ਤੇਲੰਗਾਨਾ: ਲਗਾਤਾਰ ਤੀਜੇ ਦਿਨ ਰਾਜ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੇ ਮਾਮਲਿਆਂ ਦੀ ਗਿਣਤੀ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਤਿੰਨ ਦਿਨਾਂ ਵਿੱਚ ਸੂਬੇ 'ਚ ਕੋਰੋਨਾ ਵਾਇਰਸ ਦੇ 142 ਕੇਸ ਦਰਜ ਕੀਤੇ ਗਏ ਅਤੇ ਸਾਰੇ ਗ੍ਰੇਟਰ ਹੈਦਰਾਬਾਦ ਵਿੱਚ ਦਰਜ ਕੀਤੇ ਗਏ ਹਨ। ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਕਿ ਕੇਸ ਅਚਾਨਕ ਕਿਵੇਂ ਵਧੇ ਹਨ।
-
Media bulletin on status of positive cases of #COVID19 in Telangana. (Dated. 11.05.2020)#TelanganaFightsCorona #StayHome #StaySafe pic.twitter.com/RbVCobH2Kd
— Eatala Rajender (@Eatala_Rajender) May 11, 2020 " class="align-text-top noRightClick twitterSection" data="
">Media bulletin on status of positive cases of #COVID19 in Telangana. (Dated. 11.05.2020)#TelanganaFightsCorona #StayHome #StaySafe pic.twitter.com/RbVCobH2Kd
— Eatala Rajender (@Eatala_Rajender) May 11, 2020Media bulletin on status of positive cases of #COVID19 in Telangana. (Dated. 11.05.2020)#TelanganaFightsCorona #StayHome #StaySafe pic.twitter.com/RbVCobH2Kd
— Eatala Rajender (@Eatala_Rajender) May 11, 2020
ਜਨ ਸਿਹਤ ਅਤੇ ਪਰਿਵਾਰ ਭਲਾਈ ਦੇ ਨਿਰਦੇਸ਼ਕ ਅਨੁਸਾਰ 50 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਇਸ ਦੇ ਨਾਲ ਹੀ, ਠੀਕ ਹੋਏ ਲੋਕਾਂ ਦੀ ਗਿਣਤੀ 801 ਤੱਕ ਪਹੁੰਚ ਗਈ। ਅਜੇ 444 ਮਰੀਜ਼ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਮਰਨ ਵਾਲਿਆਂ ਦੀ ਗਿਣਤੀ 30 ਹੈ, ਕਿਉਂਕਿ ਸੋਮਵਾਰ ਨੂੰ ਕੋਈ ਮੌਤ ਦਰਜ ਨਹੀਂ ਕੀਤੀ ਗਈ।
ਕੋਵਿਡ -19 ਦੇ ਮਾਮਲਿਆਂ ਵਿੱਚ ਪਿਛਲੇ 7-10 ਦਿਨਾਂ ਤੋਂ ਕੋਈ ਵਾਧਾ ਨਹੀਂ ਸੀ ਅਤੇ ਸਰਕਾਰ ਨੂੰ ਭਰੋਸਾ ਸੀ ਕਿ 8 ਮਈ ਤੱਕ ਕੋਈ ਕੇਸ ਨਹੀਂ ਹੋਵੇਗਾ। ਹਾਲਾਂਕਿ, ਅਚਾਨਕ ਕੋਵਿਡ -19 ਮਾਮਲਿਆਂ ਵਿੱਚ ਵਾਧੇ ਨੇ ਸਰਕਾਰ ਵਿੱਚ ਤੇਜ਼ੀ ਲਿਆ ਦਿੱਤੀ ਹੈ। ਰਾਜ ਦੇ 33 ਜ਼ਿਲ੍ਹਿਆਂ ਵਿਚੋਂ ਸਭ ਤੋਂ ਖਰਾਬ ਹਾਲਤ ਗ੍ਰੇਟਰ ਹੈਦਰਾਬਾਦ ਦੀ ਬਣੀ ਹੋਈ ਹੈ, ਜਿੱਥੇ ਅਧਿਕਾਰੀਆਂ ਦੇ ਧਿਆਨ ਦੇ ਬਾਵਜੂਦ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀਐਚਐਮਸੀ), ਜੋ ਹੈਦਰਾਬਾਦ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਨੂੰ ਕਵਰ ਕਰਦੀ ਹੈ, ਹੁਣ ਤੱਕ ਦਰਜ ਸਾਰੇ ਮਾਮਲਿਆਂ ਵਿੱਚ ਤਕਰੀਬਨ ਉੱਥੋ 60 ਫੀਸਦੀ ਮਾਮਲੇ ਹਨ।
ਇਹ ਵੀ ਪੜ੍ਹੋ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਈ.ਟੀ.ਵੀ. ਭਾਰਤ ਦੀ ਖ਼ਾਸ ਗੱਲਬਾਤ