ETV Bharat / bharat

RFL ਮਾਮਲਾ: HC ਨੇ FIR ਰੱਦ ਕਰਨ ਲਈ ਮਲਵਿੰਦਰ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕਰਨ ਦੇ ਦਿੱਤੇ ਆਦੇਸ਼ - former promoter of ranbaxy

ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰ ਮਲਵਿੰਦਰ ਸਿੰਘ ਦੀ ਪਟੀਸ਼ਨ ‘ਤੇ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਵਿਚ, ਉਸ ਵਿਰੁੱਧ ਰੈਲੀਗੇਰ ਫਿਨਵੈਸਟ ਲਿਮਟਡ (ਆਰ.ਐਫ.ਐਲ.) ਦੇ ਫੰਡ ਦੀ ਦੁਰਵਰਤੋਂ ਕਰਨ ਕਾਰਨ 2,767 ਕਰੋੜ ਰੁਪਏ ਦਾ ਨੁਕਸਾਨ ਕਰਨ ਦੇ ਦੋਸ਼ ਲੱਗੇ ਹਨ।

ਫ਼ੋਟੋ
author img

By

Published : Oct 12, 2019, 10:24 AM IST

ਨਵੀਂ ਦਿੱਲੀ: ਰੈਲੀਗੇਰ ਫਿਨਵੈਸਟ ਮਾਮਲੇ ਵਿੱਚ ਸਾਕੇਤ ਕੋਰਟ ਨੇ ਰੈਨਬੈਕਸੀ ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੇਟਰ ਮਲਵਿੰਦਰ ਸਿੰਘ, ਸ਼ਵਿੰਦਰ ਸਿੰਘ ਤੇ ਹੋਰ 3 ਮੁਲਜ਼ਮਾਂ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ਪੁਲਿਸ ਨੇ 6 ਦਿਨਾਂ ਦੀ ਰਿਮਾਂਡ ਮੰਗੀ ਸੀ। ਰੇਲੀਗੇਅਰ ਫਿਨਵੈਸਟ ਕੰਪਨੀ ਵਿੱਚ 2397 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸ਼ਵਿੰਦਰ, ਮਲਵਿੰਦਰ ਤੇ ਹੋਰ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ।

ਮਲਵਿੰਦਰ ਨੇ ਐਫਆਈਆਰ ਰੱਦ ਕਰਨ ਦੀ ਕੀਤੀ ਅਪੀਲ

ਮਲਵਿੰਦਰ ਨੇ ਐਫਆਈਆਰ ਰੱਦ ਕਰਾਉਣ ਲਈ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦਿੱਲੀ ਪੁਲਿਸ ਦੇ ਨਿਆ ਖੇਤਰ ਵਿੱਚ ਨਹੀਂ ਆਉਂਦਾ। ਮਲਵਿੰਦਰ ਦੀ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

ਦੱਸ ਦਈਏ, ਸਾਲ 2016 ਵਿੱਚ ਦੋਹਾਂ ਭਰਾਵਾਂ ਨੇ ਫੋਰਬਸ ਦੀ 100 ਸਭ ਤੋਂ ਅਮੀਰ ਭਾਰਤੀਆਂ ਦੀ ਲਿਸਟ ਵਿੱਚ 92ਵੇਂ ਸਥਾਨ 'ਤੇ ਥਾਂ ਬਣਾਈ ਸੀ। ਉਸ ਵੇਲੇ ਦੋਹਾਂ ਦੀ ਜ਼ਾਇਦਾਦ 8,864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਵਿੰਦਰ ਤੇ ਮਲਵਿੰਦਰ ਸਿੰਘ 'ਤੇ ਮੁਲਜ਼ਮ ਲੱਗੇ ਕਿ ਉਨ੍ਹਾਂ ਨੇ ਫੋਰਟਿਸ ਦੇ ਬੋਰਡ ਅਪਰੂਵਲ ਤੋਂ ਬਿਨਾਂ 500 ਕਰੋੜ ਰੁਪਏ ਕੱਢਾ ਲਏ ਸਨ।

ਫ਼ਰਵਰੀ 2018 ਤੱਕ, ਮਲਵਿੰਦਰ ਫੋਰਟਿਸ ਦੇ ਕਾਰਜਕਾਰੀ ਚੇਅਰਮੈਨ ਸਨ ਤੇ ਸ਼ਵਿੰਦਰ ਗ਼ੈਰ-ਕਾਰਜ਼ਕਾਰੀ ਉਪ ਚੇਅਰਮੈਨ ਸਨ। ਦੋਹਾਂ ਨੂੰ ਫੰਡ ਮੋੜਣ ਦੇ ਦੋਸ਼ਾਂ ਤੋਂ ਬਾਅਦ ਬੋਰਡ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਸ਼ਵਿੰਦਰ ਅਤੇ ਮਲਵਿੰਦਰ ਸਿੰਘ ਨੇ 1996 ਵਿਚ ਫੋਰਟਿਸ ਹੈਲਥਕੇਅਰ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ: ਅੱਜ ਭਾਰਤ ਅਤੇ ਚੀਨ ਵਿਚਾਲੇ ਵਫ਼ਦ ਪੱਧਰ ਦੀ ਗੱਲਬਾਤ ਹੋਵੇਗੀ

ਦੱਸ ਦਈਏ ਕਿ ਫੋਰਟਿਸ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਨੂੰ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਦੇ ਲੁਧਿਆਣਾ ਤੋਂ ਰਿਲੀਅਰ ਫਿਨਵੈਸਟ ਲਿਮਟਿਡ (ਆਰਐਫਐਲ) ਦੇ ਮਨਪ੍ਰੀਤ ਸਿੰਘ ਸੂਰੀ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ‘ਤੇ ਹਿਰਾਸਤ ਵਿੱਚ ਲਿਆ ਗਿਆ ਸੀ।

Intro:Body:

Rajwinder

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.