ETV Bharat / bharat

ਦਿੱਲੀ ਦੰਗਿਆਂ ਦੀ ਚਾਰਜਸ਼ੀਟ ਵਿੱਚ ਆਈਐਸਆਈ ਅਤੇ ਖ਼ਾਲਿਸਤਾਨ ਸਮਰਥਕਾਂ ਦੀ ਸ਼ਮੂਲੀਅਤ ਦਾ ਖੁਲਾਸਾ - ਦਿੱਲੀ ਪੁਲਿਸ

ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੁਆਰਾ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਵਿੱਚ ਦੋਸ਼ੀ ਅਥਰ ਖ਼ਾਨ ਨੇ ਆਪਣੇ ਬਿਆਨ ਵਿੱਚ ਖ਼ਾਲਿਸਤਾਨ ਲਹਿਰ ਦੇ ਤਿੰਨ ਸਮਰਥਕਾਂ ਅਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦਾ ਨਾਮ ਲਿਆ ਹੈ। ਇਸ ਤੋਂ ਪਹਿਲਾਂ ਦੋਸ਼ ਪੱਤਰ ਵਿੱਚ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਅਤੇ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਸੀ।

ਤਸਵੀਰ
ਤਸਵੀਰ
author img

By

Published : Sep 25, 2020, 7:42 PM IST

ਨਵੀਂ ਦਿੱਲੀ: ਦੰਗਿਆਂ ਦੇ ਮਾਮਲਿਆਂ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਇੱਕ ਮੁਲਜ਼ਮ ਨੇ ਆਪਣੇ ਬਿਆਨ ਵਿੱਚ ਖ਼ਾਲਿਸਤਾਨ ਲਹਿਰ ਦੇ ਤਿੰਨ ਸਮਰਥਕਾਂ ਅਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦਾ ਨਾਮ ਲਿਆ ਹੈ।

ਦੋਸ਼ੀ ਅਥਰ ਖ਼ਾਨ ਦੁਆਰਾ ਦਿੱਤੇ ਗਏ ਪੂਰਕ ਖੁਲਾਸੇ ਬਿਆਨ ਵਿੱਚ ਆਈਐਸਆਈ ਅਤੇ ਖ਼ਾਲਿਸਤਾਨ ਲਹਿਰ ਦੇ ਸਮਰਥਕਾਂ ਦੀ ਕਥਿਤ ਸ਼ਮੂਲੀਅਤ ਦਾ ਪਰਦਾਫ਼ਾਸ਼ ਕੀਤਾ ਹੈ। ਖ਼ਾਨ ਖ਼ਿਲਾਫ਼ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇੰਡੀਅਨ ਏਵੀਡੈਂਸ ਐਕਟ ਦੇ ਅਨੁਸਾਰ, ਇਨ੍ਹਾਂ ਬਿਆਨਾਂ ਦੀ ਵਰਤੋਂ ਸਿਰਫ਼ ਵਿਵਾਦਾਂ ਨੂੰ ਸਾਬਿਤ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਖਿਲਾਫ਼ ਨਹੀਂ ਵਰਤੀ ਜਾ ਸਕਦੀ।

25 ਸਾਲਾ ਦੋਸ਼ੀ ਨੇ ਕਿਹਾ ਕਿ ਉਸ ਦੇ ਇੱਕ ਸਾਥੀ ਰਿਜਵਾਨ ਸਿੱਦੀਕੀ ਨੇ ਉਸ ਨੂੰ ਅਤੇ ਹੋਰਾਂ ਨੂੰ 10 ਅਤੇ 11 ਫ਼ਰਵਰੀ ਨੂੰ ਦੱਸਿਆ ਸੀ ਕਿ ਉਹ ਖ਼ਾਲਿਸਤਾਨ ਅੰਦੋਲਨ ਦੇ ਸਮਰਥਕ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਸ਼ਾਹੀਨ ਬਾਗ਼ ਦੇ ਵਿਰੋਧ ਸਥਾਨ ਉੱਤੇ ਮਿਲਿਆ ਸੀ, ਜੋ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹਨ।

ਅਤਹਰ ਖ਼ਾਨ ਨੇ ਕਿਹਾ ਕਿ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦਾ ਸਮਰਥਨ ਪ੍ਰਾਪਤ ਹੈ ਅਤੇ ਏਜੰਸੀ ਨੇ ਸੁਨੇਹਾ ਭੇਜਿਆ ਕਿ ਖ਼ਾਲਿਸਤਾਨ ਸਮਰਥਕਾਂ ਨੂੰ ਸੀਏਏ ਅਤੇ ਐਨਆਰਸੀ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ।'

ਉਨ੍ਹਾਂ ਕਿਹਾ, "ਰਿਜਵਾਨ ਨੇ ਸਾਨੂੰ ਦੱਸਿਆ ਕਿ ਇਨ੍ਹਾਂ ਲੋਕਾਂ (ਖ਼ਾਲਿਸਤਾਨ ਮੂਵਮੈਂਟ ਦੇ ਹਮਾਇਤੀਆਂ) ਨੇ ਦੰਗਿਆਂ ਵਿੱਚ ਸਾਡਾ ਸਮਰਥਨ ਕਰਨ ਅਤੇ ਉਨ੍ਹਾਂ ਦੇ ਇੱਕ ਆਦਮੀ ਨੂੰ ਵਿਰੋਧ ਸਥਾਨ ਉੱਤੇ ਭੇਜਣ ਦਾ ਵਾਅਦਾ ਕੀਤਾ ਹੈ।"

ਖ਼ਾਨ ਨੇ ਆਪਣੇ ਬਿਆਨ ਵਿੱਚ ਕਿਹਾ, ‘ਅੱਠ-ਦਸ ਦਿਨਾਂ ਬਾਅਦ ਇੱਕ ਵਿਅਕਤੀ ਜਬਰਾਜੰਗ ਸਿੰਘ ਚੰਦਬਾਗ ਵਿਰੋਧ ਸਥਾਨ ਉੱਤੇ ਆਇਆ ਅਤੇ ਕਿਹਾ ਕਿ ਉਸ ਨੂੰ ਬਗੀਚਾ ਸਿੰਘ ਨੇ ਭੇਜਿਆ ਹੈ। ਉਸ ਨੇ ਮੰਚ ਤੋਂ ਸਰਕਾਰ ਖ਼ਿਲਾਫ਼ ਭਾਸ਼ਣ ਵੀ ਦਿੱਤਾ।

ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਕੌਂਸਲਰ ਇਸ਼ਰਤ ਜਹਾਂ ਅਤੇ ਇੱਕ ਦੋਸ਼ੀ ਖ਼ਾਲਿਦ ਸੈਫੀ ਨੇ ਆਪਣੇ ਖੁਲਾਸੇ ਬਿਆਨ ਵਿੱਚ ਕਿਹਾ ਸੀ ਕਿ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਸਮਾਜ ਸੇਵੀ ਹਰਸ਼ ਮੰਡੇਰ ਅਤੇ ਯੋਗੇਂਦਰ ਯਾਦਵ ਵਰਗੇ ਕਈ ਪ੍ਰਮੁੱਖ ਵਿਅਕਤੀਆਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.