ਨਵੀਂ ਦਿੱਲੀ: ਇੰਟਰਨੈਸ਼ਨਲ ਮਾਨਿਟਰੀ ਫੰਡ (IMF) ਨੇ ਮੰਗਲਵਾਰ ਨੂੰ ਭਾਰਤ ਦੀ ਆਰਥਿਕ ਵਿਕਾਸ ਦਰ (ਜੀਡੀਪੀ) ਨੂੰ ਘਟਾ ਕੇ 6.1 ਫ਼ੀਸਦੀ ਕਰ ਦਿੱਤਾ ਹੈ, ਜੋ ਅਪ੍ਰੈਲ ਵਿੱਚ ਜਾਰੀ ਅਨੁਮਾਨਾਂ ਦੀ ਤੁਲਨਾ ਵਿੱਚ 1.2 ਫ਼ੀਸਦੀ ਘੱਟ ਹੈ। ਉਸ ਵੇਲੇ ਉਸਨੇ 2019 ਵਿਚ ਦੇਸ਼ ਦੀ ਵਿਕਾਸ ਦਰ 7.3 ਫ਼ੀਸਦੀ ਹੋਣ ਦੀ ਭਵਿੱਖਬਾਣੀ ਕੀਤੀ ਸੀ।
ਇਹ ਵੀ ਪੜ੍ਹੋ: ਬੈਂਕਾਂ ਨੇ ਆਉਟਰੀਚ ਪ੍ਰੋਗਰਾਮ ਦੌਰਾਨ 81,781 ਕਰੋੜ ਰੁਪਏ ਦਾ ਕਰਜ਼ਾ ਦਿੱਤਾ
ਇਸ ਦੇ ਨਾਲ ਹੀ IMF ਨੇ 2019 ਵਿੱਚ ਵਿਸ਼ਵ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ 3 ਫ਼ੀਸਦੀ ਕਰ ਦਿੱਤਾ ਹੈ। ਪਿਛਲੇ ਸਾਲ ਇਹ 3.8 ਫ਼ੀਸਦੀ ਸੀ। IMF ਨੇ ਭਾਰਤ ਦੇ ਐੱਫ਼.ਵਾਈ 20 ਗ੍ਰੋਥ ਅਨੁਮਾਨ ਵਿੱਚ ਕਟੌਤੀ ਕੀਤੀ ਹੈ, IMF ਨੇ ਐੱਫ਼.ਆਈ20 ਗ੍ਰੋਥ ਵਿੱਚ 0.90 ਫ਼ੀਸਦੀ ਦੀ ਕਟੌਤੀ ਕੀਤੀ ਹੈ। ਐੱਫ਼.ਵਾਈ 20 ਗ੍ਰੋਥ ਅਨੁਮਾਨ 7 ਫ਼ੀਸਦੀ ਤੋਂ ਘਟਾ ਕੇ 6.1 ਫ਼ੀਸਦੀ ਕੀਤਾ। ਐੱਫ਼.ਵਾਈ 21 ਵਿੱਚ ਗ੍ਰੋਥ ਅਨੁਮਾਨ 7.3 ਫ਼ੀਸਦੀ ਤੋਂ ਘਟਾ ਕੇ 7 ਫ਼ੀਸਦੀ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵਿਸ਼ਵ ਬੈਂਕ ਨੇ ਵੀ ਚਾਲੂ ਵਿੱਚ ਸਾਲ ਵਿੱਚ ਭਾਰਤ ਦਾ ਗ੍ਰੋਥ ਰੇਟ ਅਨੁਮਾਨ ਘਟਾ ਦਿੱਤਾ ਸੀ। ਵਿਸ਼ਵ ਬੈਂਕ ਮੁਤਾਬਿਕ ਭਾਰਤ ਦੀ ਵਿਕਾਸ ਦਰ 6 ਫ਼ੀਸਦੀ ਰਹਿ ਸਕਦੀ ਹੈ। ਉੱਥੇ ਹੀ 2018-19 ਵਿੱਚ ਦੇਸ਼ ਦੀ ਵਿਕਾਸ ਦਰ 6.9 ਫ਼ੀਸਦੀ ਸੀ। ਸਾਊਥ ਏਸ਼ੀਆ ਇਕੋਨੋਮਿਕਸ ਫੋਕਸ ਦੇ ਲੇਟੇਸਟ ਐਡਿਸ਼ਨ ਵਿੱਚ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਸਾਲ 2021 ਵਿੱਚ ਭਾਰਤ ਦੀ ਵਿਕਾਸ ਦਰ ਮੁੜ 6.9 ਫ਼ੀਸਦੀ ਰਿਕਵਰ ਕਰਨ ਦੀ ਉਮੀਦ ਹੈ। ਉੱਥੇ ਹੀ ਸਾਲ 2022 ਵਿੱਚ ਵਿਕਾਸ ਦਰ 7.2 ਫ਼ੀਸਦੀ ਰਹਿਣਾ ਦਾ ਅੰਦਾਜ਼ਾ ਲਾਇਆ ਗਿਆ ਹੈ।