ਮੁੰਬਈ: ਦੇਸ਼ ਦੀ ਦਿੱਗਜ ਕੰਪਨੀ ਰਿਲਾਇੰਸ ਇੰਡਸਟਰੀਜ਼ ਦੀ ਸੈਲਾਨਾ ਮਹਾਂਸਭਾ ਨੂੰ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸੰਬੋਧਨ ਕਰ ਰਹੇ ਹਨ। ਕੋਰੋਨਾ ਵਾਇਰਸ ਕਾਰਨ ਇਹ ਸਲਾਨਾ ਮਹਾਂਸਭਾ ਵਰਚੁਅਲ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਮੁਕੇਸ਼ ਅੰਬਾਨੀ ਨੇ ਆਪਣੀ 43ਵੀਂ ਏ.ਜੀ.ਐਮ. ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਲਾਇੰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਖੁਦ ਭਾਰਤ ਵਿੱਚ 5ਜੀ ਪਲੇਟਫਾਰਮ ਤਿਆਰ ਕੀਤਾ ਹੈ। ਜਿਸਦਾ ਸਰਕਾਰੀ ਮਨਜ਼ੂਰੀ ਮਿਲਦਿਆਂ ਹੀ ਟ੍ਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਚ ਇੰਜਨ ਗੂਗਲ ਜਿਓ ਪਲੇਟਫਾਰਮ ਵਿੱਚ 7.7 ਫੀਸਦੀ ਹਿੱਸੇਦਾਰੀ ਲਈ 33,737 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਅੰਬਾਨੀ ਨੇ ਕਿਹਾ ਕਿ ਨਵੇਂ ਪਾਰਟਨਰਾਂ ਨਾਲ ਕੁੱਲ ਦੋ ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਜਿਸ ਕਾਰਨ ਰਿਲਾਇੰਸ ਹੁਣ ਪੂਰੀ ਤਰ੍ਹਾਂ ਕਰਜ਼ਾ ਮੁਕਤ ਹੋ ਗਈ ਹੈ।
ਏ.ਜੀ.ਐਮ. ਦੀਆਂ ਮੁੱਖ ਗੱਲਾਂ ਜਾਣੋ:
⦁ ਇਹ ਰਿਲਾਇਂਸ ਦੀ ਪਹਿਲੀ ਵਰਚੂਅਲ ਏ.ਜੀ.ਐਮ. ਹੈ
⦁ 50 ਮਿਲੀਅਨ ਲੋਕਾਂ ਨੇ ਜੀਓ ਮੀਟ ਨੂੰ ਡਾਊਨਲੋਡ ਕੀਤਾ, ਜੋ ਕੁੱਝ ਦਿਨ ਪਹਿਲਾਂ ਬਣਾਈ ਗਈ ਸੀ
⦁ ਰਿਲਾਇੰਸ ਦੇਸ਼ ਦੀ ਪਹਿਲੀ 12 ਲੱਖ ਕਰੋੜ ਰੁਪਏ ਦੀ ਕੰਪਨੀ ਬਣ ਗਈ
⦁ ਕੰਪਨੀ ਨੂੰ ਕਰਜ਼ਾ ਮੁਕਤ ਬਣਾਉਣ ਦਾ ਵਾਅਦਾ ਪੂਰਾ ਕੀਤਾ
⦁ ਜੀਓ ਵਿੱਚ 7.7 ਪ੍ਰਤੀਸ਼ਤ ਹਿੱਸੇਦਾਰੀ ਲਈ 33,737 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਗੂਗਲ
⦁ ਜੀਓ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣ ਗਈ
⦁ ਅੰਬਾਨੀ ਨੇ ਨਵਾਂ ਜਿਓ ਟੀਵੀ+ ਲਾਂਚ ਕਰਨ ਦੀ ਘੋਸ਼ਣਾ ਕੀਤੀ, ਇਹ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਦੋਵਾਂ ਨੂੰ ਪ੍ਰਦਰਸ਼ਤ ਕਰੇਗਾ
⦁ ਭਾਰਤ ਨੂੰ ਕਰਾਂਗੇ 2ਜੀ ਮੁਖਤ
⦁ ਰਿਲਾਇੰਸ 150 ਅਰਬ ਡਾਲਰ ਦੀ ਮਾਰਕੀਟ ਪੂੰਜੀਕਰਣ ਦੇ ਨਾਲ ਦੇਸ਼ ਦੀ ਪਹਿਲੀ ਕੰਪਨੀ ਬਣ ਗਈ
⦁ ਰਿਲਾਇੰਸ ਇੱਕ ਲੱਖ ਕਰੋੜ ਈਬੀਟਡਾ ਨੂੰ ਪਾਰ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਵੀ ਬਣ ਗਈ
⦁ ਰਿਲਾਇੰਸ ਜੀਓ ਅਗਲੇ ਸਾਲ ਭਾਰਤ ਵਿਚ 5ਜੀ ਲਾਂਚ ਕਰ ਸਕਦੀ ਹੈ
⦁ ਅੰਬਾਨੀ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਸਵੈ-ਨਿਰਭਰ ਭਾਰਤ ਮਿਸ਼ਨ ਨੂੰ ਸਮਰਪਿਤ ਹੈ
⦁ ਗੂਗਲ ਦੇ ਨਾਲ 4 ਜੀ -5 ਜੀ ਫੋਨ ਬਣਾਏਗਾ ਜੀਓ
⦁ ਰਿਲਾਇੰਸ ਰਿਟੇਲ ਭਾਰਤ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਲਾਭਕਾਰੀ ਪ੍ਰਚੂਨ ਕਾਰੋਬਾਰ ਹੈ, ਜਿਸਦੀ 1,62,936 ਕਰੋੜ ਦੀ ਕਮਾਈ ਹੈ