ETV Bharat / bharat

ਭਾਰਤ ਨੇ ਤੈਅ ਕੀਤਾ ਮੋਬਾਈਲ ਨਿਰਮਾਣ 'ਚ ਚੀਨ ਨੂੰ ਪਿਛੇ ਛੱਡਣ ਦਾ ਟੀਚਾ

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਸਰਕਾਰ ਪੀਐਲਆਈ ਸਕੀਮ ਦਾ ਹੋਰਨਾਂ ਖੇਤਰਾਂ 'ਚ ਵਿਸਥਾਰ ਕਰਕੇ ਭਾਰਤ ਨੂੰ ਇਲੈਕਟ੍ਰਾਨਿਕ ਉਤਪਾਦਾਂ ਦਾ ਨਿਰਮਾਣ ਕੇਂਦਰ ਬਣਾਉਣਾ ਚਾਹੁੰਦੀ ਹੈ।

ਭਾਰਤ ਨੇ ਤੈਅ ਕੀਤਾ ਮੋਬਾਈਲ ਨਿਰਮਾਣ 'ਚ ਚੀਨ ਨੂੰ ਪਿਛੇ ਛੱਡਣ ਦਾ ਟੀਚਾ
ਭਾਰਤ ਨੇ ਤੈਅ ਕੀਤਾ ਮੋਬਾਈਲ ਨਿਰਮਾਣ 'ਚ ਚੀਨ ਨੂੰ ਪਿਛੇ ਛੱਡਣ ਦਾ ਟੀਚਾ
author img

By

Published : Dec 14, 2020, 1:13 PM IST

ਨਵੀਂ ਦਿੱਲੀ: ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਨੇ ਮੋਬਾਈਲ ਨਿਰਮਾਣ ਦੇ ਖੇਤਰ 'ਚ ਚੀਨ ਨੂੰ ਪਛਾੜਨ ਦਾ ਟੀਚਾ ਮਿਥਿਆ ਹੈ, ਜਦੋਂ ਕਿ ਇਕੋ ਸਮੇਂ ਉਤਪਾਦਨ ਅਧਾਰਤ ਉਤਸ਼ਾਹ (ਪੀਐਲਆਈ) ਯੋਜਨਾ ਦੇ ਜ਼ਰੀਏ ਵਿਸ਼ਵਵਿਆਪੀ ਕੰਪਨੀਆਂ ਨੂੰ ਆਕਰਸ਼ਿਤ ਕਰਨਾ ਹੈ।

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਸਰਕਾਰ ਪੀਐਲਐਲ ਸਕੀਮ ਦਾ ਹੋਰਨਾਂ ਖੇਤਰਾਂ 'ਚ ਵਿਸਥਾਰ ਕਰਕੇ ਭਾਰਤ ਨੂੰ ਇਲੈਕਟ੍ਰਾਨਿਕ ਉਤਪਾਦਾਂ ਦਾ ਨਿਰਮਾਣ ਕੇਂਦਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਉਦਯੋਗ ਸੰਗਠਨ ਫਿੱਕੀ ਦੇ ਸਾਲਾਨਾ ਸੈਸ਼ਨ ਵਿੱਚ ਕਿਹਾ, ‘ਅਸੀਂ ਚਾਹੁੰਦੇ ਸੀ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਬਣੇ। ਹੁਣ ਮੈਂ ਭਾਰਤ ਨੂੰ ਚੀਨ ਤੋਂ ਅੱਗੇ ਵੱਧਣ 'ਤੇ ਜ਼ੋਰ ਦੇ ਰਿਹਾ ਹਾਂ। ਇਹ ਮੇਰਾ ਟੀਚਾ ਹੈ ਅਤੇ ਮੈਂ ਇਸ ਨੂੰ ਸਪਸ਼ਟ ਰੂਪ ਵਿੱਚ ਪਰਿਭਾਸ਼ਤ ਕਰ ਰਿਹਾ ਹਾਂ। 2017 'ਚ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਣ ਦੇਸ਼ ਬਣ ਗਿਆ ਸੀ।

ਇਲੈਕਟ੍ਰੌਨਿਕਸ ਆਨ ਨੈਸ਼ਨਲ ਪਾਲਿਸੀ (ਐਨਪੀਈ) 2019 ਵਿੱਚ, 2025 ਤੱਕ ਇਲੈਕਟ੍ਰਾਨਿਕ ਨਿਰਮਾਣ ਨੂੰ 26 ਲੱਖ ਕਰੋੜ ਰੁਪਏ ਤੋਂ ਵੱਧ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿਚੋਂ 13 ਲੱਖ ਕਰੋੜ ਰੁਪਏ ਮੋਬਾਈਲ ਨਿਰਮਾਣ ਹਿੱਸੇ ਤੋਂ ਆਉਣ ਦੀ ਉਮੀਦ ਹੈ।

ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਪੀਐਲਆਈ ਸਕੀਮ ਭਾਰਤ ਨੂੰ ਇੱਕ ਵਿਕਲਪਕ ਨਿਰਮਾਣ ਹੱਬ ਵਜੋਂ ਸਥਾਪਤ ਕਰਨ ਲਈ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਪੀਐਲਆਈ ਦਾ ਉਦੇਸ਼ ਵਿਸ਼ਵ ਪੱਧਰੀ ਕੰਪਨੀਆਂ ਨੂੰ ਭਾਰਤ ਲਿਆਉਣਾ ਅਤੇ ਭਾਰਤੀ ਕੰਪਨੀਆਂ ਨੂੰ ਵਿਸ਼ਵ ਪੱਧਰੀ ਬਣਾਉਣਾ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੀਐਲਆਈ ਸਕੀਮ ਤਹਿਤ ਯੋਗ ਕੰਪਨੀਆਂ ਨੂੰ 48,000 ਕਰੋੜ ਰੁਪਏ ਦਾ ਲਾਭ ਮਿਲ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.