ਹੈਦਰਾਬਾਦ: ਯੂਨੇਸਕੋ ਦੇ ਡਾਇਰੈਕਟਰ-ਜਨਰਲ ਆਡਰੇ ਅਜ਼ੌਲੇ ਵੱਲੋਂ 30 ਅਕਤੂਬਰ 2019 ਨੂੰ 66 ਸ਼ਹਿਰਾਂ ਨੂੰ ਯੂਨੈਸਕੋ ਦੇ ਰਚਨਾਤਮਕ ਸ਼ਹਿਰਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਦੀ ਸੂਚੀ ਵਿੱਚ ਭਾਰਤ ਦੇ ਦੋ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਹੈਦਰਾਬਾਦ ਨੂੰ ਗੈਸਟਰੋਨੌਮੀ ਭਾਵ ਖਾਣ ਪਕਾਉਣ ਦੀ ਕਲਾ ਦੇ ਵਿੱਚ ਮਾਹਿਰ ਤੇ ਮੁੰਬਈ ਨੂੰ ਫਿਲਮਾਂ ਲਈ ਇਸ ਸੂਚੀ ਵਿੱਚ ਨਾਮਜ਼ਦ ਕੀਤਾ ਹੈ।
ਯੂਨੇਸਕੋ ਨੇ ਵਿਚਾਰਾਂ ਅਤੇ ਨਵੀਨਤਾਕਾਰੀ ਅਭਿਆਸਾਂ ਦੀ ਪ੍ਰਯੋਗਸ਼ਾਲਾਵਾਂ ਦੇ ਅਧਾਰ ਤੇ ਇਨ੍ਹਾਂ ਸ਼ਹਿਰਾਂ ਦਾ ਚੌਣ ਕੀਤਾ ਹੈ। ਯੂਨੈਸਕੋ ਰਚਨਾਤਮਕ ਸ਼ਹਿਰ ਨੂੰ ਨਵੀਨਤਾਕਾਰੀ ਸੋਚ ਤੇ ਕਾਰਜ ਦੁਆਰਾ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਯੋਗਦਾਨ ਪਾਉਣ ਦੇ ਕਾਰਨ ਸ਼ਾਮਲ ਕੀਤਾ ਹੈ।
ਯੂਨੇਸਕੋ ਮੁਤਾਬਕ ਨਾਮਜਦ ਸ਼ਹਿਰ ਉਸ ਸ਼ਹਿਰ ਦੀ ਟਿਕਾਊ ਵਿਕਾਸ ਦੇ ਵਿੱਚ ਮਦਦ ਕਰ ਰਹੇ ਹਨ।
ਯੂਨੈਸਕੋ ਦੇ ਡਾਇਰੈਕਟਰ-ਜਨਰਲ ਆਡਰੇ ਅਜ਼ੌਲੇ ਦਾ ਕਹਿਣਾ ਹੈ, ਇਹ ਸਾਰੇ ਸ਼ਹਿਰ ਪੂਰੀ ਦੁਨੀਆਂ ਦੇ ਵਿੱਚ ਆਪਣੇ ਤਰੀਕੇ ਨਾਲ ਸਭਿਆਚਾਰ ਨੂੰ ਆਪਣੀ ਰਣਨੀਤੀ ਦਾ ਇੱਕ ਥੰਮ ਬਣਾਉਂਦਾ ਹੈ, ਨਾ ਕਿ ਇਕ ਸਹਾਇਕ ਉਪਕਰਣ ਬਣਾਉਂਦਾ ਹੈ।"
ਯੂਨੈਸਕੋ ਦੇ ਨੈਟਵਰਕ ਦਾ ਹਿੱਸਾ ਬਣੇ ਸ਼ਹਿਰ ਸਾਰੇ ਮਹਾਂਦੀਪਾਂ ਤੇ ਖੇਤਰਾਂ ਤੋਂ ਵੱਖਰੇ ਆਮਦਨ ਦੇ ਪੱਧਰਾਂ ਤੇ ਆਬਾਦੀਆਂ ਦੇ ਵਿੱਚ ਆਉਂਦੇ ਹਨ। ਇਹ ਸ਼ਹਿਰ ਇੱਕ ਸਾਂਝੇ ਮਿਸ਼ਨ ਦੇ ਲਈ ਮਿਲ ਕੇ ਕੰਮ ਕਰਦੇ ਹਨ। ਸੰਯੁਕਤ ਰਾਸ਼ਟਰ ਦੇ 2030 ਏਜੰਡੇ ਦੇ ਮੁਤਾਬਕ ਇਨ੍ਹਾਂ ਸ਼ਹਿਰਾਂ ਦਾ ਟੀਚਾ ਸ਼ਹਿਰਾਂ ਨੂੰ ਸੁੱਰਖਿਅਤ, ਲਚਕੀਲਾ, ਸਮਾਵੇਸ਼ੀ ਅਤੇ ਪ੍ਰਗਤੀਸ਼ੀਲ ਬਣਾਉਣ ਹੈ।