ETV Bharat / bharat

ਡਿਜੀਟਲ ਇੰਡੀਆ: ਭਾਰਤ 'ਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਗੂਗਲ

ਗੂਗਲ ਅਗਲੇ 5-7 ਸਾਲ ਵਿੱਚ ਭਾਰਤ 'ਚ 75,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਹ ਕੋਰੋਨਾ ਸੰਕਟ ਵਿੱਚ ਭਾਰਤ ਲਈ ਇੱਕ ਮਹੱਤਵਪੂਰਣ ਨਿਵੇਸ਼ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ।

ਡਿਜੀਟਲ ਇੰਡੀਆ: ਭਾਰਤ 'ਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਗੂਗਲ
ਡਿਜੀਟਲ ਇੰਡੀਆ: ਭਾਰਤ 'ਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਗੂਗਲ
author img

By

Published : Jul 13, 2020, 4:45 PM IST

ਨਵੀਂ ਦਿੱਲੀ: ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਕਿ ਕੰਪਨੀ ਗੂਗਲ ਫਾਰ ਇੰਡੀਆ ਡਿਜੀਟਾਈਜ਼ੇਸ਼ਨ ਫੰਡ ਰਾਹੀਂ ਭਾਰਤ 'ਚ ਅਗਲੇ 5 ਤੋਂ 7 ਸਾਲ 'ਚ 75,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਇਨ੍ਹਾਂ ਵਿਸ਼ਿਆਂ 'ਚ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਉੱਦਮੀਆਂ ਦੀ ਜ਼ਿੰਦਗੀ ਬਦਲਣ ਲਈ ਤਕਨਾਲੋਜੀ ਦੀ ਵਰਤੋਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਡਿਜੀਟਲ ਇੰਡੀਆ: ਭਾਰਤ 'ਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਗੂਗਲ
ਡਿਜੀਟਲ ਇੰਡੀਆ: ਭਾਰਤ 'ਚ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਗੂਗਲ

ਦੋਵਾਂ ਨੇ ਕੋਰੋਨਾ ਸੰਕਟ ਦੌਰਾਨ ਇੱਕ ਨਵੇਂ ਕਾਰਜ ਸਭਿਆਚਾਰ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਪਿਚਾਈ ਨਾਲ ਇੱਕ ਵਰਚੁਅਲ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਕੋਵਿਡ-19 ਸੰਕਟ ਤੋਂ ਪੈਦਾ ਹੋਏ ਨਵੇਂ ਕਾਰਜ ਸਭਿਆਚਾਰ ਬਾਰੇ ਵੀ ਵਿਚਾਰ ਚਰਚਾ ਕੀਤੀ।

ਪੀਐੱਮ ਮੋਦੀ ਨੇ ਲੜੀ ਵਾਰ ਟਵੀਟ ਕਰ ਕਿਹਾ, "ਅੱਜ ਸਵੇਰੇ ਮੈਂ ਸੁੰਦਰ ਪਿਚਾਈ ਨਾਲ ਬਹੁਤ ਪ੍ਰਭਾਵਸ਼ਾਲੀ ਗੱਲਬਾਤ ਕੀਤੀ। ਅਸੀਂ ਅੱਲਗ-ਅੱਲਗ ਵਿਸ਼ਿਆਂ 'ਤੇ ਖ਼ਾਸਕਰ ਤਕਨਾਲੋਜੀ ਦੀ ਤਾਕਤ ਨਾਲ ਭਾਰਤੀ ਕਿਸਾਨਾਂ, ਨੌਜਵਾਨਾਂ ਅਤੇ ਉੱਦਮੀਆਂ ਦੇ ਜੀਵਨ ਨੂੰ ਬਦਲਣ ਬਾਰੇ ਗੱਲ ਕੀਤੀ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਗੂਗਲ ਦੀਆਂ ਕੋਸ਼ਿਸ਼ਾਂ ਨੂੰ ਜਾਣ ਕੇ ਖੁਸ਼ ਹਨ। ਚਾਹੇ ਉਹ ਸਿੱਖਿਆ ਹੋਵੇ, ਸਿੱਖਣਾ ਹੋਵੇ ਜਾਂ ਫਿਰ ਡਿਜੀਟਲ ਇੰਡੀਆ ਆਦਿ।

ਗੱਲਬਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸੁੰਦਰ ਪਿਚਾਈ ਅਤੇ ਉਨ੍ਹਾਂ ਨੇ ਨਵੇਂ ਕਾਰਜ ਸਭਿਆਚਾਰ ਬਾਰੇ ਚਰਚਾ ਕੀਤੀ, ਜੋ ਕੋਵਿਡ-19 ਦੇ ਕਾਰਨ ਪੈਦਾ ਹੋਏ ਹਨ। ਨਾਲ ਹੀ ਦੋਵਾਂ ਨੇ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਡਾਟਾ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ।"

ETV Bharat Logo

Copyright © 2024 Ushodaya Enterprises Pvt. Ltd., All Rights Reserved.