ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੇ 66,999 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 942 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 24 ਲੱਖ ਦੇ ਨੇੜੇ ਪਹੁੰਚ ਗਿਆ ਹੈ ਯਾਨੀ ਕਿ 23,96,637 ਹੋ ਗਿਆ ਹੈ। ਜਿੱਥੇ ਇਸ ਲਾਗ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 47,033 ਹੋ ਗਈ ਹੈ। ਉੱਥੇ ਹੀ ਇਸ ਲਾਗ ਨਾਲ 16,95,982 ਲੋਕ ਸਿਹਤਯਾਬ ਹੋ ਗਏ ਹਨ।
ਮਹਾਰਾਸ਼ਟਰ ਵਿੱਚ, ਪਿਛਲੇ 24 ਘੰਟਿਆਂ ਵਿੱਚ, 381 ਪੁਲਿਸ ਮੁਲਾਜ਼ਮਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਅਤੇ 3 ਦੀ ਮੌਤ ਹੋ ਗਈ ਹੈ। ਕੁੱਲ 11,773 ਪੁਲਿਸ ਮੁਲਾਜ਼ਮ ਕੋਰੋਨਾ ਪੀੜਤ ਹਨ। 9,416 ਮਰੀਜ਼ ਸਿਹਤਯਾਬ ਹੋ ਗਏ ਹਨ। ਤੇ 2,233 ਐਕਟਿਵ ਮਾਮਲੇ ਹਨ।
ਮਿਜ਼ੋਰਮ ਵਿੱਚ, ਕੋਰੋਨਾ ਫੈਲਾਅ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 649 ਹੋ ਗਈ ਹੈ, ਜਿਨ੍ਹਾਂ ਵਿੱਚੋਂ 319 ਐਕਟਿਵ ਕੇਸ ਹਨ।
12 ਅਗਸਤ ਨੂੰ 8,30,391 ਲੋਕਾਂ ਦਾ ਕੋਵਿਡ -19 ਟੈਸਟ ਕੀਤਾ ਗਿਆ। ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 12 ਅਗਸਤ ਤੱਕ ਕੁੱਲ 2,68,45,688 ਲੋਕਾਂ ਦੀ ਜਾਂਚ ਕੀਤੀ ਗਈ।
ਕੋਰੋਨਾ ਨਾਲ ਪ੍ਰਭਾਵਿਤ ਸਿਖਰਲੇ ਪੰਜ ਸੂਬੇ
ਸੂੂਬੇ | ਕੁੱਲ ਅੰਕੜਾ |
ਮਹਾਰਾਸ਼ਟਰ | 4,90,262 |
ਤਮਿਲ ਨਾਡੂ | 2,85,024 |
ਆਂਧਰਾ ਪ੍ਰਦੇਸ਼ | 2,06,960 |
ਕਰਨਾਟਕ | 1,64,924 |
ਦਿੱਲੀ | 1,42,723 |
ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਇਨ੍ਹਾਂ ਸੂਬਿਆਂ ਵਿੱਚ ਹੋਈ।
ਸੂਬੇ | ਮੌਤਾਂ |
ਮਹਾਰਾਸ਼ਟਰ | 17,092 |
ਤਮਿਲ ਨਾਡੂ | 4,690 |
ਦਿੱਲੀ | 4,082 |
ਕਰਨਾਟਕ | 2,998 |
ਗੁਜਰਾਤ | 2,605 |