ETV Bharat / bharat

ਕਸ਼ਮੀਰ ’ਚ ਭਾਰੀ ਬਰਫ਼ਬਾਰੀ ਕਾਰਨ ਸੇਬਾਂ ਦੇ ਬਾਗ਼ ਹੋਏ ਤਬਾਹ - heavy snofall in kashmir damages apple orchards

ਕਸ਼ਮੀਰ ’ਚ ਬੇਮੌਸਮੀ ਬਰਫ਼ਬਾਰੀ ਕਾਰਨ ਸੇਬਾਂ ਤੇ ਬਾਦਾਮਾਂ ਦੇ ਰੁੱਖ ਤਾਂ ਬਰਬਾਦ ਹੋ ਹੀ ਗਏ ਹਨ, ਬੇਰੀਆਂ ਦੇ ਬੇਰ ਵੀ ਝੜ ਗਏ ਹਨ।

ਫ਼ੋਟੋ
author img

By

Published : Nov 16, 2019, 3:17 PM IST

ਨਵੀਂ ਦਿੱਲੀ: ਕਸ਼ਮੀਰ ’ਚ ਸਨਿੱਚਰਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਆਮ ਜਨ-ਜੀਵਨ ਠੱਪ ਹੋ ਗਿਆ ਹੈ। ਬਰਫ਼ਬਾਰੀ ਕਾਰਨ ਸੇਬਾਂ ਦੇ ਰੁੱਖਾਂ ਨੂੰ ਭਾਰੀ ਨੁਕਸਾਨ ਪਹੁੰਚਿਆਂ ਹੈ।

  • J&K: Apple orchards in Pulwama & Shopian damaged due to heavy snowfall in South Kashmir. R K Kotwal, Chief Horticulture Officer, Pulwama says, "We have constituted a team to assess the damage, we will submit a report to government as soon as possible to provide relief to farmers" pic.twitter.com/7kNy671tTc

    — ANI (@ANI) November 16, 2019 " class="align-text-top noRightClick twitterSection" data=" ">

ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹੇ ਦੀਆਂ ਉੱਚੀਆਂ ਪਹਾੜੀਆਂ ’ਤੇ ਸੇਬ ਦੇ ਰੁੱਖਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪੁੱਜਾ ਹੈ ਕਿਉਂਕਿ ਜਦੋਂ ਬਰਫ਼ਬਾਰੀ ਹੋਈ, ਉਸ ਵੇਲੇ ਸਾਰੇ ਰੁੱਖ ਫਲਾਂ ਨਾਲ ਭਰੇ ਹੋਏ ਸਨ।

ਬੀਤੇ ਕੁਝ ਦਿਨਾਂ ਤੋਂ ਬਰਫ਼ਬਾਰੀ ਕਾਰਨ ਦੱਖਣੀ ਕਸ਼ਮੀਰ ਦੇ ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਸੇਬਾਂ ਦੇ ਜ਼ਿਆਦਾਤਰ ਬਾਗ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸੇਬਾਂ ਦੇ ਰੁੱਖਾਂ ਦੀਆਂ ਟਹਿਣੀਆਂ ਟੁੱਟ ਗਈਆਂ ਹਨ।
ਉਤਪਾਦਕਾਂ ਨੇ ਦੱਸਿਆ ਕਿ ਨਵੰਬਰ ਮਹੀਨੇ ਬੇਮੌਸਮੀ ਤੇ ਭਾਰੀ ਬਰਫ਼ਬਾਰੀ ਨੇ ਇਸ ਵਾਰ ਸੇਬਾਂ ਦੀ ਫ਼ਸਲ ਬਰਬਾਦ ਕਰ ਕੇ ਰੱਖ ਦਿੱਤੀ ਹੈ। ਟਹਿਣੀਆਂ ’ਤੇ ਬਰਫ਼ ਦੀ ਮੋਟੀ ਤਹਿ ਜੰਮ ਗਈ ਹੈ।

ਅਧਿਕਾਰੀਆਂ ਨੇ ਵੀ ਮੰਨਿਆ ਕਿ ਬੀਤੇ 2 ਦਿਨਾਂ ਤੋਂ ਕਸ਼ਮੀਰ ਘਾਟੀ ’ਚ ਹੋ ਰਹੀ ਬਰਫ਼ਬਾਰੀ ਨੇ ਸੇਬ ਦੇ ਬਗ਼ੀਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਦੇ ਮਾਹਿਰਾਂ ਦੀ ਇੱਕ ਟੀਮ ਨੂੰ ਕੁੱਲ ਨੁਕਸਾਨ ਦਾ ਜਾਇਜ਼ਾ ਲੈਣ ਦਾ ਕੰਮ ਦਿੱਤਾ ਗਿਆ ਹੈ। ਮੈਦਾਨੀ ਇਲਾਕਿਆਂ ਵਿੱਚ 30 ਤੋਂ 35 ਫ਼ੀਸਦੀ ਨੁਕਸਾਨ ਹੋਇਆ ਹੈ।

Intro:Body:

sd

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.