ਨਵੀਂ ਦਿੱਲੀ: ਚੱਕਰਵਾਤੀ ਤੁਫ਼ਾਨ 'ਫੈਨੀ' ਤੇਜ਼ੀ ਨਾਲ ਉੜੀਸਾ ਵੱਲ ਵਧ ਰਿਹਾ ਹੈ। ਇਸ ਕਾਰਨ ਉੜੀਸਾ 'ਚ ਤੇਜ਼ ਮੀਂਹ ਅਤੇ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਕਈ ਸਕੂਲਾਂ, ਕਾਲਜਾਂ ਕੇ ਦਫ਼ਤਰਾਂ ਨੂੰ ਬੰਦ ਰੱਖਿਆ ਹੋਇਆ ਹੈ, ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
'ਫੈਨੀ' ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ:-
⦁ ਜਿੱਥੇ ਤੱਕ ਹੋ ਸਕੇ ਘਰ ਤੋਂ ਬਾਹਰ ਹੀ ਰਹੋ। ਇਸ ਦੇ ਨਾਲ ਹੀ ਘਰ ਵਿੱਚ ਜ਼ਰੂਰੀ ਸਾਮਾਨ, ਰੱਸੀ, ਜ਼ਰੂਰੀ ਦਵਾਈਆਂ ਤੇ ਪੀਣ ਦਾ ਪਾਣੀ ਆਪਣੇ ਨਾਲ ਰੱਖੋ।
⦁ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੁਰੱਖਿਅਤ ਇੱਕ ਥਾਂ 'ਤੇ ਰੱਖ ਲੈਣ, ਕਿਉਂਕਿ ਤੂਫ਼ਾਨ ਤੋਂ ਬਾਅਦ ਆਵਾਜਾਈ ਬੰਦ ਹੋ ਸਕਦੀ ਹੈ।
⦁ ਜੇ ਤੁਸੀਂ ਘਰ ਤੋਂ ਬਾਹਰ ਹੋ ਤਾਂ ਮੌਸਮ ਖ਼ਰਾਬ ਹੋ ਗਿਆ ਤਾਂ ਉਸ ਵੇਲੇ ਕਿਸੇ ਪੱਕੇ ਘਰ ਵਿੱਚ ਜਾਓ ਤੇ ਮੌਸਮ ਠੀਕ ਹੋਣ ਤੋਂ ਬਾਅਦ ਹੀ ਘਰ ਤੋਂ ਬਾਹਰ ਨਿਕਲੋ।
⦁ ਮੌਸਮ ਖ਼ਰਾਬ ਹੋਣ 'ਤੇ ਬਿਜਲੀ ਦੇ ਖੰਭੇ ਕੋਲ ਬਿਲਕੁਲ ਨਾ ਖੜ੍ਹੋ ਹੋਵੋ।
⦁ ਜੇ ਤੁਸੀਂ ਕਾਰ ਚਲਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਕਿਸੇ ਸੁਰੱਖਿਅਤ ਥਾਂ ਤੇ ਲੈ ਜਾਓ। ਕਾਰ ਨੂੰ ਪੁੱਲ ਤੇ ਨਾ ਰੋਕੋ ਤੇ ਕਾਰ ਦੇ ਸਾਰੇ ਸ਼ੀਸ਼ ਖੋਲ੍ਹ ਦਿਓ।
⦁ ਘਰ ਵਿੱਚ ਬਿਜਲੀ ਦੀਆਂ ਸਾਰੀਆਂ ਚੀਜ਼ਾਂ ਬੰਦ ਕਰ ਦਿਓ ਤੇ ਉਨ੍ਹਾਂ ਦੀ ਵਰਤੋਂ ਨਾ ਕਰੋ।