ETV Bharat / bharat

ਅਨਲੌਕ 1.0: ਧਾਰਮਿਕ ਸਥਾਨਾਂ ਲਈ ਦਿਸ਼ਾ ਨਿਰਦੇਸ਼ ਜਾਰੀ

author img

By

Published : Jun 5, 2020, 3:43 AM IST

ਸਿਹਤ ਮੰਤਰਾਲੇ ਨੇ 8 ਜੂਨ ਤੋਂ ਦੇਸ਼ ਵਿੱਚ ਖੁੱਲ ਰਹੇ ਧਾਰਮਿਕ ਸਥਾਨਾਂ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਗਾਈਡਲਾਈਨਜ਼ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਧਾਰਮਿਕ ਸਥਾਨ 'ਚ ਘੰਟੀ ਵਜਾਉਣ, ਮੂਰਤੀ ਨੂੰ ਛੂਹਣਾ ਮਨਾ ਹੋਵੇਗਾ ਅਤੇ ਫੇਸ ਮਾਸਕ ਤੋਂ ਬਗੈਰ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਧਾਰਮਿਕ ਸਥਾਨਾਂ ਲਈ ਦਿਸ਼ਾ ਨਿਰਦੇਸ਼ ਜਾਰੀ
ਧਾਰਮਿਕ ਸਥਾਨਾਂ ਲਈ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਨੂੰ 8 ਜੂਨ ਤੋਂ ਦੇਸ਼ ਵਿੱਚ ਖੁੱਲ ਰਹੇ ਧਾਰਮਿਕ ਸਥਾਨਾਂ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਗਾਈਡਲਾਈਨਜ਼ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਧਾਰਮਿਕ ਸਥਾਨ 'ਚ ਘੰਟੀ ਵਜਾਉਣ, ਮੂਰਤੀ ਨੂੰ ਛੂਹਣਾ ਮਨਾ ਹੋਵੇਗਾ। ਪਰਿਸਰ 'ਚ ਦਾਖਲ ਹੋਣ ਤੋਂ ਪਹਿਲਾਂ ਸਭ ਨੂੰ ਆਪਣੇ ਹੱਥ ਅਤੇ ਪੈਰ ਧੋਣੇ ਹੋਣਗੇ। ਪ੍ਰਵੇਸ਼ ਦੁਆਰ 'ਤੇ ਹੀ ਸਭ ਦੇ ਸਰੀਰ ਦਾ ਤਾਪਮਾਨ ਚੈਕ ਕੀਤਾ ਜਾਵੇਗਾ। ਸਿਰਫ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਦਿੱਤਾ ਜਾਵੇਗਾ, ਜਿਨ੍ਹਾਂ 'ਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੋਵੇਗਾ। ਫੇਸ ਮਾਸਕ ਤੋਂ ਬਗੈਰ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

  • Persons above 65 years of age, persons with comorbidities, pregnant women, children below the age of 10 years are advised to stay at home: Ministry of Health and Family Welfare #Unlock1 https://t.co/gTVTn4S5Jm

    — ANI (@ANI) June 4, 2020 " class="align-text-top noRightClick twitterSection" data=" ">

ਹੇਠ ਲਿਖੀਆਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ:

  • ਧਾਰਮਿਕ ਸਥਾਨ 'ਤੇ ਵੱਡੀ ਗਿਣਤੀ 'ਚ ਲੋਕ ਨਾ ਇੱਕਠੇ ਹੋਣ। ਸਭ ਨੂੰ ਇਕ-ਦੂਜੇ ਤੋਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾਈ ਰੱਖਣੀ ਹੋਵੇਗੀ।
  • ਪ੍ਰਵੇਸ਼ ਦੁਆਰ 'ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਸਾਰੇ ਸ਼ਰਧਾਲੂਆਂ ਦੀ ਥਰਮਲ ਸਕ੍ਰੀਨਿੰਗ ਲਾਜ਼ਮੀ ਹੈ।
  • ਜੇਕਰ ਕਿਸੇ ਨੂੰ ਖਾਂਸੀ, ਜੁਖਾਮ, ਬੁਖਾਰ ਆ ਰਿਹਾ ਹੈ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ।
  • ਫੇਸ ਮਾਸਕ ਪਾਉਣ ਵਾਲੇ ਲੋਕਾਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ।
  • ਕੋਰੋਨਾ ਨਾਲ ਜੁੜੀ ਜਾਣਕਾਰੀ ਵਾਲੇ ਪੋਸਟਰ, ਬੈਨਰ ਧਾਰਮਿਕ ਸਥਾਨ ਪਰਿਸਰ 'ਚ ਲਗਾਉਣੇ ਹੋਣਗੇ ਤੇ ਵੀਡੀਓ ਵੀ ਚਲਾਉਣੀ ਹੋਵੇਗੀ।
  • ਕੋਸ਼ਿਸ਼ ਕਰੋ ਕਿ ਇੱਕਠੇ ਜ਼ਿਆਦਾ ਸ਼ਰਧਾਲੂ ਨਾ ਪਹੁੰਚਣ, ਸਭ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਕਰੋ।
  • ਜੋੜੇ ਸ਼ਰਧਾਲੂਆਂ ਨੂੰ ਖੁਦ ਦੀ ਗੱਡੀ 'ਚ ਉਤਾਰਨੇ ਪੈਣਗੇ, ਜੇਕਰ ਅਜਿਹੀ ਵਿਵਸਥਾ ਨਹੀਂ ਹੈ ਪਰਿਸਰ ਤੋਂ ਦੂਰ ਖ਼ੁਦ ਦੀ ਨਿਗਰਾਨੀ 'ਚ ਰੱਖਣੇ ਹੋਣਗੇ।
  • ਜੇਕਰ ਜ਼ਿਆਦਾ ਭੀੜ ਆਉਂਦੀ ਹੈ ਤਾਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਪਾਰਕਿੰਗ ਮੈਦਾਨ 'ਚ ਕ੍ਰਾਊਡ ਮੈਨਜਮੈਂਟ ਕਰੇ।
  • ਪਰਿਸਰ ਦੇ ਬਾਹਰ ਦੀਆਂ ਦੁਕਾਨਾਂ, ਸਟਾਲ, ਕੈਫੇਟੇਰੀਆ 'ਚ ਵੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।
  • ਪਰਿਸਰ ਦੇ ਬਾਹਰ ਅਤੇ ਅੰਦਰ ਲਾਈਨਾਂ ਖਿੱਚੀਆਂ ਜਾਣ, ਜਿਸ ਨਾਲ ਕਤਾਰ 'ਚ ਲੱਗਣ ਵਾਲੇ ਲੋਕ ਇਕ-ਦੂਜੇ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖ ਸਕਣ।
  • ਅੰਦਰ ਅਤੇ ਬਾਹਰ ਜਾਣ ਵਾਲੇ ਲੋਕਾਂ ਦੇ ਲਈ ਅਲੱਗ-ਅਲੱਗ ਪ੍ਰਵੇਸ਼ ਦੁਆਰਾਂ ਦਾ ਇਸਤੇਮਾਲ ਕੀਤਾ ਜਾਵੇ।
  • ਉਡੀਕ ਘਰ 'ਚ ਬੈਠਣ ਲਈ ਜੋ ਵਿਵਸਥਾ ਬਣਾਈ ਜਾਵੇਗੀ, ਉਸ 'ਚ ਵੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ।
  • ਏਸੀ ਚਲਾਉਣ ਲਈ ਸੀਪੀਡਬਲਯੂਡੀ ਦੀ ਗਾਈਡਲਾਈਨ ਦੀ ਪਾਲਣਾ ਕਰਨਾ ਹੋਵੇਗੀ। ਤਾਪਮਾਨ 24 ਤੋਂ 30 ਡਿਗਰੀ ਰੱਖਣਾ ਹੋਵੇਗਾ।
  • ਮੂਰਤੀ, ਕਿਤਾਬਾਂ, ਘੰਟੀ, ਦੀਵਾਰਾਂ ਨੂੰ ਛੂਹਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
  • ਪਰਿਸਰ 'ਚ ਥੁੱਕਣ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ।
  • ਭਜਨ ਦੇ ਪ੍ਰੋਗਰਾਮ ਸਮੂਹ 'ਚ ਬੈਠ ਕੇ ਨਹੀਂ ਕਰ ਸਕੋਗੇ। ਆਡੀਓ ਕੈਸੇਟ ਦੇ ਜ਼ਰੀਏ ਭਜਨ ਚਲਾ ਸਕੋਗੇ।
  • ਇੱਕ ਚਟਾਈ 'ਤੇ ਜ਼ਿਆਦਾ ਲੋਕਾਂ ਨੂੰ ਬੈਠਣ ਦੀ ਮਨਾਹੀ ਹੈ। ਹਰ ਕਿਸੇ ਨੂੰ ਖੁਦ ਦੀ ਚਟਾਈ ਨਾਲ ਲੈ ਕੇ ਜਾਣੀ ਹੋਵੇਗੀ।
  • ਪਰਿਸਰ 'ਚ ਪ੍ਰਸਾਦ ਵੰਡਣ, ਸ਼ਰਧਾਲੂਆਂ 'ਤੇ ਪਾਣੀ ਦਾ ਛਿੜਕਾਅ ਕਰਨ 'ਤੇ ਪਾਬੰਦੀ ਹੈ। ਹਾਲਾਂਕਿ ਲੰਗਰ, ਭਾਈਚਾਰਕ ਰਸੋਈ ਜਾਂ ਅੰਨ-ਦਾਨ ਕਰ ਸਕਦੇ ਹਨ। ਇਸ ਦੇ ਲਈ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।
  • ਧਾਰਮਿਕ ਸਥਾਨ 'ਚ ਸਮੇਂ-ਸਮੇਂ 'ਤੇ ਸੈਨੀਟਾਈਜ਼ ਕਰਨਾ ਜ਼ਰੂਰੀ ਹੋਵੇਗਾ।
  • ਫੇਸ ਮਾਸਕ, ਦਸਤਾਨੇ ਨੂੰ ਸਹੀ ਤਰੀਕੇ ਨਾਲ ਨਸ਼ਟ ਕਰਨ ਦੀ ਸੁਵਿਧਾ ਉਪਲੱਬਧ ਕਰਾਉਣੀ ਹੋਵੇਗੀ।

ਕੋਰੋਨਾ ਦਾ ਕੇਸ ਜਾਂ ਸ਼ੱਕੀ ਕੇਸ ਆਉਣ 'ਤੇ ਇਹ ਕਰਨਾ ਪਵੇਗਾ:

  • ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਤੁਰੰਤ ਇਸ ਦੀ ਸੂਚਨਾ ਦੇਣੀ ਹੋਵੇਗੀ।
  • ਜਿਸ ਥਾਂ 'ਤੇ ਸੰਕਰਮਿਤ ਪਾਇਆ ਜਾਵੇਗਾ, ਉਥੇ ਮੌਜੂਦ ਲੋਕਾਂ ਨੂੰ ਆਈਸੋਲੇਟ ਹੋਣਾ ਹੋਵੇਗਾ।
  • ਸ਼ੱਕੀ ਦੀ ਜਾਂਚ ਦੌਰਾਨ ਉਸ ਦੇ ਆਸ-ਪਾਸ ਦੇ ਲੋਕਾਂ ਨੂੰ ਖੁਦ ਦਾ ਫੇਸ ਕਵਰ ਰੱਖਣਾ ਹੋਵੇਗਾ ਅਤੇ ਉਸ ਨਾਲ ਦੂਰੀ ਬਣਾਈ ਰੱਖਣੀ ਹੋਵੇਗੀ।
  • ਪੂਰੇ ਪਰਿਸਰ ਨੂੰ ਸੈਨੇਟਾਈਜ਼ ਅਤੇ ਡਿਸਇਨਫੈਕਟਿਡ ਕਰਵਾਉਣਾ ਹੋਵੇਗਾ।
  • ਇਸ ਤੋਂ ਇਲਾਵਾ 65 ਸਾਲ ਜਾਂ ਵੱਧ ਉਮਰ ਵਾਲੇ, ਗੰਭੀਰ ਬਿਮਾਰੀ ਨਾਲ ਪੀੜਤ, ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.