ਨਵੀਂ ਦਿੱਲੀ: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਵਿਡ-19 ਕਾਰਨ ਲੌਕਡਾਉਨ ਦੌਰਾਨ ਫੂਡ ਪ੍ਰੋਸੈਸਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਇਕ ਸ਼ਿਕਾਇਤ ਨਿਵਾਰਣ ਸੈੱਲ ਸਥਾਪਤ ਕੀਤਾ ਗਿਆ ਹੈ। ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਜੇਕਰ ਉਦਯੋਗ ਦੇ ਮੈਂਬਰ ਖਾਣ ਪੀਣ ਦੀਆਂ ਵਸਤਾਂ ਦੇ ਸੰਚਾਲਨ ਅਤੇ ਵੰਡ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ, ਤਾਂ ਉਹ ਆਪਣੀ ਪੁੱਛਗਿੱਛ covidgrievance-mofpi@gov.in ‘ਤੇ ਭੇਜ ਸਕਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਖੇਤੀ-ਭੋਜਨ ਕਾਰੋਬਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਜਿਸ ਲਈ www.investindia.gov.in/bip ਵਲੋਂ ਇੱਕ ਬਿਜਨਸ ਇਮਿਊਨਿਟੀ ਪਲੇਟਫਾਰਮ ਨੂੰ ਇਸ ਵਿੱਚ ਕਾਰੋਬਾਰਾਂ ਅਤੇ ਨਿਵੇਸ਼ਕਾਂ ਦੀ ਸਹਾਇਤਾ ਲਈ ਇੱਕ ਵਿਆਪਕ ਸਰੋਤ ਵਜੋਂ ਤਿਆਰ ਕੀਤਾ ਗਿਆ ਹੈ।
-
Share with us and help us,help you. Grievances or any problems faced by Food Processing Sector,in either disruption of production or supply chain,during nationwide Covid-19 lockdown can be mailed at covidgrievance-mofpi@gov.in. pic.twitter.com/mSlW45M7o2
— FOOD PROCESSING MIN (@MOFPI_GOI) March 26, 2020 " class="align-text-top noRightClick twitterSection" data="
">Share with us and help us,help you. Grievances or any problems faced by Food Processing Sector,in either disruption of production or supply chain,during nationwide Covid-19 lockdown can be mailed at covidgrievance-mofpi@gov.in. pic.twitter.com/mSlW45M7o2
— FOOD PROCESSING MIN (@MOFPI_GOI) March 26, 2020Share with us and help us,help you. Grievances or any problems faced by Food Processing Sector,in either disruption of production or supply chain,during nationwide Covid-19 lockdown can be mailed at covidgrievance-mofpi@gov.in. pic.twitter.com/mSlW45M7o2
— FOOD PROCESSING MIN (@MOFPI_GOI) March 26, 2020
ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐਮਓਐਫਪੀਆਈ) ਦੇ ਸੱਕਤਰ, ਪੁਸ਼ਪਾ ਸੁਬ੍ਰਾਹਮਣਯਮ ਨੇ ਖੁਰਾਕ ਉਦਯੋਗ ਅਤੇ ਉਨ੍ਹਾਂ ਦੇ ਸਪਲਾਇਰਾਂ ਦੇ ਨਿਰੰਤਰ ਕਾਰਜਸ਼ੀਲਤਾ ਦੀ ਜ਼ਰੂਰਤ ਦੇ ਸੰਬੰਧ ਵਿੱਚ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਹੈ। ਜ਼ਰੂਰੀ ਖੁਰਾਕ ਉਤਪਾਦਾਂ ਅਤੇ ਉਨ੍ਹਾਂ ਦੇ ਸਾਮਾਨ ਦੀ ਸੂਚੀ ਨੂੰ ਵੀ ਪੱਤਰ ਨਾਲ ਜੋੜਿਆ ਗਿਆ ਹੈ।
ਸੱਕਤਰ ਨੇ ਕਿਹਾ ਹੈ ਕਿ ਕੱਚੇ ਮਾਲ ਦੀ ਉਪਲਬਧਤਾ, ਪੈਕਿੰਗ ਸਮਗਰੀ, ਉਨ੍ਹਾਂ ਨੂੰ ਲਿਜਾਣ ਵਾਲੇ ਟਰੱਕਾਂ ਦੀ ਆਵਾਜਾਈ, ਉਨ੍ਹਾਂ ਦੇ ਗੋਦਾਮਾਂ ਅਤੇ ਠੰਡੇ ਭੰਡਾਰਾਂ ਦਾ ਕੰਮਕਾਜ, ਫੈਕਟਰੀਆਂ ਅਤੇ ਗੋਦਾਮਾਂ ਵਿੱਚ ਕੰਮ ਕਰਨ ਲਈ ਆਉਣ ਵਾਲੇ ਕਾਮਿਆਂ ਦੀ ਖੁਰਾਕ ਸਪਲਾਈ ਲੜੀ ਨੂੰ ਬਣਾਈ ਰੱਖਣ ਲਈ ਯਕੀਨੀ ਬਣਾਉਣ ਦੀ ਜ਼ਰੂਰਤ ਹੈ।
ਐਮਓਐਫਪੀਆਈ ਦੇ ਸੱਕਤਰ ਨੇ ਅੱਗੇ ਮੁੱਖ ਸਕੱਤਰਾਂ ਨੂੰ ਜ਼ਿਲ੍ਹਾ ਕੁਲੈਕਟਰਾਂ, ਪੁਲਿਸ ਅਤੇ ਟ੍ਰਾਂਸਪੋਰਟ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖਾਣ ਪੀਣ ਦੇ ਪਦਾਰਥਾਂ ਦੀਆਂ ਫੈਕਟਰੀਆਂ ਦੇ ਨਿਰੰਤਰ ਕਾਰਜਸ਼ੀਲਤਾ, ਉਨ੍ਹਾਂ ਦੇ ਉਤਪਾਦਾਂ ਦੀ ਆਵਾਜਾਈ ਅਤੇ ਸਾਮਾਨ /ਕੱਚੇ ਮਾਲ ਦੀ ਵਰਤੋਂ ਕਰਨ ਅਤੇ ਕਾਮਿਆਂ ਨੂੰ ਉਨ੍ਹਾਂ ਫੈਕਟਰੀਆਂ ਵਿੱਚ ਜਾਣ ਦੀ ਆਗਿਆ ਦੇਣ।
![Harsimrat Kaur Badal, food processing industries,](https://etvbharatimages.akamaized.net/etvbharat/prod-images/national-fpiupdate-27032020-arsh_27032020204707_2703f_1585322227_680.jpg)
![Harsimrat Kaur Badal, food processing industries,](https://etvbharatimages.akamaized.net/etvbharat/prod-images/national-fpiupdate-27032020-arsh_27032020204707_2703f_1585322227_88.jpg)
![Harsimrat Kaur Badal, food processing industries,](https://etvbharatimages.akamaized.net/etvbharat/prod-images/national-fpiupdate-27032020-arsh_27032020204707_2703f_1585322227_528.jpg)
ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਜ ਪੱਧਰ 'ਤੇ ਇਕ ਨੋਡਲ ਅਫ਼ਸਰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਖੁਰਾਕ ਸਪਲਾਈ ਚੇਨ ਵਿੱਚ ਮੁਸ਼ਕਲ ਸੰਬੰਧੀ ਕੋਈ ਰਿਪੋਰਟ ਪ੍ਰਾਪਤ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਨੇ ਕੋਰੋਨਾ ਵਾਇਰਸ ਸਬੰਧੀ ਜ਼ਰੂਰੀ ਸਵਾਲਾਂ ਦੇ ਜਵਾਬ ਸਾਂਝੇ ਕੀਤੇ