ETV Bharat / bharat

ਵਿਕਾਸ ਦੂਬੇ ਐਨਕਾਉਂਟਰ ਦੀ ਸੀਬੀਆਈ, ਐਨਆਈਏ ਤੋਂ ਜਾਂਚ ਦੀ ਮੰਗ 'ਤੇ ਸੁਪਰੀਮ ਕੋਰਟ 'ਚ ਸੁਣਵਾਈ - ਵਿਕਾਸ ਦੂਬੇ

ਵਿਕਾਸ ਦੂਬੇ ਐਨਕਾਉਂਟਰ ਮਾਮਲੇ 'ਚ ਸੁਪਰੀਮ ਕੋਰਟ ਵਿੱਚ ਸੀਬੀਆਈ, ਐਨਆਈਏ ਤੋਂ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਹੋ ਰਹੀ ਹੈ।

ਵਿਕਾਸ ਦੂਬੇ ਐਨਕਾਉਂਟਰ ਦੀ ਸੀਬੀਆਈ, ਐਨਆਈ ਤੋਂ ਜਾਂਚ ਦੀ ਮੰਗ 'ਤੇ ਸੁਪਰੀਮ ਕੋਰਟ 'ਚ ਸੁਣਵਾਈ

author img

By

Published : Jul 20, 2020, 1:51 PM IST

Updated : Jul 20, 2020, 2:57 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਵਿਕਾਸ ਦੂਬੇ ਐਨਕਾਉਂਟਰ ਦੀ ਸੀਬੀਆਈ, ਐਨਆਈਏ ਤੋਂ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੋਮਵਾਰ ਨੂੰ ਸੁਣਵਾਈ ਹੋ ਰਹੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਵਿਕਾਸ ਦੁਬੇ ਦੇ ਐਨਕਾਉਂਟਰ ਦੀ ਪੁਸ਼ਟੀ ਕੀਤੀ ਸੀ।

ਕੀ ਹੈ ਪੂਰਾ ਮਾਮਲਾ

ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਦੇ ਬਿੱਕਰੂ ਪਿੰਡ ਵਿੱਚ ਵਿਕਾਸ ਦੁਬੇ ਨੂੰ ਫੜ੍ਹਨ ਲਈ ਗਈ ਇੱਕ ਪੁਲਿਸ ਟੀਮ 'ਤੇ 3 ਜੁਲਾਈ ਨੂੰ ਪਹਿਲਾਂ ਤੋਂ ਹੀ ਹਮਲੇ ਕਰਨ ਦੀ ਫਿਰਾਕ 'ਚ ਬੈਠੇ ਬਦਮਾਸ਼ਾ ਨੇ ਪੁਲਿਸ ਦੇ ਡਿਪਟੀ ਸੁਪਰਡੈਂਟ ਦੇਵੇਂਦਰ ਮਿਸ਼ਰਾ ਸਮੇਤ ਅੱਠ ਪੁਲਿਸ ਮੁਲਾਜ਼ਮ ਦਾ ਨੂੰ ਮਾਰ ਦਿੱਤਾ। ਪੁਲਿਸ ਟੀਮ 'ਤੇ ਮਕਾਨ ਦੀ ਛੱਤ ਤੋਂ ਗੋਲੀਆਂ ਚਲਾਈਆਂ ਗਈਆਂ ਸਨ।

ਪੁਲਿਸ ਨੇ ਕਿਹਾ ਸੀ ਕਿ ਵਿਕਾਸ ਦੁਬੇ 10 ਜੁਲਾਈ ਦੀ ਸਵੇਰ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ, ਜਦੋਂ ਇੱਕ ਪੁਲਿਸ ਕਾਰ ਉਸ ਨੂੰ ਉਜੈਨ ਤੋਂ ਕਾਨਪੁਰ ਲੈ ਜਾ ਰਹੀ ਸੀ ਅਤੇ ਉਸ ਨੇ ਭੌਂਟੀ ਖੇਤਰ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਸੀ

ਕਾਨਪੁਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਮੋਹਿਤ ਅਗਰਵਾਲ ਨੇ ਦੱਸਿਆ ਸੀ ਕਿ ਇਸ ਹਾਦਸੇ ਵਿੱਚ 4 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਜ਼ਖਮੀ ਹੋਏ ਦੂਬੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ 5 ਕਥਿਤ ਸਾਥੀ ਵੱਖਰੇ-ਵੱਖਰੇ ਮੁਕਾਬਲੇ ਵਿੱਚ ਮਾਰੇ ਗਏ ਸਨ।

Last Updated : Jul 20, 2020, 2:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.