ਪੂਨੇ: ਪੁਲਵਾਮਾ ਹਮਲੇ ਵਿੱਚ 14 ਫਰਵਰੀ ਨੂੰ ਸੀਆਰਪੀਐਫ਼ ਦੇ ਕਾਫਿਲੇ ਉੱਤੇ ਹੋਏ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਦਾ ਇੱਕ ਕਲਾਕਾਰ ਉਨ੍ਹਾਂ ਦੇ ਘਰ-ਘਰ ਜਾ ਰਿਹਾ ਹੈ। ਸੰਗੀਤਕਾਰ ਉਮੇਸ਼ ਗੋਪੀਨਾਥ ਜਾਧਵ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਘਰਾਂ ਦੀ ਮਿੱਟੀ ਇਕੱਠੀ ਕਰ ਰਹੇ ਹਨ।
ਭਰਾ ਔਰੰਗਜ਼ੇਬ ਦੀ ਮੌਤ ਦਾ ਬਦਲਾ ਲੈਣ ਲਈ ਦੋ ਨੌਜਵਾਨ ਫੌਜ 'ਚ ਹੋਏ ਭਰਤੀ
ਉਮੇਸ਼ ਨੇ ਦੱਸਿਆ ਕਿ ਉਹ ਸ਼ਹੀਦਾਂ ਦੇ ਘਰ ਜਾਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਦੇ ਪਿੰਡ-ਸ਼ਹਿਰ ਦੀ ਮਿੱਟੀ ਵੀ ਆਪਣੇ ਨਾਲ ਰੱਖ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਹ ਪੁਲਵਾਮਾ ਹਮਲੇ ਦੇ ਇੱਕ ਸਾਲ ਹੋਣ ਉੱਤੇ ਪੁਲਵਾਮਾ ਪਹੁੰਚਣਗੇ, ਸ਼ਹੀਦਾਂ ਦੀ ਯਾਦ ਵਿੱਚ ਇਸ ਮਿੱਟੀ ਨਾਲ ਭਾਰਤ ਦਾ ਨਕਸ਼ਾ ਬਣਾਉਣਗੇ। ਉਮੇਸ਼ ਕਰਨਾਟਕ ਦੇ ਮੰਡਿਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਦੱਸ ਦਈਏ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫਲੇ ਉੱਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਜਵਾਬੀ ਕਾਰਵਾਈ ਕਰਦੇ ਹੋਏ 26 ਫਰਵਰੀ ਨੂੰ ਬਾਲਾਕੋਟ ਵਿੱਚ ਏਅਰਸਟ੍ਰਾਈਕ ਕਰ ਜੈਸ਼ ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰ ਦਿੱਤਾ ਸੀ।