ਨਵੀਂ ਦਿੱਲੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਅੱਜ ਪਾਕਿਸਤਾਨ ਦੇ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਸ਼ੁਰੂ ਹੋਇਆ। ਇਹ ਨਗਰ ਕੀਰਤਨ ਅੱਜ ਦਿੱਲੀ ਤੋਂ ਬੜੇ ਹੀ ਉਤਸ਼ਾਹ ਅਤੇ ਖ਼ੁਸ਼ੀ ਦੇ ਨਾਲ ਰਵਾਨਾ ਹੋਇਆ ਹੈ।
ਦਿੱਲੀ ਸਰਕਾਰ ਨੇ ਵੀ ਨਗਰ ਕੀਰਤਨ ਲਈ ਇੰਤਜਾਮ ਕੀਤੇ ਸਨ। ਥਾਂ-ਥਾਂ ਉੱਤੇ ਸ਼ਰਧਾਲੂਆਂ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਦਿੱਲੀ ਦੀਆਂ ਸੜਕਾਂ ਉੱਤੇ ਨਗਰ ਕੀਰਤਨ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਮੌਜੂਦ ਸਨ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਨਗਰ ਕੀਰਤਨ ਅੱਜ ਦਿੱਲੀ ਤੋਂ ਚੱਲ ਕੇ ਹਰਿਆਣਾ ਤੋਂ ਹੁੰਦਾ ਹੋਇਆ ਪੰਜਾਬ ਦੇ ਲੁਧਿਆਣਾ ਵਿਖੇ ਪਹੁੰਚੇਗਾ। ਫ਼ਿਰ ਇਹ ਨਗਰ ਕੀਰਤਨ ਅਟਾਰੀ ਬਾਰਡਰ ਰਾਹੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਪਾਕਿਸਤਾਨ ਦੇ ਨਨਕਾਣਾ ਸਾਹਿਬ ਪੁਹੰਚੇਗਾ।
ਇਸ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਸਾਰੇ ਕਾਗਜ਼ਾਤ ਪੂਰੇ ਹੋ ਚੁੱਕੇ ਹਨ। ਦੋਵੇਂ ਦੇਸ਼ਾਂ ਵੱਲੋਂ ਇਸ ਪੁਰਬ ਦੀ ਤਿਆਰੀ ਵੀ ਪੂਰੀ ਕਰ ਲਈ ਗਈ ਹੈ।
ਤੁਹਾਨੂ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਨਾ ਦਲ ਅਤੇ ਸਿਰਸਾ ਦਲ ਨੇ ਇਸ ਨਗਰ ਕੀਰਤਨ ਨੂੰ ਅਲੱਗ-ਅਲੱਗ ਲਿਜਾਉਣ ਲਈ ਕਿਹਾ ਸੀ, ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਇਸ ਨਗਰ ਕੀਰਤਨ ਨੂੰ ਰਲ-ਮਿਲ ਕੇ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਲੁਧਿਆਣਾ, ਸੰਗਤ ਨੇ ਕੀਤਾ ਭਰਵਾਂ ਸਵਾਗਤ