ਨਵੀਂ ਦਿੱਲੀ: ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਸੋਸ਼ਲ ਮੀਡੀਆ 'ਤੇ ਫ਼ਰਜ਼ੀ ਅਕਾਊਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਹਵਾਈ ਫ਼ੌਜ ਦਾ ਕਹਿਣਾ ਹੈ ਅਭਿਨੰਦਨ ਦਾ ਸੋਸ਼ਲ ਮੀਡੀਆ 'ਤੇ ਕੋਈ ਅਕਾਊਂਟ ਨਹੀਂ ਹੈ। ਉਸ ਦੇ ਨਾਂਅ 'ਤੇ ਫਰਜ਼ੀ ਅਕਾਊਂਟ ਬਣਾ ਕੇ ਝੂਠੀਆ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਹਨ।
ਹਵਾਈ ਫ਼ੌਜ ਦਾ ਕਹਿਣਾ ਹੈ ਕਿ ਅਭਿਨੰਦਨ ਦੇ ਨਾਂਅ ਨਾਲ ਕਈ ਫ਼ਰਜ਼ੀ ਅਕਾਊਂਟ ਪਿਛਲੇ ਇੱਕ ਹਫ਼ਤੇ 'ਚ ਬਣਾਏ ਗਏ ਹਨ। ਦੱਸ ਦਈਏ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਆਪਣੇ ਮਿੰਗ-21 ਨਾਲ ਪਾਕਿਸਤਾਨ ਦੇ ਤਾਕਤਵਰ ਫ਼ਾਈਟਰ ਜੈੱਟ ਏਐੱਫ਼-16 ਨੂੰ ਤਬਾਹ ਕੀਤਾ ਸੀ।
ਹਵਾਈ ਫ਼ੌਜ ਨੇ ਇੱਕ ਬਿਆਨ 'ਚ ਕਿਹਾ, "ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਫਰਜ਼ੀ ਅਕਾਊਂਟ ਪਿਛਲੇ ਇੱਕ ਹਫ਼ਤੇ ਤੋਂ ਬਣਾਏ ਗਏ ਹਨ। ਸਾਰਿਆਂ ਨੂੰ ਸਲਾਹ ਹੈ ਕਿ ਉਹ ਉਨ੍ਹਾਂ ਅਕਾਊਂਟਾਂ ਨੂੰ ਫ਼ੌਲੋ ਨਾ ਕਰਨ ਕਿਉਂਕਿ ਉਨ੍ਹਾਂ 'ਚ ਝੂਠੀ ਜਾਣਕਾਰੀ ਹੋ ਸਕਦੀ ਹੈ।"