ETV Bharat / bharat

ਲੱਦਾਖ 'ਚ ਭਾਰਤ ਦੀ ਧਰਤੀ 'ਤੇ ਅੱਖ ਰੱਖਣ ਵਾਲਿਆਂ ਨੂੰ ਮਿਲਿਆ ਕਰਾਰਾ ਜਵਾਬ: ਪੀਐੱਮ ਮੋਦੀ

author img

By

Published : Jun 28, 2020, 12:29 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਤਾਂ ਅੱਖ 'ਚ ਅੱਖ ਪਾ ਕੇ ਚੁਣੌਤੀ ਦੇਣਾ ਵੀ ਜਾਣਦਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਲੱਦਾਖ ਵਿੱਚ ਭਾਰਤ ਦੀ ਭੂਮੀ 'ਤੇ ਅੱਖ ਰੱਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਲੱਦਾਖ ਵਿਖੇ ਚੀਨ ਨਾਲ ਤਣਾਅ, ਕੋਰੋਨਾ ਸੰਕਟ ਸਣੇ ਤਮਾਮ ਮੁੱਦਿਆਂ 'ਤੇ ਗੱਲਬਾਤ ਕੀਤੀ। ਪੀਐੱਮ ਮੋਦੀ ਨੇ ਕਿਹਾ ਕਿ ਲੱਦਾਖ ਵਿੱਚ ਭਾਰਤ ਦੀ ਭੂਮੀ 'ਤੇ ਅੱਖ ਰੱਖਣ ਵਾਲਿਆਂ ਨੂੰ ਕਰਾਰਾ ਜਵਾਬ ਮਿਲਿਆ ਹੈ।

  • " भारत का संकल्प है - भारत के स्वाभिमान और संप्रभुता की रक्षा।

    भारत का लक्ष्य है – आत्मनिर्भर भारत।

    भारत की परंपरा है – भरोसा, मित्रता।

    भारत का भाव है – बंधुता।

    हम इन्हीं आदर्शों के साथ आगे बढ़ते रहेंगे।"
    - पीएम श्री नरेन्द्र मोदी। #MannKiBaat pic.twitter.com/LrclvaSMS1

    — Mann Ki Baat Updates (@mannkibaat) June 28, 2020 " class="align-text-top noRightClick twitterSection" data=" ">

ਪੀਐੱਮ ਮੋਦੀ ਨੇ ਕਿਹਾ ਕਿ ਜੇ ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਤਾਂ ਅੱਖ 'ਚ ਅੱਖ ਪਾ ਕੇ ਚੁਣੌਤੀ ਦੇਣਾ ਵੀ ਜਾਣਦਾ ਹੈ। ਆਪਣੇ ਵੀਰਾਂ ਦੇ ਬਲਿਦਾਨ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਾਣ ਦੀ ਜਿਹੜੀ ਭਾਵਨਾ ਹੈ, ਦੇਸ਼ ਲਈ ਜੋ ਜ਼ਜਬਾ ਹੈ- ਇਹ ਹੀ ਦੇਸ਼ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਪੁੱਤਰ ਸ਼ਹੀਦ ਹੋਏ, ਉਨ੍ਹਾਂ ਦੇ ਮਾਪੇ ਆਪਣੇ ਦੂਜੇ ਪੁੱਤ ਨੂੰ ਵੀ ਦੇਸ਼ ਦੀ ਰੱਖਿਆ ਲਈ ਫ਼ੌਜ 'ਚ ਭੇਜਣ ਦੀ ਗੱਲ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਭਾਰਤ ਨੇ ਮੁਸ਼ਕਲ ਸਮੇਂ ਵਿੱਚ ਦੁਨੀਆ ਦੀ ਮਦਦ ਕੀਤੀ, ਅੱਜ ਉਸ ਨੇ ਸ਼ਾਂਤੀ ਅਤੇ ਵਿਕਾਸ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜਬੂਤ ​​ਕੀਤਾ ਹੈ। ਦੁਨੀਆ ਨੇ ਭਾਰਤ ਦੇ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਵੀ ਮਹਿਸੂਸ ਕੀਤਾ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਦੁਨੀਆ ਨੇ ਭਾਰਤ ਦੀ ਤਾਕਤ ਅਤੇ ਇਸ ਦੀ ਪ੍ਰਭੂਸੱਤਾ ਅਤੇ ਸਰਹੱਦਾਂ ਦੀ ਰਾਖੀ ਲਈ ਭਾਰਤ ਦੀ ਵਚਨਬੱਧਤਾ ਨੂੰ ਵੀ ਵੇਖਿਆ ਹੈ। ਇਸ ਦਿਸ਼ਾ ਵਿੱਚ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਰਹੱਦਾਂ ਦੀ ਰਾਖੀ ਲਈ ਦੇਸ਼ ਦੀ ਤਾਕਤ ਵਧੇ, ਦੇਸ਼ ਨੂੰ ਵਧੇਰੇ ਸਮਰੱਥ ਬਣਾਇਆ ਜਾ ਸਕੇ ਤਾਂ ਕਿ ਦੇਸ਼ ਸਵੈ-ਨਿਰਭਰ ਬਣੇ- ਇਹ ਸਾਡੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵੀ ਹੋਵੇਗੀ।

ਕੋਰੋਨਾ ਬਾਰੇ ਪੀਐੱਮ ਮੋਦੀ ਨੇ ਕਿਹਾ, "ਮੇਰੇ ਪਿਆਰੇ ਦੇਸ਼ ਵਾਸੀਓ, ਕੋਰੋਨਾ ਦੇ ਸੰਕਟ ਦੇ ਸਮੇਂ, ਦੇਸ਼ ਤਾਲਾਬੰਦੀ ਤੋਂ ਬਾਹਰ ਆ ਗਿਆ ਹੈ। ਹੁਣ ਅਸੀਂ ਅਨਲੌਕ ਦੇ ਦੌਰ 'ਚ ਹੈ। ਉਨ੍ਹਾਂ ਕਿਹਾ ਕਿ ਅਨਲੌਕ ਦੇ ਇਸ ਸਮੇਂ 'ਚ 2 ਗੱਲਾਂ 'ਚ ਜ਼ਿਆਦਾ ਧਿਆਨ ਦੇਣਾ ਹੈ।

ਕੋਰੋਨਾ ਨੂੰ ਹਰਾਉਣਾ ਤੇ ਅਰਥਵਿਵਸਥਾ ਨੂੰ ਮਜਬੂਤ ਬਣਾਉਣਾ, ਉਸ ਨੂੰ ਤਾਕਤ ਦੇਣਾ। ਲੌਕਡਾਊਨ ਤੋਂ ਵੱਧ ਚੌਕਸੀ ਅਨਲੌਕ ਦੌਰਾਨ ਦੇਣ ਦੀ ਲੋੜ ਹੈ। ਸਾਡੀ ਸਾਰੀਆਂ ਦੀ ਚੌਕਸੀ ਸਾਨੂੰ ਕੋਰੋਨਾ ਤੋਂ ਬਚਾਏਗੀ। ਇਸ ਗੱਲ ਨੂੰ ਹਮੇਸ਼ ਯਾਦ ਰਖੋ ਕਿ ਜੇ ਤੁਸੀ ਮਾਸਕ ਨਹੀਂ ਪਾਉਂਦੇ, 2 ਗਜ ਦੀ ਦੁਰੀ ਦੀ ਪਾਲਣਾ ਨਹੀਂ ਕਰਦੇ, ਤਾਂ ਤੁਸੀ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਜ਼ੋਖਮ 'ਚ ਪਾਉਣਾ ਹੈ।"

ETV Bharat Logo

Copyright © 2024 Ushodaya Enterprises Pvt. Ltd., All Rights Reserved.