ਹੈਦਰਾਬਾਦ: ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਹਿੰਦੂਮਲਕੋਟ ਸਰਹੱਦ ਦੇ ਨਜ਼ਦੀਕ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਇੱਕ ਡ੍ਰੋਨ ਨੂੰ ਮਾਰ ਸੁੱਟਿਆ ਹੈ। ਸੂਤਰਾਂ ਮੁਤਾਬਕ ਇਹ ਡ੍ਰੋਨ ਭਾਰਤੀ ਫ਼ੌਜ 'ਤੇ ਨਿਗਰਾਨੀ ਰੱਖਣ ਲਈ ਉਡਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਰੇਣੂਕਾ, ਮੰਦੇਰਾ ਅਤੇ ਹੋਰ ਕੋਈ ਨਜ਼ਦੀਕੀ ਪਿੰਡਾਂ ਨੇ ਤਕਰੀਬਨ ਅੱਧੇ ਘੰਟੇ ਤੱਕ ਫ਼ਾਇਰਿੰਗ ਅਤੇ ਧਮਾਕਿਆਂ ਦੀ ਆਵਾਜ਼ ਸੁਣੀ।
ਗੰਗਾਨਗਰ ਵਿੱਚ ਭਾਰਤ-ਪਾਕਿ ਸਰਹੱਦ 'ਤੇ ਬੀਤੀ ਰਾਤ ਤੋਂ ਰੁਕ-ਰੁਕ ਕੇ ਧਮਾਕੇ ਹੋ ਰਹੇ ਹਨ ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਅੱਜ ਸਵੇਰੇ ਭਾਰਤੀ ਫ਼ੌਜ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਤਬਾਹ ਕੀਤਾ ਹੈ ਹਾਲਾਂਕਿ ਅਜੇ ਤੱਕ ਭਾਰਤੀ ਫ਼ੌਜ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।
ਇਸ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪਿੰਡ ਵਾਲਿਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇ ਕਈ ਸ਼ੱਕੀ ਚੀਜ ਵਿਖਾਈ ਦਿੰਦੀ ਹੈ ਤਾਂ ਛੇਤੀ ਇਸ ਦੀ ਜਾਣਕਾਰੀ ਫ਼ੌਜ ਨੂੰ ਦਿੱਤੀ ਜਾਵੇ।