ਨਵੀਂ ਦਿੱਲੀ: ਭਾਰਤੀ ਖੁਫੀਆ ਏਜੰਸੀ ਨੇ ਭਾਰਤ ਦੇ ਮੋਸਟ ਵਾਂਟੇਡ ਦਾਊਦ ਇਬਰਾਹਿਮ ਦਾ ਨਵਾਂ ਡੋਜਿਅਰ (ਫਾਈਲ) ਤਿਆਰ ਕੀਤਾ ਹੈ, ਜੋ ਕਿ ਮੋਸਟ ਵਾਂਟੇਡ ਦੋਸ਼ੀ ਦੇ ਗਲੋਬਲ ਆਪਰੇਸ਼ਨ 'ਚ ਮਹੱਤਵਪੂਰਨ ਅਤੇ ਗਹਿਰੀ ਜਾਣਕਾਰੀ ਉਪਲੱਬਧ ਕਰਾਵਉਂਦਾ ਹੈ। ਇਹ ਨਾ ਸਿਰਫ ਮੋਸਟ ਵਾਂਟੇਡ ਦੇ ਕੰਮ ਦੀਆਂ ਵਿਆਪਕ ਪਰਤਾਂ ਅਤੇ ਉਸ ਦੀ ਕੰਪਨੀਆਂ ਦੇ ਨਾਵਾਂ ਦਾ ਖ਼ੁਲਾਸਾ ਕਰਦਾ ਹੈ ਬਲਕਿ ਡਰਗਜ਼ ਵਪਾਰ 'ਚ ਸ਼ਾਮਲ ਲੋਕਾਂ ਤੋਂ ਲੈ ਸੱਟੇਬਾਜ਼ੀ ਅਤੇ ਅੱਤਵਾਦ ਨਾਲ ਜੁੜੇ ਨੈਟਵਰਕ ਦਾ ਵੀ ਪਰਦਾਫਾਸ਼ ਕਰਦਾ ਹੈ।
ਦਾਊਦ ਦੀਆਂ ਕੰਪਨੀਆਂ ਬਾਰੇ ਵੀ ਇਸ ਡੋਜਿਅਰ 'ਚ ਦੱਸਿਆ ਗਿਆ ਹੈ। ਭਾਵੇਂ ਉਹ ਰਹਿੰਦਾ ਪਾਕਿਸਤਾਨ 'ਚ ਹੈ ਪਰ ਉਸ ਦੀਆਂ ਸਾਰੀਆਂ ਨਾਮੀ ਕੰਪਨੀਆਂ ਦਾ ਪਤਾ ਦੁਬਈ ਦਾ ਹੈ। ਉਸ ਦੀ ਕੰਪਨੀਆਂ ਦੇ ਨਾਂਅ ਓਏਸਿਸਿ ਆਇਲ ਐਂਡ ਲੁਬ ਏਲਸੀਸੀ ਦੁਬਈ, ਅਲ-ਨੂਰ ਡਾਇਮੰਡਜ਼ ਦੁਬਈ, ਓਏਸਿਸ ਪਾਵਰ ਐਲਸੀਸੀ ਦੁਬਈ, ਡੋਲਿਫਨ ਕਨਸਟ੍ਰਕਸ਼ਨ, ਕਿੰਗ ਵੀਡੀਓ, ਮੋਈਨ ਗਾਰਮੈਂਟਸ ਦੁਬਈ ਹੈ।
ਇਸ ਲੜੀ 'ਚ ਡਰਗ ਤੋਂ ਲੈ ਅੱਤਵਾਦ, ਅਪਰਾਧਾਂ ਤਕ ਸਾਰੀ ਜਾਣਕਾਰੀ ਵੱਖ ਵੱਖ ਨਾਵਾਂ ਅਤੇ ਸਬੰਧਤ ਵਿਕਤੀਆਂ ਦੀ ਜ਼ਿੰਮੇਵਾਰੀ ਬਾਰੇ ਵੀ ਦੱਸਿਆ ਗਿਆ ਹੈ। ਡੀ ਕੰਪਨੀ ਨੂੰ ਚਲਾਉਣ ਵਾਲੇ ਸਾਰੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਲੋਕਾਂ ਦੇ ਨਾਂਅ ਵੀ ਇਸ ਵਿੱਚ ਦੱਸੇ ਗਏ ਹਨ।
ਇਸ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਨਾਂਅ ਡਾਕਟਰ ਜਾਂ ਇੰਝ ਕਹਿ ਲਵੋ ਕਿ ਜੋਵੇਦ ਚੁਟਾਨੀ ਦਾ ਸਾਹਮਣੇ ਆ ਰਿਹਾ ਹੈ। ਉਹ ਅਪਰਾਧਕ ਕਾਂਡਾਂ 'ਚ ਬਰਾਬਰ ਦਾ ਹਿੱਸੇਦਾਰ ਮੰਨਿਆ ਜਾ ਰਿਹਾ ਹੈ। ਇਸ ਤੋਂ ਦਾਊਦ ਦੇ ਭਰਾ ਅਨੀਸ ਅਤੇ ਛੋਟਾ ਸ਼ਕੀਲ ਦਾ ਸਥਾਨ ਹੈ, ਜੋ ਕਿ ਅੰਡਰ ਵਰਲਡ ਡਾਨ ਦਾ ਸਭ ਤੋਂ ਵੱਧ ਭਰੋਸੇਯੋਗ ਸਹਾਇਕਾਂ 'ਚੋਂ ਇੱਕ ਹੈ।
ਜਾਵੇਦ ਚੁਟਾਨੀ ਉਰਫ ਡਾਕਟਰ
ਇਹ ਪਾਕਿਸਤਾਨ ਦਾ ਨਿਵਾਸੀ ਹੈ ਜੋ ਲਗਾਤਾਰ ਦਾਊਦ ਦੇ ਸੰਪਰਕ 'ਚ ਹੈ ਅਤੇ ਦੁਬਈ 'ਚ ਵੀ ਉਸ ਦਾ ਨਿਵਾਸ ਸਥਾਨ ਹੈ। ਜਾਣਕਾਰੀ ਅਨੁਸਾਰ ਜਾਵੇਦ ਚੁਟਾਨੀ ਪੇਸ਼ੇ ਤੋਂ ਸੱਟੇਬਾਜ ਵੀ ਹੈ। ਰੀਅਲ ਅਸਟੇਟ 'ਚ ਵੀ ਇਸ ਦੀ ਦਿਲਚਸਪੀ ਦੱਸੀ ਜਾ ਰਹੀ ਹੈ। ਉਹ ਦਾਊਦ ਦੇ ਬੇਹਦ ਨੇੜੇ ਹੈ ਅਤੇ ਉਸ ਨਾਲ ਉਸ ਦੇ ਪਰਿਵਾਰਕ ਸਬੰਧ ਵੀ ਹਨ। ਸੰਭਾਵਨਾ ਹੈ ਕਿ ਉਹ ਕਰਾਚੀ ਦੇ ਉਸੇ ਇਲਾਕੇ 'ਚ ਰਹਿ ਰਿਹਾ ਹੈ ਜਿੱਥੇ ਦਾਊਦ ਰਹਿੰਦਾ ਹੈ।
ਸੰਭਾਵਨਾ ਹੈ ਕਿ ਜਾਵੇਦ ਚੁਟਾਨੀ ਦੀ ਕੁੜੀ ਬ੍ਰੀਟੇਨ 'ਚ ਰਹਿ ਰਹੀ ਹੈ, ਕਿਉਂਕਿ ਉਸ ਨੂੰ ਬ੍ਰੀਟੇਨ ਦੇ ਨੰਬਰ ਦੀ ਵਰਤੋਂ ਕਰਦਿਆਂ ਪਾਇਆ ਗਿਆ ਹੈ। ਉਸ ਦਾ ਮੌਜੂਦਾ ਜੁਏ ਦਾ ਖਾਤਾ ਕਾਮਰਾਨ ਦੇ ਨਾਅ ਤੋਂ ਚਲਦਾ ਹੈ। ਉਹ ਦਿਲੀਪ (ਦੁਬਈ 'ਚ ਵਸਿਆ ਭਾਰਤੀ) ਅਤੇ ਸ਼ੋਏਬ( ਦੁਬਈ 'ਚ ਵਸਿਆ ਇੱਕ ਭਾਰਤੀ) ਦੇ ਸੰਪਰਕ ਚ ਹੈ। ਚੁਟਾਨੀ ਤਾਰਿਕ ਅਤੇ ਦਾਊਦ ਵਿਚਕਾਰ ਸੰਦੇਸ਼ਵਾਹਕ ਦਾ ਕੰਮ ਵੀ ਕਰਦਾ ਹੈ।
ਅਨੀਸ ਇਬਰਾਹਿਮ
ਇਹ ਦੁਬਈ ਦੇ ਨੰਬਰ ਦੀ ਵਰਤੋਂ ਕਰਦਾ ਹੈ। ਛੋਟੇ ਸ਼ਕੀਲ ਦੀ ਧੀ ਦੇ ਵਿਆਹ ਲਈ ਉਸ ਇੱਕ ਅਣਜਾਨ ਵਿਅਕਤੀ ਲਈ ਹੋਟਲਾਂ ਦੀ ਬੁਕਿੰਗ ਦੇ ਬਾਰੇ 'ਚ ਜਾਣਕਾਰੀ ਦਿੰਦਿਆਂ ਪਾਇਆ ਗਿਆ ਹੈ। ਹਾਲਾਂਕਿ ਬੁਕਿੰਗ ਕਰਨ 'ਚ ਮੁਸ਼ਕਲ ਹੋਣ ਕਾਰਨ ਉਸ ਨੇ ਹੋਟਲ ਦੀ ਬੁਕਿੰਗ ਦੀ ਸੁਵਿਧਾ ਲਈ ਮੁੰਬਈ ਦੇ ਇੱਕ ਚੌਧਰੀ ਨਾਲ ਗੱਲਬਾਤ ਕੀਤੀ ਸੀ।
ਦੋਵਾਂ ਦੀ ਗੱਲਬਾਤ ਕੋਡਵਰਡ ਚ ਹੋਈ ਕਿਉਂਕਿ ਅਨੀਸ ਨੂੰ ਸਮਝ ਗਿਆ ਨਾ ਕਹਿੰਦਿਆਂ ਪਾਇਆ ਗਿਆ ਸੀ। ਇਸ ਤੋਂ ਪਹਿਲਾਂ ਅਨੀਸ ਨੇ ਦਾਊਦ ਦੀ ਭੈਣ ਹਸੀਨਾ ਪਾਰਕਰ ਦੀ ਮੌਤ ਦੇ 40ਵੇਂ ਦਿਨ ਕਿਸੇ ਕਲੀਮ ਰਾਹੀਂ ਅਲੀ ਸ਼ਾਹ ਨੂੰ ਪੈਸੇ ਭੇਜੇ ਸਨ।
ਛੋਟਾ ਸ਼ਕੀਲ
ਦਾਊਦ ਦਾ ਕਰੀਬੀ ਸਹਿਯੋਗੀ ਅਤੇ ਮੁੱਖ ਗੁਰਗਾ ਛੋਟਾ ਸ਼ਕੀਲ ਮੌਜੂਦਾ ਸਮੇਂ ਪਾਕਿਸਤਾਨ ਰਹਿ ਰਿਹਾ ਹੈ। ਹਾਲ ਹੀ 'ਚ ਉਸ ਨੇ ਇੱਕ ਅਣਜਾਨ ਵਿਅਕਤੀ ਨਾਲ ਸੰਪਰਕ ਕੀਤਾ ਸੀ ਅਤੇ ਉਸ ਨੂੰ ਦਾਉਦ ਦੇ ਜਨਮਦਿਨ ਸਮਾਰੋਹ 'ਤੇ ਆਉਣ ਲਈ ਸੱਦਾ ਦਿੱਤਾ ਸੀ। ਉਹ ਡੋਜਿਅਰ 'ਚ ਦਿੱਤੀ ਡੀ ਕੰਪਨੀ ਦੇ ਸਾਰੇ ਮੈਂਬਰਾਂ ਦੇ ਸੰਪਰਕ ਵਿੱਚ ਹੈ।
ਜਾਵੇਦ ਭਾਈ
ਇਹ ਮੋਸਟ ਵਾਂਟੇਡ ਦਾ ਇੱਕ ਕਰੀਬੀ ਸਹਿਯੋਗੀ ਹੈ, ਜਿਸ ਨੂੰ ਵਧੇਰੇ ਮੌਕਿਆਂ 'ਤੇ ਦਾਊਦ ਨਾਲ ਵੇਖਿਆ ਗਿਆ ਹੈ। ਉਹ ਦਾਊਦ ਦੇ ਨਿਜੀ ਨੰਬਰਾਂ 'ਤੇ ਫੋਨ ਕਾਲ ਕਰਦਿਆਂ ਵੀ ਪਾਇਆ ਗਿਆ ਹੈ। ਉਸ ਨੂੰ ਜਾਵੇਦ ਭਾਈ ਜਾਂ ਮੋਤੀ ਭਾਈ ਕਹਿ ਕੇ ਵੀ ਬੁਲਾਇਆ ਜਾਂਦਾ ਹੈ।
ਉਸ ਨੂੰ ਦਾਊਦ ਦੀ ਥਾਂ ਬੈਂਕਿੰਗ ਅਤੇ ਭੁਗਤਾਨ ਨਾਲ ਜੁੜੇ ਨਿਰਦੇਸ਼ ਦਿੰਦਿਆ ਵੇਖਿਆ ਗਿਆ ਹੈ। ਦੂਜੇ ਪਾਸੇ ਉਸ ਨੂੰ ਮੁੰਬਈ ਦੇ ਇੱਕ ਨੰਬਰ 'ਤੇ ਸੰਪਰਕ ਕਰਦਿਆਂ ਵੀ ਪਾਇਆ ਗਿਆ ਹੈ। ਜਾਵੇਦ ਭਾਈ ਦੁਬਈ ਚ ਦਾਊਦ ਰਾਹੀਂ ਬਣਾਏ ਗਏ ਆਪਾਰਟਮੈਂਟ ਦੀ ਦੇਖ ਰੇਖ ਕਰਦਾ ਹੈ।
ਤਾਰਿਕ
ਇਹ ਵੀ ਦਾਊਦ ਦਾ ਮਹੱਤਵਪੂਰਨ ਸਹਿਯੋਗੀ ਹੈ। ਇਹ ਛੋਟਾ ਸ਼ਕੀਲ ਅਤੇ ਗਿਰੋਹ ਦੇ ਬਾਕੀ ਮੈਂਬਾਰਂ ਦੇ ਸੰਪਰਕ 'ਚ ਹੈ। ਇਹ ਦੁਬਈ 'ਚ ਦਾਊਦ ਦੇ ਕਾਰੋਬਾਰ ਅਤੇ ਜਾਇਦਾਦ ਦੀ ਸਾਂਭ ਸੰਭਾਲ ਕਰਦਾ ਹੈ। 6 ਸਤੰਬਰ 2014 ਦੀ ਇੱਕ ਸੂਚਨਾ ਅਨੁਸਾਰ ਤਾਰਿਕ ਨੇ ਪਾਕਿਸਤਾਨ 'ਚ ਕਿਸੇ ਨਾਲ ਸੰਪਰਕ ਕੀਤਾ ਸੀ ਅਤੇ ਦਾਊਦ ਦੇ ਭਰਾ ਅਨੀਸ ਭਾਈ ਸਬੰਦੀ ਗੱਲ ਕੀਤੀ ਸੀ। ਇਸ ਗੱਲਬਾਤ ਦੇ ਅਧਾਰ 'ਤੇ ਅਨੀਸ ਦੁਬਈ ਰਹਿੰਦਾ ਸੀ।
ਉਸ ਨੇ ਕਿਸੇ ਸਿਰਾਜ ਨਾਲ ਵੀ ਸੰਪਰਕ ਕੀਤਾ ਸੀ ਅਤੇ ਛੋਟੇ ਸ਼ਕੀਲ ਦੀ ਧੀ ਦੇ ਵਿਆਹ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਸੀ। ਉਸ ਦੀ ਇੱਕ ਸਹੇਲੀ ਵੀ ਹੈ ਜੋ ਮੌਜੂਦਾ ਸਮੇਂ ਨੇਪਾਲ 'ਚ ਰਹਿ ਰਹੀ ਹੈ। ਇਹ ਨੇਪਾਲੀ ਮਹਿਲਾ ਪਹਿਲਾਂ ਮੁੰਬਈ 'ਚ ਰਹਿਣ ਵਾਲੀ ਸੀ ਅਤੇ ਪਾਰਲਰ ਦਾ ਕੰਮ ਕਰਦੀ ਸੀ।
ਤਾਰਿਕ ਉਹ ਹੀ ਵਿਅਕਤੀ ਹੈ ਜਿਸ ਨੇ ਦਾਊਦ ਨੂੰ ਬ੍ਰੀਟੇਨ ਦੇ ਉਸ ਦੇ ਦੋਸਤ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ ਸੀ। ਇਹ ਉਹੀ ਵਿਅਕਤੀ ਹੈ ਜਿਸ ਨੇ ਦਾਊਦ ਲਈ 2009/10 ਮਾਡਲ ਟੋਯੋਟਾ ਲੈਂਡਕਰੂਜ਼ਰਸ ਖਰੀਦਿਆ ਸੀ ਅਤੇ ਉਸ ਨੂੰ ਪਾਕਿਸਤਾਨ ਭੇਜਿਆ ਸੀ। ਇਹ ਵਾਹਨ ਬੁਲਟ ਪਰੂਫ ਹੈ।ਤਾਰਿਕ ਦੇ ਸਹਿਯੋਗੀ ਦਾ ਨਾਅ ਅਲਤਾਫ ਹੈ।
ਇਕਬਾਲ
ਇਹ ਦਾਊਦ ਦਾ ਇੱਕ ਹੋਰ ਸਹਿਯੋਗੀ ਹੈ। ਇਹ ਕਾਂਗੋ ਦੇਸ਼ ਦੇ ਨੰਬਰ ਦੀ ਵਰਤੋਂ ਕਰ ਰਿਹਾ ਹੈ ਅਤੇ ਦੁਬਈ ਅਤੇ ਪਾਕਿਸਤਾਨ 'ਚ ਕੰਸਟ੍ਰਕਸ਼ਨ ਦਾ ਕੰਮ ਕਰ ਰਿਹਾ ਹੈ। ਇੱਕ ਜਾਣਕਾਰੀ ਦੇ ਅਧਾਰ 'ਤੇ ਇਕਬਾਲ ਦਾਊਦ ਦੇ ਘਰ ਦਾ ਨਵੀਨੀਕਰਣ ਕਰ ਰਿਹਾ ਹੈ ਅਤੇ ਇਸ ਲਈ ਕਸ਼ਮੀਰ ਤੋਂ ਲੇਬਰਾਂ ਨੂੰ ਲਿਆਇਆ ਗਿਆ ਹੈ।
ਇਕਬਾਲ ਨੇ ਦਾਊਦ ਦੇ ਘਰ ਦਾ ਦੌਰਾ ਕੀਤਾ ਹੈ ਅਤੇ ਕਰਾਚੀ 'ਚ ਉਸ ਦਾ ਘਰ ਹੈ। ਉਹ ਕਾਂਗੋ ਸਣੇ ਅਫਰੀਕੀ ਦੇਸ਼ਾਂ 'ਚ ਡੀ ਕੰਪਨੀ ਦਾ ਕਾਰੋਬਾਰ ਸਾਂਭਦਾ ਹੈ। ਇੱਕ ਕਾਲ ਅਨੁਸਾਰ ਇਕਬਾਲ ਤੰਜਾਨਿਆ 'ਚ ਰਹਿੰਦਾ ਹੈ ਜਦਕਿ ਉਸ ਦਾ ਬਾਕੀ ਪਰਿਵਾਰ ਪਾਕਿਸਤਾਨ 'ਚ ਰਹਿੰਦਾ ਹੈ। ਇਹ ਦੁਬਈ ਦੇ ਤਾਰਿਕ ਦੇ ਸੰਪਰਕ 'ਚ ਵੀ ਰਹਿੰਦਾ ਹੈ।
ਅਹਿਮਦ ਜਮਾਲ
ਇਹ ਕਰਾਚੀ 'ਚ ਰਹਿਣ ਵਾਲਾ ਦਾਊਦ ਦਾ ਕਰੀਬੀ ਸਹਿਯੋਗੀ ਹੈ। ਉਸ ਦੀ ਧੀ ਦਾ ਵਿਆਹ 2014 'ਚ ਹੋਇਆ ਸੀ। ਦਾਊਦ 'ਤੇ ਇਕਬਾਲ ਨੂੰ 9 ਅਤੇ 13 ਅਗਤਸ ਨੂੰ ਵਿਆਹ 'ਚ ਸਾਮਲ ਹੋਣ ਲਈ ਸੱਦਾ ਦਿੱਤਾ ਸੀ। ਇਸ ਵਿਆਹ ਲਈ ਅਹਿਮਦ ਜਮਾਲ ਨੇ ਸਾਊਦੀ ਅਰਬ ਦੇ ਕਿਸੇ ਮਜੀਦ ਬਾਬਾ ਨੂੰ ਵੀ ਬੁਲਾਇਆ ਸੀ। ਇਹ ਮਜੀਦ ਬਾਬਾ ਪਹਿਲਾਂ ਛੋਟਾ ਸ਼ਕੀਲ ਦੇ ਸੰਪਰਕ 'ਚ ਵੀ ਸੀ। ਮਜੀਦ ਦੀ ਭਾਸ਼ਾ ਤੋਂ ਲੱਗਦਾ ਹੈ ਕਿ ਉਹ ਇੱਕ ਭਾਰਤੀ ਹੈ।
ਫਿਰੋਜ
ਇਹ ਮੋਸਟ ਵਾਂਟੇਡ ਵਪਾਰ ਦਾ ਇੱਕ ਮਹੱਤਵਪੂਰਨ ਮੈਂਬਰ ਹੈ। ਇਹ ਛੋਟੇ ਸ਼ਕੀਲ ਦੇ ਸੰਪਰਕ 'ਚ ਰਹਿੰਦਾ ਹੈ ਅਤੇ ਦੁਬਈ 'ਚ ਰਹਿੰਦਾ ਹੈ। ਫਿਰੋਜ ਦਾਊਦ ਗਿਰੋਹ ਦੇ ਕਵਰ ਬਿਜਨਸ ਨੂੰ ਸਾਂਭ ਰਿਹਾ ਹੈ। ਸੰਭਾਵਨਾ ਹੈ ਕਿ ਫਿਰੋਜ ਹੀ ਦਾਊਦ ਦੀ ਕੰਪਨੀ ਓਇਲ ਐਂਡ ਲੁਬ ਐਲਸੀਸੀ ਨੂੰ ਸੰਭਾਲਦਾ ਹੈ ਉੱਥੇ ਹੀ ਫਿਰੋਜ ਨੂੰ ਓਏਸੀਸੀ ਕਹਿ ਕੇ ਵੀ ਸੰਬਧਿਤ ਕੀਤਾ ਜਾਂਦਾ ਹੈ।
ਇੰਝ ਲੱਗਦਾ ਹੈ ਕਿ ਉਹ ਦੱਖਣੀ ਭਾਰਤੀ ਹੈ ਅਤੇ ਵਧੇਰੇ ਪੜ੍ਹਿਆ ਲਿਖਿਆ ਹੈ। ਉਹ ਸਮਿਲ, ਅਰਬੀ, ਅੰਗ੍ਰੇਜ਼ੀ ਅਤੇ ਹਿੰਦੀ ਬੋਲ ਸਕਦਾ ਹੈ। ਫਿਰੋਜ ਦੇ ਦੱਖਣੀ ਭਾਰਤ ਅਤੇ ਮੁੰਬਈ 'ਚ ਸੰਪਰਕ ਹਨ। ਜਾਣਕਾਰੀ ਅਨੁਸਾਰ ਫਿਰੋਜ ਹੀ ਅਲ ਨੂਰ ਡਾਇਮੰਡਜ਼ ਦੀ ਦੇਖ ਰੇਖ ਕਰਦਾ ਹੈ। ਰਹਿਮਤ ਨਾਮੀ ਇੱਕ ਵਿਅਕਤੀ ਅਫਰੀਕੀ ਸੇਲ ਨੰਬਰ ਦੀ ਵਰਤੋਂ ਕਰਦਾ ਹੈ।
ਸਿਰਾਜ
ਇਹ ਪਾਕਿਸਤਾਨ 'ਚ ਰਹਿੰਦਾ ਹੈ ਅਤੇ ਦਾਊਦ, ਛੋਟਾ ਸ਼ਕੀਲ ਅਤੇ ਤਾਰਿਕ ਦਾ ਸਹਿਯੋਗੀ ਹੈ। ਉਸ ਨੇ ਤਾਰਿਕ ਨਾਲ ਸੰਪਰਕ ਕਰ 600-650 ਮੁਦਰਾ ਲਈ ਨਾਸ਼ਤੇ ਦੀ ਪਾਰਟੀ ਦੀ ਵਿਵਸਥਾ ਲਈ ਗੱਲਬਾਤ ਕੀਤੀ ਸੀ।
ਅਹਿਮਦ
ਇਹ ਛੋਟੇ ਸ਼ਕੀਲ ਲਈ ਕੰਮ ਕਰ ਰਿਹਾ ਹੈ। ਇਸ ਦਾ ਮੁੱਖ ਕੰਮ ਵੱਖ ਵੱਖ ਵਪਾਰੀਆਂ ਤੋਂ ਪੈਸਿਆਂ ਨੂੰ ਇੱਕਠਾ ਕਰਨਾ ਹੈ। ਹਾਲ ਹੀ 'ਚ ਛੋਟੇ ਸ਼ਕੀਲ ਨੇ ਅਹਿਮਦ ਨਾਲ ਕੰਮ ਬਾਰੇ ਵਿਚਾਰ ਚਰਚਾ ਕੀਤੀ ਜਿਸ 'ਚ ਅਹਿਮਦ ਨੇ ਦੱਸਿਆ ਸੀ ਕਿ ਇੱਕ ਕੰਪਨੀ ਦੇ ਮਾਲਤ ਵਿਨੋਦ, ਜਾਨ ਅਤੇ ਰਾਜੀਵ ਮੌਜੂਦਾ ਸਮੇਂ ਮੁੰਬਈ 'ਚ ਨਹੀਂ ਹਨ।
ਫਹੀਮ
ਇਸ ਦਾ ਪੂਰਾ ਨਾਅ ਫਹੀਮ ਮਚਮਚ ਹੈ। ਇਹ ਛੋਟੇ ਸ਼ਕੀਲ ਨਾਲ ਕਾਰਚੀ 'ਚ ਰਹਿ ਰਿਹਾ ਹੈ। ਉਹ ਇੱਕ ਜਵਾਹਰ ਅਤੇ ਰਮੇਸ਼ ਵਿਚਕਾਰ ਪੈਸਿਆਂ ਦੇ ਵਿਵਾਦ ਨੂੰ ਸੁਲਝਾਉਣ ਲਈ ਸ਼ਾਮ ਕੇਸ਼ਵਾਨੀ ਦੇ ਸੰਪਰਕ 'ਚ ਪਾਇਆ ਗਿਆ ਹੈ।