ਨਵੀਂ ਦਿੱਲੀ. ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 95 ਹਜ਼ਾਰ 664 ਹੋ ਗਈ ਹੈ। ਐਤਵਾਰ ਨੂੰ ਦੇਸ਼ ਵਿੱਚ ਇੱਕ ਦਿਨ 'ਚ 5015 ਨਵੇਂ ਮਾਮਲੇ ਸਾਹਮਣੇ ਆਏ, ਜੋ ਇੱਕ ਦਿਨ 'ਚ ਆਉਣ ਵਾਲੇ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ 2538 ਮਰੀਜ਼ ਠੀਕ ਵੀ ਹੋ ਗਏ। 3025 ਲੋਕਾਂ ਦੀ ਮੌਤ ਹੁਣ ਤੱਕ ਮੌਤ ਹੋ ਚੁੱਕੀ ਹੈ।
ਇੱਕ ਦਿਨ 'ਚ ਮਹਾਰਾਸ਼ਟਰ ਵਿੱਚ 2347 ਪੌਜ਼ੀਟਿਵ ਰਿਪੋਰਟਾਂ ਸਾਹਮਣੇ ਆਈਆਂ। ਰਾਜ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਨੂੰ ਪਾਰ ਕਰ ਗਈ ਹੈ, ਜਿਨ੍ਹਾਂ ਵਿਚੋਂ 20 ਹਜ਼ਾਰ ਸਿਰਫ਼ ਮੁੰਬਈ ਦੇ ਹਨ। ਇਸ ਤੋਂ ਇਲਾਵਾ ਗੁਜਰਾਤ ਅਤੇ ਤਾਮਿਲਨਾਡੂ ਵਿੱਚ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਇਨ੍ਹਾਂ ਦੋਵਾਂ ਰਾਜਾਂ ਵਿੱਚ 11 ਅਤੇ 10 ਹਜ਼ਾਰ ਤੋਂ ਵੱਧ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 47 ਲੱਖ ਤੋਂ ਪਾਰ, 3 ਲੱਖ ਮੌਤਾਂ
ਪਿਛਲੇ 24 ਘੰਟਿਆਂ ਵਿੱਚ ਤਾਮਿਲਨਾਡੂ 'ਚ 639, ਦਿੱਲੀ 'ਚ 422, ਗੁਜਰਾਤ 'ਚ 391, ਰਾਜਸਥਾਨ 'ਚ 242, ਉੱਤਰ ਪ੍ਰਦੇਸ਼ 'ਚ 206, ਮੱਧ ਪ੍ਰਦੇਸ਼ 'ਚ 187, ਪੱਛਮੀ ਬੰਗਾਲ 'ਚ 101, ਬਿਹਾਰ 'ਚ 106, ਓਡੀਸ਼ਾ 'ਚ 91, ਜੰਮੂ-ਕਸ਼ਮੀਰ 'ਚ 62 ਅਤੇ ਕਰਨਾਟਕ 'ਚ 55 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ ਅੰਕੜੇ covid19india.org ਅਤੇ ਰਾਜ ਸਰਕਾਰਾਂ ਦੀ ਜਾਣਕਾਰੀ 'ਤੇ ਅਧਾਰਤ ਹਨ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ 95 ਹਜ਼ਾਰ 664 ਪੌਜ਼ੀਟਿਵ ਮਾਮਲੇ ਹਨ, ਜਿਨ੍ਹਾਂ ਵਿੱਚੋਂ 55 ਹਜ਼ਾਰ 842 ਦਾ ਇਲਾਜ ਚੱਲ ਰਿਹਾ ਹੈ, 36 ਹਜ਼ਾਰ 731 ਠੀਕ ਹੋ ਗਏ ਹਨ ਅਤੇ 3025 ਦੀ ਮੌਤ ਹੋ ਗਈ ਹੈ।