ETV Bharat / bharat

ਭਾਰਤ ਦੀਆਂ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ - ਭਾਰਤ ਦੀਆਂ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ

ਭਾਰਤ ਸਰਕਾਰ ਗਣਤੰਤਰ ਦਿਵਸ ਮੌਕੇ ਹਰ ਸਾਲ ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਕਰਦੀ ਹੈ। ਇਸ ਸਾਲ ਭਾਰਤ ਦੀਆਂ ਤਿੰਨ ਮਹਿਲਾਵਾਂ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਹੈ ਜਿਨ੍ਹਾਂ ਵਿੱਚ ਤੁਲਸੀ ਗੌਡਾ, ਲੀਲਾ ਜੋਸ਼ੀ ਅਤੇ ਬੀਨਾਪਨੀ ਮੋਹਾਂਤੀ ਸ਼ਾਮਲ ਹਨ।

ਭਾਰਤ ਦੀਆਂ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ

author img

By

Published : Mar 9, 2020, 8:01 PM IST

ਤੁਲਸੀ ਗੌਡਾ

‘ਵਣਾਂ ਦੀ ਵਿਸ਼ਵ-ਕੋਸ਼’ ਤੁਲਸੀ ਗੌਡਾ ਦੇ ਲਈ ਪਦਮ ਸ਼੍ਰੀ ਪੁਰਸਕਾਰ

ਕਰਨਾਟਕ ਦੀ ਤੁਲਸੀ ਗੌਡਾ, ਜੋ ਕਿ ਐਨਸਾਈਕਲੋਪੀਡੀਆ ਆਫ ਫੌਰੈਸਟ’ ਦੇ ਨਾਂਅ ਨਾਲ ਮਸ਼ਹੂਰ ਹਨ ਅਤੇ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਤਾਵਾਂ ਵਿੱਚ ਸ਼ਾਮਲ ਹਨ।

ਭਾਰਤ ਸਰਕਾਰ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਹਰ ਸਾਲ ਪਦਮ ਪੁਰਸਕਾਰਾਂ ਦੀ ਘੋਸ਼ਣਾ ਕਰਦੀ ਹੈ। ਇਹ ਪੁਰਸਕਾਰ ਉਨ੍ਹਾਂ ਸ਼ਖਸੀਅਤਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਜਿਵੇਂ ਕਿ ਸਮਾਜਿਕ ਕਾਰਜ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ ਅਤੇ ਸਿੱਖਿਆ, ਖੇਡਾਂ, ਸਿਵਲ ਸੇਵਾ, ਆਦਿ ਵਿਚ ਵੱਡੀ ਪ੍ਰਾਪਤੀ ਕੀਤੀ ਹੁੰਦੀ ਹੈ।

ਤੁਲਸੀ ਗੌੜਾ ਇੱਕ ਲੋਕਧਾਰਾਵੀ ਵਾਤਾਵਰਣ ਪ੍ਰੇਮੀ ਹੈ, ਜਿਸ ਨੇ ਆਪਣੇ ਆਲੇ ਦੁਆਲੇ ਦੇ ਵਿਚ ਪੁਨਰ-ਬਿਰਖਾਰੋਪਨ ਦੇ ਯਤਨਾਂ ਨੂੰ ਲੈ ਕੇ ਸਖਤ ਮਿਹਨਤ ਕੀਤੀ ਹੈ। ਉਸ ਨੇ ਹੱਥੀਂ ਹੀ ਤੱਟਵਰਤੀ ਕਰਨਾਟਕ ਦੇ ਅੰਕੋਲਾ ਤਾਲੁਕਾ ਦੇ ਵਿੱਚ ਵਿੱਚ 1,00,000 ਤੋਂ ਵੀ ਵੱਧ ਦਰੱਖਤ ਲਗਾਏ ਹਨ। ਹਾਲਾਂਕਿ ਉਹ ਅਣਪੜ ਹੈ, ਪਰੰਤੂ ਪੇੜ ਪੌਦਿਆਂ ਬਾਰੇ ਉਸ ਦਾ ਗਿਆਨ ਲਾਸਾਨੀ ਹੈ, ਜਿਸ ਦੀ ਵਰਤੋਂ ਉਸਨੇ ਜੰਗਲਾਤ ਵਿਭਾਗ ਵਿੱਚ ਨੌਕਰੀ ਕਰਨ ਦੇ ਦੌਰਾਨ ਕੀਤੀ।

ਉਹ ਇੱਕ ਸਹਿਜ, ਸਧਾਰਨ ਔਰਤ ਹੈ, ਜੋ ਹੋਨਾਲੀ ਪਿੰਡ ਦੀ ਇਕ ਝੌਪੜੀ ਵਿਚ ਰਹਿੰਦੀ ਹੈ ਅਤੇ ਦਰੱਖਤਾਂ ਪ੍ਰਤੀ ਆਪਣੇ ਬੇਅੰਤ ਪਿਆਰ ਅਤੇ ਵਾਤਾਵਰਣ ਪ੍ਰਤੀ ਆਪਣੀਆਂ ਚਿੰਤਾਵਾਂ ਤੇ ਕਾਰਜਾਂ ਲਈ ਜਾਣੀ ਜਾਂਦੀ ਹੈ। ਤੁਲਸੀ ਗੌੜਾ ਹੁਣ 74 ਦੇ ਨੇੜੇ ਹੈ ਅਤੇ ਆਪਣੀ ਸਰਕਾਰੀ ਅਹੁਦੇ ਤੋਂ ਸੇਵਾ ਮੁਕਤ ਹੋ ਚੁੱਕੀ ਹੈ, ਪਰ ਉਸ ਨੇ ਆਪਣੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਰੱਖੀਆਂ ਹੋਈਆਂ ਹਨ। ਨਿਊਜ਼ ਕਰਨਾਟਕ ਦੀ ਇੱਕ ਰਿਪੋਰਟ ਦੇ ਅਨੁਸਾਰ, ਉਹ ਆਲੇ-ਦੁਆਲੇ ਘੁੰਮਦੀ ਹੈ ਅਤੇ ਬੂਟੇ ਲਗਾਉਂਦੀ ਰਹਿੰਦੀ ਹੈ, ਅਤੇ ਉਨ੍ਹਾਂ ਦੀ ਦੇਖਭਾਲ ਉਦੋਂ ਤੱਕ ਕਰਦੀ ਰਹਿੰਦੀ ਹੈ ਜਦੋਂ ਤੱਕ ਉਹ ਆਪਣੀ ਦੇਖਭਾਲ ਖੁਦ ਕਰਨ ਜੋਗੇ ਨਹੀਂ ਹੋ ਜਾਂਦੇ।

ਉਹ ਇੱਕ ਕਬਾਇਲੀ ਔਰਤ ਹੈ, ਜੋ ਹਲਾਕੀ ਕਬੀਲੇ ਨਾਲ ਸਬੰਧ ਰੱਖਦੀ ਹੈ। ਅਣਚਾਹੇ ਤੇ ਬੇਰੋਕ-ਟੋਕ ਵਿਕਾਸ ਦੇ ਕਾਰਨ ਉਸ ਦੇ ਆਪਣੇ ਪਿੰਡ ਵਿੱਚ ਜੰਗਲਾਂ ਦੇ ਤੇਜ਼ੀ ਨਾਲ ਨਸ਼ਟ ਹੋਣ ਨੂੰ ਲੈ ਕੇ ਉਸ ਦੇ ਮਨ ਵਿੱਚ ਬਹੁਤ ਭਾਰੀ ਰੋਸ ਹੈ ਤੇ ਉਹ ਇਸ ਰੋਹ ਦਾ ਪ੍ਰਗਟਾਵਾ ਕਰਦੀ ਹੈ। ਇਸ ਤੋਂ ਪਹਿਲਾਂ ਉਸ ਨੂੰ ਕਰਨਾਟਕ ਰਾਜ ਅਤੇ ਹੋਰਨਾਂ ਵੱਲੋਂ ਵੀ ਉਸਦੇ ਆਪਣੇ ਜ਼ਿਲ੍ਹੇ ਅਤੇ ਖੇਤਰ ਵਿੱਚ ਵਾਤਾਵਰਣ ਨੂੰ ਲੈ ਕੇ ਕੀਤੇ ਗਏ ਯੋਗਦਾਨ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਰਾਜ ਦੇ ਰਾਜਯੋਤਸਵ ਪੁਰਸਕਾਰ ਦੀ ਪ੍ਰਾਪਤ ਕਰਤਾ ਵੀ ਹੈ।

ਲੀਲਾ ਜੋਸ਼ੀ

'ਮਾਲਵੇ ਦੀ ਮਦਰ ਟੈਰੇਸਾ', ਇੱਕ ਅਜਿਹਾ ਉਪ-ਨਾਂਅ ਹੈ ਜੋ ਕਿ ਡਾਕਟਰ ਲੀਲਾ ਜੋਸ਼ੀ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦਾ ਸਬੰਧ ਰਤਲਾਮ ਸ਼ਹਿਰ ਨਾਲ ਹੈ। ਇਹ ਸਮਰਪਿਤ ਡਾਕਟਰ ਇਸ ਖੇਤਰ ਦੇ ਕਬਾਇਲੀ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚ ਖੂਨ ਦੀ ਘਾਟ ਦੀ ਸਮੱਸਿਆ ਜਿਸ ਨੂੰ ਕਿ ਅਨੀਮੀਆ ਵਜੋਂ ਜਾਣਿਆ ਜਾਂਦਾ ਹੈ ਦਾ ਇਲਾਜ ਕਰਨ ਲਈ ਲੰਮੇ ਸਮੇਂ ਤੋਂ ਇੱਕ ਮੁਹਿੰਮ ਚਲਾ ਰਿਹਾ ਹਨ। ਉਹ ਆਪਣੇ ਮਰੀਜ਼ਾਂ ਨੂੰ ਸਿਰਫ਼ ਅਨੀਮੀਆ ਦਾ ਮੁਫਤ ਇਲਾਜ ਹੀ ਨਹੀਂ ਦੇ ਰਹੇ, ਬਲਕਿ ਆਪਣੀ 82 ਸਾਲ ਦੀ ਇਸ ਉਮਰ ਵਿਚ ਵੀ ਉਹ ਇਸ ਬਿਮਾਰੀ ਦੇ ਖਿਲਾਫ਼ ਆਪਣੀ ਮੁਹਿੰਮ ਰਾਹੀਂ ਪੂਰੀ ਸਰਗਰਮੀ ਨਾਲ ਜਾਗਰੂਕਤਾ ਫੈਲਾ ਰਹੇ ਹਨ। ਅਨੀਮੀਆ ਖਿਲਾਫ ਉਨ੍ਹਾਂ ਦੀ ਇਸ ਸਸ਼ਕਤ ਸਮਾਜਿਕ ਮੁਹਿੰਮ ਦੇ ਸਨਮਾਨ ਵਜੋਂ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

ਈਟੀਵੀ ਭਾਰਤ ਨਾਲ ਖਸੂਸੀ ਗੱਲਬਾਤ ਕਰਦੇ ਹੋਏ ਡਾਕਟਰ ਜੋਸ਼ੀ ਨੇ ਨਾ ਸਿਰਫ਼ ਔਰਤ ਦੀ ਸਿਹਤ ਅਤੇ ਇਸ ਨਾਲ ਜੁੜੀਆਂ ਗੱਲਾਂ ’ਤੇ ਜ਼ੋਰ ਦਿੱਤਾ, ਉਹਨਾਂ ਨੇ ਨਾਲ ਹੀ ਭਵਿੱਖ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਦੇ ਬਾਰੇ ਖੁੱਲ ਕੇ ਗੱਲਬਾਤ ਕੀਤੀ ਅਤੇ ਨਾਲ ਸੀ ਔਰਤਾਂ ਦੀ ਸਿਹਤ ਦੇ ਸੰਦਰਭ ਵਿੱਚ ਸਰਕਾਰੀ ਮੁਹਿੰਮਾਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਤੇ ਨਾਲ ਹੀ ਉਹਨਾਂ ਨੇ ਕੁਝ ਇੱਕ ਅਜਿਹੇ ਨੁੱਕਤੇ ਵੀ ਸਾਂਝੇ ਕੀਤੇ ਜੋ ਹਰ ਕਿਸੇ ਨੂੰ ਤੰਦਰੁਸਤ ਬਣਾਈ ਰੱਖਣ ਵਿੱਚ ਸਹਾਈ ਹੋਣਗੇ।

ਸਿਹਤ ਸੰਭਾਲ ਦੇ ਖੇਤਰ ਵਿੱਚ ਲਾਸਾਨੀ ਯੋਗਦਾਨ

ਸਾਲ 1997 ਦੇ ਵਿੱਚ ਡਾ. ਲੀਲਾ ਜੋਸ਼ੀ ਨੂੰ ਮਦਰ ਟੈਰੇਸਾ ਨੂੰ ਮਿਲਣ ਦਾ ਅਵਸਰ ਮਿਲਿਆ, ਤੇ ਜਿਨ੍ਹਾਂ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕਬਾਇਲੀ ਇਲਾਕਿਆਂ ’ਚ ਰਹਿੰਦੀਆਂ ਅਨੀਮੀਆ ਤੋਂ ਪੀੜਤ ਔਰਤਾਂ ਦੇ ਮੁਫ਼ਤ ਇਲਾਜ ਕਰਨ ਲਈ ਕਈ ਸਾਰੇ ਕੈਂਪ ਨੂੰ ਸਥਾਪਿਤ ਕੀਤਾ। ਡਾ. ਲੀਲਾ ਜੋਸ਼ੀ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਉਹਨਾਂ ਦੇ ਲਾਸਾਨੀ ਯੋਗਦਾਨ ਦੇ ਸਦਕਾ ਹੀ, ਸਾਲ 2015 ਵਿੱਚ ਉਨ੍ਹਾਂ ਦਾ ਨਾਂ ਔਰਤ ਅਤੇ ਬਾਲ ਭਲਾਈ ਵਿਭਾਗ ਵੱਲੋਂ ‘100 ਸਭ ਤੋਂ ਪ੍ਰਭਾਵਸ਼ਾਲੀ ਜਨਾਨਾ ਹਸਤੀਆਂ’ ਦੇ ਵਿੱਚ ਸ਼ੁਮਾਰ ਕੀਤਾ ਗਿਆ, ਅਤੇ ਹੁਣ ਸਾਲ 2020 ਵਿੱਚ ਉਹਨਾਂ ਨੂੰ ਪਦਮਸ਼੍ਰੀ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ ਹੈ।

ਸਰਕਾਰੀ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਪਵੇਗਾ

ਇਸਤਰੀ ਰੋਗਾਂ ਦੇ ਮਾਹਿਰ ਡਾ. ਲੀਲਾ ਜੋਸ਼ੀ ਰੇਲਵੇ ਵਿੱਚ ਪ੍ਰਮੁੱਖ ਚਿਕਿਤਸਾ ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾਮੁੱਕਤ ਹੋਏ ਹਨ। ਉਹਨਾਂ ਦਾ ਇਹ ਕਹਿਣਾ ਤੇ ਮੰਨਣਾ ਹੈ ਕਿ ਸਰਕਾਰ ਹਮੇਸ਼ਾ ਹੀ ਲੋਕਾਂ ਦੀ ਭਲਾਈ ਹਮੇਸ਼ਾ ਨਵੀਆਂ ਸਕੀਮਾਂ ਤੇ ਯੋਜਨਾਵਾਂ ਤਿਆਰ ਕਰਦੀ ਰਹਿੰਦੀ ਹੈ, ਪਰ ਉਨੇਂ ਚੰਗਾ ਢੰਗ ਨਾਲ ਲਾਗੂ ਨਹੀਂ ਹੁੰਦੀਆਂ ਜਿਨੇਂ ਚੰਗੇ ਢੰਗ ਨਾਲ ਇਹਨਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਚੀਜ਼ ਨਾਲ ਨਜਿੱਠਣ ਲਈ ਡਾ. ਲੀਲਾ ਜੋਸ਼ੀ ਨਤੀਜਾ ਕੇਂਦਰਿਤ ਸਕੀਮਾਂ ਬਣਾਉਣ ਅਤੇ ਲਾਗੂ ਕਰਨ ਦਾ ਸੁਝਾਅ ਦਿੰਦੇ ਹਨ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਾਡੇ ਸਮਾਜ ਦੇ ਸੁਵਿਧਾ-ਪ੍ਰਾਪਤ ਵਰਗ ਨੂੰ ਵੀ ਸਮਾਜ ਸੇਵੀ ਕਾਰਜਾਂ ਦੇ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਔਰਤਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਲੋੜ

ਸਮਾਜ ਵਿਚ ਔਰਤਾਂ ਲਈ ਆਪਣੇ ਇਕ ਵਿਸ਼ੇਸ਼ ਸੰਦੇਸ਼ ਵਿਚ ਇਸ ਤਜਰਬੇਕਾਰ ਡਾਕਟਰ ਨੇ ਕਿਹਾ ਕਿ ਔਰਤਾਂ ਨੂੰ ਨਾ ਸਿਰਫ ਆਪਣੇ ਪਰਿਵਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਬਲਕਿ ਇਕ ਜ਼ਰੂਰੀ ਕਦਮ ਵਜੋਂ ਆਪਣੀ ਸਿਹਤ ਵੀ ਧਿਆਨ ਰੱਖਣਾ ਚਾਹੀਦਾ ਹੈ, ਤੇ ਉਨ੍ਹਾਂ ਅੱਗੇ ਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਦੇ ਭਵਿੱਖ ਨੂੰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਲਈ ਚੰਗਾ ਪੋਸ਼ਣ ਦੇਣਾ ਪਏਗਾ।

ਬੀਨਾਪਨੀ ਮੋਹਾਂਤੀ

ਕਿਸੇ ਨੇ ਇਹ ਗੱਲ ਠੀਕ ਹੀ ਉਚਾਰੀ ਹੈ ਕਿ ਕਿਸੇ ਮੁੱਲਕ ਦੀ ਅਸਲ ਸਥਿਤੀ ਦਾ ਅੰਦਾਜ਼ਾ ਉਸ ਮੁੱਲਕ ਦੇ ਸਮਾਜ ਵਿੱਚ ਔਰਤ ਨੂੰ ਹਾਸਲ ਦਰਜੇ ਅਤੇ ਰੁਤਬੇ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇੱਕ ਔਰਤ ਆਪਣੇ ਆਪ ’ਚ ਮਹਿਜ਼ ਇੱਕ ਵਿਅਕਤੀਤਵ ਮਾਤਰ ਹੀ ਨਹੀਂ ਹੁੰਦਾ, ਸਗੋਂ ਉਹ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਜਨਮਦਾਤਾ ਹੁੰਦੀ ਹੈ ਤੇ ਇਸ ਲਈ ਉਸ ਦਾ ਰੁਤਬਾ ਤੇ ਉਸ ਦੀ ਹੈਸੀਅਤ ਮਰਦ ਦੇ ਸਮਾਨ ਹੁੰਦੀ ਹੈ।

ਇੱਕ ਔਰਤ ਨੂੰ ਨਾ ਸਿਰਫ਼ ਆਪਣਾ ਖੁੱਦ ਦਾ ਮੁਕਾਮ ਬਣਾਉਣਾ ਪੈਂਦਾ ਹੈ ਬਲਕਿ ਉਸ ਨੂੰ ਇਸ ਦੇ ਨਾਲ ਨਾਲ ਦੂਜਿਆਂ ਦਾ ਪ੍ਰੇਰਨਾ ਸ੍ਰੋਤ ਵੀ ਬਨਣਾ ਪੈਂਦਾ ਹੈ। ਬਸ ਕੁੱਝ ਅਜਿਹੀ ਹੀ ਕਹਾਣੀ ਹੈ ਬੀਨਾਪਨੀ ਮੋਹਾਂਤੀ ਦੀ, ਜੋ ਕਿ ਉੜੀਸਾ ਦੀ ਇੱਕ ਉਘੀ ਸਾਹਿਤਕ ਹਸਤੀ ਹਨ ਜਿਨ੍ਹਾਂ ਨੇ ਉੜੀਆ ਗਲਪ ਰਚਨਾ ਦੇ ਖੇਤਰ ਵਿੱਚ ਆਪਣੇ ਲਈ ਇੱਕ ਅਹਿਮ ਸਥਾਨ ਬਣਾਇਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪਦਮਸ਼੍ਰੀ ਪੁਰਸਕਾਰ ਵੀ ਹਾਸਲ ਕੀਤਾ ਹੈ।

ਬੀਨਾਪਨੀ ਮੋਹਾਂਤੀ ਇਹ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਮਾਤਾ ਜੀ ਦੇ ਕਾਰਨ ਹੀ ਸਮਾਜ ਵਿੱਚ ਆਪਣਾ ਸਥਾਨ ਬਣਾ ਸਕਣ ਵਿੱਚ ਕਾਮਯਾਬ ਹੋ ਸਕੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ ਜੀ ਨਾ ਸਿਰਫ਼ ਉਨ੍ਹਾਂ ਦੇ ਪ੍ਰੇਰਨਾ ਸ੍ਰੋਤ ਹੀ ਸਨ ਬਲਕਿ ਉਹ ਉਸ ਨੂੰ ਸਮਾਜ ਵਿੱਚ ਆਪਣਾ ਮੁਕਾਮ ਹਾਸਿਲ ਕਰਨ ਵਾਸਤੇ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿੰਦੇ ਸਨ।

ਉਹ ਅੱਗੇ ਕਹਿੰਦੇ ਹਨ ਕਿ ਸਾਰੀਆਂ ਔਰਤਾਂ ਨੂੰ ਇਸ ਔਰਤ ਦਿਵਸ ਦੇ ਮੌਕੇ ’ਤੇ ਇੱਕਜੁੱਟ ਹੋ ਜਾਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਸੁਧਾਰ ਲੈ ਕੇ ਆਉਣ ਦਾ ਹਲਫ਼ ਲੈਣਾ ਚਾਹੀਦਾ ਹੈ ਜਿਸ ਦੁਆਰਾ ਸਮਾਜ ਵਿੱਚ ਇੱਕ ਨਵੀਂ ਰੌਸ਼ਨੀ ਦਾ ਆਗਮਨ ਹੋਵੇਗਾ।

ਮੋਹਾਂਤੀ ਦਾ ਕਹਿਣਾ ਸੀ ਕਿ 85 ਸਾਲ ਦੀ ਇਸ ਪੱਕੀ ਉਮਰ ਵਿਚ ਵੀ ਮੈਂ ਸਮਾਜ ਲਈ ਲਿਖਣਾ ਜਾਰੀ ਰੱਖਿਆ ਹੋਇਆ ਹੈ। ਮੇਰਾ ਲਿਖਤ ਕਾਰਜ ਮੇਰੇ ਆਖਰੀ ਸਾਹ ਤਕ ਜਾਰੀ ਰਹੇਗੀ। ਇਸ ਤੋਂ ਇਲਾਵਾ, ਮੇਰੀ ਸਰੀਰਕ ਹਾਲਤ ਵੀ ਹੁਣ ਥੋੜੀ ਨਾਜੁਕ ਹੈ। ਜੇ ਰੱਬ ਮੇਰੇ ਪ੍ਰਤੀ ਦਿਆਲੂ ਬਣਿਆ ਰਿਹਾ ਤਾਂ ਸਮਾਜ ਦੇ ਫਾਇਦੇ ਲਈ ਆਉਣ ਵਾਲੇ ਦਿਨਾਂ ਵਿਚ ਵੀ ਮੇਰੀਆਂ ਲਿਖਤਾਂ ਇਉਂ ਹੀ ਨਿਰਵਿਘਨ ਜਾਰੀ ਰਹਿਣਗੀਆਂ।

ਅੱਜ ਦੀ ਔਰਤ ਨੂੰ ਇਸ ਪਿਤ੍ਰਸਤਾਤਮਕ ਸਮਾਜ ਅਨੇਕਾਂ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੋਕੇ ਸਮਾਵੇਸ਼ ਦੇ ਵਿੱਚ ਔਰਤ ਨੂੰ ਦਰਪੇਸ਼ ਇਹ ਚੁਣੌਤੀਆਂ, ਕਦੇ ਕਦਾਈਂ ਹੋਣ ਵਾਲੇ ਅਸਮਾਨਤਾ ਵਾਲੇ ਵਤੀਰੇ ਤੋਂ ਸ਼ੁਰੂ ਹੋ ਕੇ ਯੌਨ ਉਤਪੀੜਨ ਤੱਕ ਦਾ ਰੂਪ ਧਾਰ ਲੈਂਦੀਆਂ ਹਨ। ਅਤੇ ਨਾਲ ਹੀ ਇਹ ਵੀ ਕਿ ਇਸ ਸਮਾਜ ਵਿੱਚ ਔਰਤ ਨੂੰ ਉਸ ਦੀ ਬਣਦੀ ਤਵੱਜੋਂ ਹਾਸਲ ਨਹੀਂ ਹੈ ਤੇ ਅਕਸਰ ਹੀ ਔਰਤ ਨੂੰ ਅਸਲੋਂ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ।

ਜਦੋਂ ਕਿ ਭਾਰਤ ਵਿੱਚ ਔਰਤਾਂ ਦੇ ਨਾਲ ਬਲਾਤਕਾਰ ਅਤੇ ਉਹਨਾਂ ਦੇ ਕਤਲ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੀ ਤਾਜ਼ਾ ਉਦਾਹਰਣ ਹੈਦਰਾਬਾਦ ਦੀ ਵੈਟਰਨਰੀ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਹੋਇਆ ਕਤਲ ਹੈ ਜਾਂ ਦਿੱਲੀ ਦਾ ਨਿਰਭਯਾ ਸਮੂਹਿਕ ਬਲਾਤਕਾਰ ਕੇਸ ਜਿਸ ਦੇ ਦੋਸ਼ੀਆਂ ਨੂੰ ਇਸ ਕੁੱਕਰਮ ਦੇ ਸੱਤ ਸਾਲ ਬਾਅਦ ਤੱਕ ਵੀ ਫ਼ਾਂਸੀ ਦੀ ਸਜਾ ਨਹੀਂ ਦਿੱਤੀ ਗਈ ਹੈ ਜੋ ਕਿ ਸਾਡੇ ਮੁੱਲਕ ਵਿਚਲੀ ਨਿਆਂ ਪ੍ਰਣਾਲੀ ਨੂੰ ਲੈ ਕੇ ਭਾਰਤੀ ਔਰਤਾਂ ਦੇ ਮਨ ਵਿੱਚ ਸ਼ੰਕੇ ਖੜੇ ਕਰਦਾ ਹੈ।

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਵੇਂ ਅਜੋਕੇ ਸਮਾਵੇਸ਼ ਅਤੇ ਪਰਿਦ੍ਰਿਸ਼ ਵਿੱਚ ਔਰਤਾਂ ਨੂੰ ਕੁਝ ਖਾਸ ਥਾਵਾਂ ’ਤੇ ਅਹਿਮਿਅਤ ਦਿੱਤੀ ਜਾਣ ਲੱਗ ਪਈ ਹੈ, ਪਰ, ਹਾਲੇ ਵੀ, ਅਨੇਕਾਂ ਅਜਿਹੀਆਂ ਜਗ੍ਹਾਵਾਂ ਹਨ ਜਿੱਥੇ ਕਿ ਔਰਤਾਂ ਨੂੰ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤਕਲੀਫ਼ ਝੱਲਣੀ ਪੈਂਦੀ ਹੈ। ਔਰਤ ਦੀ ਇਸ ਤਕਲੀਫ਼ ਤੋਂ ਮੁੱਕਤੀ ਵਾਸਤੇ ਔਰਤ ਦੇ ਸਸ਼ਕਤੀਕਰਨ ਦੀ ਸਖਤ ਲੋੜ ਹੈ।

ਇੱਕ ਔਰਤ ਨੂੰ ਆਪਣੇ ਆਪ ਨੂੰ ਸਸ਼ਕਤ ਸਮਝਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੇ ਆਪ ਨੂੰ ਆਪਣੇ ਦੋਖੀਆਂ ਤੋਂ ਦੂਰ ਕਰਨਾ ਚਾਹੀਦਾ ਹੈ ਅਤੇ ਲੈਂਗਿਕ ਅਸਮਾਨਤਾ ਤੋਂ ਉੱਪਰ ਉੱਠ ਕੇ ਵਿਚਰਨਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.