ETV Bharat / bharat

ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਤੋਂ ਵਾਪਸ ਲਿਆ ਆਪਣਾ ਨਾਂਅ - sports news

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਇਸ ਸਬੰਧੀ ਹਰਭਜਨ ਸਿੰਘ ਨੇ ਸ਼ਨਿੱਚਰਵਾਰ ਨੂੰ ਇੱਕ ਟਵੀਟ ਕਰ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਤੋਂ ਵਾਪਸ ਲਿਆ ਆਪਣਾ ਨਾਂਅ

author img

By

Published : Jul 18, 2020, 10:43 PM IST

ਚੰਡੀਗੜ੍ਹ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਹਰਭਜਨ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ, ਇਸ ਲਈ ਖੇਡ ਰਤਨ ਅਵਾਰਡ ਲਈ ਉਨ੍ਹਾਂ ਦੀ ਯੋਗਤਾ ਨਹੀਂ ਬਣਦੀ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਕੇਂਦਰੀ ਖੇਡ ਮੰਤਰਾਲੇ ਤੋਂ ਨਾਂਅ ਵਾਪਸ ਲੈਣ ਲਈ ਕਿਹਾ ਸੀ।

  • 1.Dear friends
    I have been flooded with calls as to why Punjab Govt withdrew my name from Khel Ratna nominations. The truth is I am not eligible for Khel Ratna which primarily considers the international performances in last three years.

    — Harbhajan Turbanator (@harbhajan_singh) July 18, 2020 " class="align-text-top noRightClick twitterSection" data=" ">

ਇਸ ਸਬੰਧੀ ਹਰਭਜਨ ਸਿੰਘ ਨੇ ਸ਼ਨਿੱਚਰਵਾਰ ਨੂੰ ਇੱਕ ਟਵੀਟ ਕਰ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਕਿ ਉਹ ਖੇਡ ਰਤਨ ਐਵਾਰਡ ਦੀ ਨਾਮਜ਼ਦਗੀ ਲਈ ਇਸ ਸਾਲ ਫਿਟ ਨਹੀਂ ਬੈਠਦੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਨੇ ਇੰਝ ਕਰਨ ਨੂੰ ਕਿਹਾ ਸੀ, ਕਿਉਂਕਿ ਉਹ ਪਿਛਲੇ ਚਾਰ ਸਾਲਾਂ ਤੋਂ ਖੇਡ ਤੋਂ ਦੂਰ ਹਨ, ਇਸ ਲਈ ਉਹ ਇਸ ਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ।

  • Lot of confusion & speculation regarding my nomination for Khel Ratna so let me clarify. Yes last year the nomination was sent late but this year I only asked Punjab Govt to withdraw my nomination because I don’t fall under the 3-year eligibility criteria. Don’t speculate further

ਹਰਭਜਨ ਨੇ ਟਵੀਟ ਕੀਤਾ, "ਮੈਨੂੰ ਇੰਨੇ ਸਾਰੇ ਫੋਨ ਆ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੇਰਾ ਨਾਂਅ ਖੇਡ ਰਤਨ ਨਾਮਜ਼ਦਗੀ 'ਚੋਂ ਵਾਪਸ ਕਿਉਂ ਲੈ ਲਿਆ। ਸੱਚ ਇਹ ਹੈ ਕਿ ਮੈਂ ਖੇਡ ਰਤਨ ਦੇ ਯੋਗ ਨਹੀਂ ਹਾਂ ਪਰ ਉਕਤ ਲਈ ਖੇਡਾਂ 'ਚ ਪਿਛਲੇ ਤਿੰਨ ਸਾਲ ਦਾ ਪ੍ਰਦਰਸ਼ਨ ਵੇਖਿਆ ਜਾਂਦਾ ਹੈ।"

ਇਹ ਵੀ ਪੜੋ: ਜਨਤਾ ਦੇ ਰੂਬਰੂ ਹੋਏ ਕੈਪਟਨ, ਕੋਰੋਨਾ ਤੋਂ ਲੈ ਕੇ ਮੱਤੇਵਾੜਾ ਵਰਗੇ ਮੁੱਦਿਆਂ 'ਤੇ ਦਿੱਤੇ ਜਵਾਬ

ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਦਾ ਨਾਂਅ ਪਿਛਲੇ ਸਾਲ ਵੀ ਭੇਜਿਆ ਗਿਆ ਸੀ। ਪਰ ਉਹ ਸਰਕਾਰ ਦੀ ਗਲਤੀ ਕਾਰਨ ਦੇਰੀ ਨਾਲ ਭੇਜਿਆ ਗਿਆ ਸੀ, ਜਿਸ ਕਾਰਨ ਉਸ ਦੇ ਨਾਂਅ 'ਤੇ ਵਿਚਾਰ ਨਹੀਂ ਕੀਤਾ ਗਿਆ ਸੀ। ਇਹ ਗੱਲ ਵੀ ਉਨ੍ਹਾਂ ਨੇ ਟਵੀਟ 'ਤੇ ਹੀ ਕਹੀ। ਭੱਜੀ ਅੱਜ ਤਕ 103 ਟੈਸਟ, 236 ਵਨ ਡੇ ਤੇ 28 ਟੀ-0 ਖੇਡ ਚੁੱਕੇ ਹਨ। ਉਨ੍ਹਾਂ ਨੇ 2015 'ਚ ਆਖਰੀ ਵਾਰ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.