ETV Bharat / bharat

ਗੁਜਰਾਤ ਵਿੱਚ ਕੋਰੋਨਾ: ਸੀ.ਐੱਮ ਰੁਪਾਣੀ ਨੇ ਆਪਣੇ ਆਪ ਨੂੰ ਆਇਸੋਲੇਸ਼ਨ ਕਰਨ ਦਾ ਲਿਆ ਫ਼ੈਸਲਾ - CM vijay rupani isolated himself

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਹੁਣ ਆਪ ਹੀ ਆਇਸੋਲੇਸ਼ਨ ਲਈ ਜਾਣਗੇ। ਇਹ ਫੈਸਲਾ ਕੋਰੋਨਾ ਦੀ ਲਾਗ ਦੀ ਸੰਭਾਵਨਾ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਰੁਪਾਨੀ ਨੇ ਮੰਗਲਵਾਰ ਨੂੰ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਇਕ ਵਿਧਾਇਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ

ਫ਼ੋਟੋ
ਫ਼ੋਟੋ
author img

By

Published : Apr 15, 2020, 5:54 PM IST

ਅਹਿਮਦਾਬਾਦ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਆਪ ਹੀ ਆਇਸੋਲੇਸ਼ਨ ਵਿਚ ਜਾਣ ਦਾ ਫੈਸਲਾ ਕੀਤਾ ਹੈ। ਰੁਪਾਣੀ ਕੋਰੋਨਾ ਇਨਫੈਕਸ਼ਨ ਦੀ ਸੰਭਾਵਨਾ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੀਆਂ ਮੀਟਿੰਗਾਂ ਵਿਚ ਸ਼ਾਮਲ ਹੋਣਗੇ।

ਇਸ ਤੋਂ ਪਹਿਲਾਂ ਗੁਜਰਾਤ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਿਤ ਚਾਵੜਾ ਨੇ ਮੰਗਲਵਾਰ ਨੂੰ ਕਿਹਾ ਕਿ ਗੁਜਰਾਤ ਦੇ ਇੱਕ ਵਿਧਾਇਕ ਦਾ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਗਿਆ, ਜਿਸ ਵਿੱਚ ਉਹ ਪੋਜ਼ੀਟੀਵ ਪਾਇਆ ਗਿਆ। ਉਸਨੇ ਦਾਅਵਾ ਕੀਤਾ ਕਿ ਉਹ ਗੁਜਰਾਤ ਦੇ ਵਿਧਾਇਕ ਵਿਜੇ ਰੁਪਾਣੀ ਦੁਆਰਾ ਬੁਲਾਏ ਗਏ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ ਸਨ।

ਗੁਜਰਾਤ ਦੇ ਮੁੱਖ ਮੰਤਰੀ ਦੇ ਸਕੱਤਰ ਅਸ਼ਵਨੀ ਕੁਮਾਰ ਨੇ ਇਸ ਮਾਮਲੇ ਵਿੱਚ ਕਿਹਾ ਕਿ ਰੁਪਾਨੀ ਨੂੰ ਵਿਧਾਇਕ ਤੋਂ ਲਗਭਗ 15-20 ਫੁੱਟ ਦੀ ਦੂਰੀ ‘ਤੇ ਬੈਠੇ ਸਨ। ਮੈਡੀਕਲ ਮਾਹਰਾਂ ਦੇ ਨਿਰਦੇਸ਼ ਲੈਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਰੁਪਾਣੀ ਦੀ ਸਿਹਤ ਠੀਕ ਹੈ। ਉਹ ਵੀਡੀਓ ਕਾਨਫਰੰਸ ਵਰਗੀਆਂ ਤਕਨੀਕੀ ਸਹੂਲਤਾਂ ਰਾਹੀਂ ਪ੍ਰਸ਼ਾਸਨ ਦੇ ਕੰਮ ਕਾਜ ਦੇਖਣਗੇ।

ਦੱਸਣਯੋਗ ਹੈ ਕਿ ਮੁੱਖ ਮਤੰਰੀ ਵਿਜੇ ਰੁਪਾਨੀ ਦੀ ਕਾਂਗਰਸ ਦੇ ਵਿਧਾਇਕਾਂ ਨਾਲ ਬੈਠਕ ਹੋਈ ਸੀ ਜਿਸ ਵਿੱਚ ਉਹ ਵਿਧਾਇਕ ਵੀ ਸ਼ਾਮਲ ਸੀ ਜਿਸ ਦਾ ਕੋਵੀਡ-19 ਟੈਸਟ ਪੋਜ਼ੀਟੀਵ ਆਇਆ ਸੀ। ਮੁੱਖ ਮੰਤਰੀ ਵਿਧਾਇਕ ਤੋਂ 15-20 ਫੁੱਟ ਦੀ ਦੂਰੀ ਤੋ ਬੈਠੇ ਸਨ।

ਇਸ ਤੋਂ ਪਹਿਲਾਂ, ਰੁਪਾਣੀ ਨੇ ਕਿਹਾ ਸੀ ਕਿ ਅਹਿਮਦਾਬਾਦ ਵਿੱਚ ਕੋਰੋਨਾ ਵਾਇਰਸ ਦੇ 350 ਤੋਂ ਵੱਧ ਸਕਾਰਾਤਮਕ ਮਾਮਲੇ ਹਨ ਅਤੇ ਇਨ੍ਹਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਸ਼ਹਿਰ ਦੇ ਹਨ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.