ETV Bharat / bharat

ਪਿਤਾ ਨੂੰ 'ਅੱਤਵਾਦੀ' ਕਹੇ ਜਾਣ 'ਤੇ ਹਰਸ਼ਿਤਾ ਕੇਜਰੀਵਾਲ ਦਾ ਕਰਾਰਾ ਜਵਾਬ - ਕੇਜਰੀਵਾਲ ਸਰਕਾਰ ਵਲੋਂ ਮੁਫ਼ਤ ਸਿੱਖਿਆ

ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਖ਼ਤਮ ਹੋਣ ਵਿੱਚ ਸਿਰਫ਼ ਇੱਕ ਦਿਨ ਬਾਕੀ ਹੈ, ਪਰ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਪੂਰੀ ਤਾਕਤ ਵਿਖਾਉਣ 'ਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ।

Harshita kejriwal on bjp, Kejriwal family
ਫ਼ੋਟੋ
author img

By

Published : Feb 5, 2020, 3:23 PM IST

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਵੀ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਲਈ ਵੋਟਾਂ ਮੰਗ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਨੇ ਕੇਜਰੀਵਾਲ ਸਰਕਾਰ ਵਲੋਂ ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, "ਕੀ ਸਿਹਤ ਸਹੂਲਤਾਂ ਨੂੰ ਮੁਫ਼ਤ ਕਰਨਾ ਅੱਤਵਾਦ ਹੈ?"

ਵੇਖੋ ਵੀਡੀਓ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਨੇ ਕਿਹਾ, "ਉਨ੍ਹਾਂ ਦੇ ਦੋਸਤ ਵੀ ਕਹਿੰਦੇ ਹਨ ਕਿ ਰਾਜਨੀਤੀ ਗੰਦੀ ਹੈ, ਪਰ ਵਿਰੋਧੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਰਾਜਨੀਤੀ ਤਾਂ ਇੱਕ ਨਵਾਂ ਡਿੱਗਿਆ ਪੱਧਰ ਹੈ। ਜੋ ਵਿਅਕਤੀ ਸਿਹਤ ਸਹੂਲਤਾਂ ਲੋਕਾਂ ਨੂੰ ਮੁਫ਼ਤ ਦੇ ਰਿਹਾ ਹੈ ਅਤੇ ਜੋ ਬੱਚਿਆਂ ਨੂੰ ਸਿੱਖਿਅਤ ਕਰ ਰਿਹਾ ਹੈ, ਕੀ ਉਹ ਅੱਤਵਾਦ ਹੈ? ਜੇ ਬਿਜਲੀ ਅਤੇ ਪਾਣੀ ਦੀ ਸਪਲਾਈ 'ਚ ਸੁਧਾਰ ਕੀਤਾ ਜਾਂਦਾ ਹੈ ਤਾਂ ਕੀ ਇਹ ਅੱਤਵਾਦ ਹੈ?"

ਹਰਸ਼ਿਤਾ ਨੇ ਕਿਹਾ, "ਵਿਰੋਧੀਆਂ ਨੂੰ ਦੋਸ਼ ਲਗਾਉਣ ਦਿਓ, ਉਨ੍ਹਾਂ ਨੂੰ 200 ਸੰਸਦ ਮੈਂਬਰਾਂ ਅਤੇ 11 ਮੁੱਖ ਮੰਤਰੀ ਲਿਆਉਣ ਦਿਓ। ਸਿਰਫ਼ ਅਸੀਂ ਹੀ ਨਹੀਂ ਸਗੋਂ 2 ਕਰੋੜ ਆਮ ਲੋਕ ਵੀ ਚੋਣ ਪ੍ਰਚਾਰ ਕਰ ਰਹੇ ਹਨ। ਉਹ 11 ਫ਼ਰਵਰੀ ਨੂੰ ਵਿਖਾ ਦੇਣਗੇ ਕਿ ਉਹ ਦੋਸ਼ਾਂ ਦੇ ਅਧਾਰ 'ਤੇ ਵੋਟ ਪਾਉਂਦੇ ਹਨ ਜਾਂ ਕੰਮ ਦੇ ਅਧਾਰ 'ਤੇ ਵੋਟ ਪਾਉਣਗੇ।"

ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 8 ਫ਼ਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 11 ਫ਼ਰਵਰੀ ਨੂੰ ਇਸ ਦੇ ਨਤੀਜੇ ਆਉਣਗੇ।

ਇਹ ਵੀ ਪੜ੍ਹੋ: ਅਯੁੱਧਿਆ ਰਾਮ ਮੰਦਿਰ ਬਣਾਉਣ ਲਈ ਬਣਿਆ ਟਰੱਸਟ, ਪੀਐੱਮ ਨੇ ਕੀਤਾ ਐਲਾਨ

Intro:Body:

Slug :

Slug :

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.