ਹੈਦਰਾਬਾਦ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਨਸਲੀ ਭੇਦਭਾਵ ਵੀ ਇੱਕ ਅਹਿਮ ਮੁੱਦਾ ਬਣ ਸਕਦਾ ਹੈ। ਅਮਰੀਕਾ ਵਿੱਚ ਨਸਲੀ ਮੁੱਦਿਆਂ ਨੂੰ ਲੈ ਕੇ ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨੇ ਫਰਾਹਨਾਜ ਇਸਪਾਹਾਨੀ ਅਤੇ ਡਾ. ਰੈਂਡਲ ਬਲਾਜਾਕ ਨਾਲ ਖ਼ਾਸ ਗੱਲਬਾਤ ਕੀਤੀ। ਫਰਾਹਨਾਜ ਰੀਲੀਜਿਅਸ ਫ੍ਰੀਡਮ ਇੰਸਟੀਚਿਊਟ ਅਤੇ ਵਿਸਲਨ ਕੇਂਦਰ ਵਿੱਚ ਰਿਸਰਚ ਫੈਲੋ ਹੈ। ਡਾ. ਰੈਂਡਲਸ ਅਮਰੀਕੀ ਸ਼ਹਿਰ ਪੋਰਟਲੈਂਡ ਵਿੱਚ ਹੇਟ ਕ੍ਰਾਇਮ ਰਿਸਰਚਰ ਅਤੇ ਲੇਖਕ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਫਰਾਹਨਾਜ ਨੇ ਕਿਹਾ ਕਿ ਮੈਂ ਲਗਭਗ 35 ਸਾਲ ਪਹਿਲਾਂ ਅਮਰੀਕਾ ਆਇਆ ਸੀ। ਉਸ ਸਮੇਂ 38 ਸਾਲ ਦਾ ਸੀ। ਤੱਤਕਾਲੀਨ ਅਮਰੀਕਾ ਬਹੁਤ ਹੀ ਅਲੱਗ ਸੀ। ਉਦੋਂ ਪ੍ਰਵਾਸੀਆਂ ਦਾ ਸਵਾਗਤ ਹੁੰਦਾ ਸੀ, ਪਰ ਸਾਡੇ ਵਿੱਚੋਂ ਜ਼ਿਆਦਾ ਲੋਕ ਉਸ ਸਮੇਂ ਅਧਿਐਨ ਲਈ ਆਏ ਸਨ, ਜਾਂ ਪੜ੍ਹੇ-ਲਿਖੇ ਪਰਿਵਾਰਾਂ ਨਾਲ ਸਬੰਧਤ ਸਨ।
ਉਨ੍ਹਾਂ ਨੇ ਦੱਸਿਆ ਕਿ ਹੁਣ ਇਮੀਗ੍ਰੇਸ਼ਨ ਦਾ ਤਰੀਕਾ ਵੀ ਬਦਲ ਗਿਆ ਹੈ ਅਤੇ ਲੋਕਾਂ ਦੇ ਸਵਾਗਤ ਕਰਨ ਦੇ ਤਰੀਕੇ ਵੀ ਬਦਲ ਗਏ ਹਨ, ਪਰ ਤੁਸੀਂ ਜੋ ਉਦਾਰਤਾ ਦੇਖਦੇ ਹੋ, ਉਹ ਬਹੁਤ ਸਪੱਸ਼ਟ ਹੈ। ਤੁਸੀਂ ਪੁਰਾਣੇ ਲੋਕਾਂ ਨੂੰ ਦੇਖਦੇ ਹੋ ਜੋ ਆਪਣੇ ਜੀਵਨ ਦੇ ਤਰੀਕੇ, ਆਪਣੇ ਰੱਬ, ਉਨ੍ਹਾਂ ਦੇ ਚਰਚ, ਆਪਣੀ ਭੂਮੀ, ਹਥਿਆਰਾਂ ਦੇ ਅਧਿਕਾਰੀ ਨੂੰ ਲੈ ਕੇ ਬਹੁਤ ਹੀ ਸਹਿਮੇ ਹੋਏ ਹਨ। ਉਹ ਇਸ ਬਦਲਦੀ ਸਥਿਤੀ ਦਾ ਸਾਹਮਣਾ ਨਹੀਂ ਕਰ ਸਕਦੇ।
2016 ਵਿੱਚ ਡੋਨਾਲਡ ਟਰੰਪ ਦੇ ਚੁਣੇ ਜਾਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਲੋਕਾਂ ਨੇ ਡੋਨਾਲਡ ਟਰੰਪ ਨੂੰ ਵੋਟ ਦਿੱਤੀ ਸੀ। ਇਸ ਲਈ ਜ਼ਰੂਰੀ ਨਹੀਂ ਕਿ ਉਹ ਇੱਕ ਸਕਾਰਾਤਮਕ ਵੋਟ ਹੀ ਸੀ।
ਰੈਂਡਲ ਬਲਾਜਾਕ ਨੇ ਕਿਹਾ ਕਿ ਅਮਰੀਕਾ ਵਿੱਚ ਨਸਲਵਾਦ ਨਾਲ ਨਜਿੱਠਣ ਲਈ ਬਹੁਤ ਖ਼ਰਾਬ ਕੰਮ ਹੋਇਆ ਹੈ। ਸੈਂਕੜੇ ਸਾਲਾਂ ਦੇ ਸੰਸਥਾਗਤ ਨਸਲਵਾਦ ਦੀ ਸਮੱਸਿਆ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸ ਲਈ 2020 ਵਿੱਚ ਗੱਲਬਾਤ ਦਾ ਮੁੱਦਾ ਬਦਲ ਗਿਆ ਹੈ, ਸ਼ਾਇਦ ਮਹਾਂਮਾਰੀ ਨੇ ਇੱਕ ਭੂਮਿਕਾ ਨਿਭਾਈ ਹੈ।
ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਅੰਤਿਮ ਦੌਰ ਵਿੱਚ ਨਸਲਵਾਦ ਉੱਤੇ ਗੱਲਬਾਤ ਹੋ ਰਹੀ ਹੈ। ਇਹ ਗੋਰੇ ਲੋਕਾਂ ਵੱਲੋਂ ਹੋ ਰਿਹਾ ਹੈ ਜੋ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੋਰ ਲੋਕ ਅਸਲ ਵਿੱਚ ਇਸ ਦਾ ਸਾਹਮਣਾ ਕਿਵੇਂ ਕਰਦੇ ਹਨ।