ਨਵੀਂ ਦਿੱਲੀ: ਲੂਸੀ ਵਿਲਜ਼ ਦਾ ਜਨਮ 10 ਮਈ, 1888 ਨੂੰ ਹੋਇਆ ਸੀ, ਅੰਗਰੇਜ਼ ਹੀਮੇਟਾਲਜਿਸਟ (British Haematologist Lucy Wills)। ਲੂਸੀ ਵਿਲਜ਼ ਡਾਕਟਰ ਸੀ ਜੋ ਮੂਲ ਰੂਪ 'ਤੋ ਇੰਗਲੈਂਡ ਦੀ ਰਹਿਣ ਵਾਲੀ ਸੀ। ਲੂਸੀ ਨੂੰ ਗਰਭਵਤੀ ਔਰਤਾਂ ਲਈ ਬੱਚੇ ਦੇ ਜਨਮ ਤੋਂ ਪਹਿਲਾ ਬੱਚੇ ਤੇ ਮਾਂ ਨੂੰ ਅਨੀਮੀਆ ਤੋਂ ਬਚਾਉਣ ਲਈ ਕੀਤੀ ਖੋਜ ਲਈ ਜਾਣਿਆ ਜਾਂਦਾ ਹੈ।
- ਲੂਸੀ ਨੇ ਆਪਣੀ ਪੜਾਈ ਮਹਿਲਾ ਵਿਦਿਆਲਾ ਤੋਂ ਪੂਰੀ ਕੀਤੀ ਸੀ। ਇਹ ਪਹਿਲਾ ਬੋਰਡਿੰਗ ਸਕੂਲ ਸੀ, ਜਿੱਥੇ ਵਿਦਿਆਰਥਣਾਂ ਨੂੰ ਵਿਗਿਆਨ ਅਤੇ ਗਣਿਤ ਦੀ ਸਿੱਖਿਆ ਦਿੱਤੀ ਜਾਂਦੀ ਸੀ। 1911 ਵਿੱਚ ਉਨ੍ਹਾਂ ਨੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਬੋਟਨੀ (Botany) ਅਤੇ ਜੂਲਾਜੀ (Geology) ਵਿੱਚ ਡਿੱਗਰੀ ਹਾਸਲ ਕੀਤੀ।
- ਲੂਸੀ ਵਿਲਜ਼ ਭਾਰਤ ਵੀ ਆ ਚੁੱਕੀ ਹੈ, ਜਿੱਥੇ ਉਨ੍ਹਾਂ ਨੇ ਗਰਭਵਤੀ ਔਰਤਾਂ 'ਤੇ ਖੋਜ ਕੀਤੀ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਲੂਸੀ ਭਾਰਤ ਦੌਰੇ 'ਤੇ ਸੀ। ਉਹ ਮੁੰਬਈ ਦੀ ਟੇਕਸਟਾਈਲ ਇੰਡਸਟਰੀ (ਕਪੜਾ ਉਦਯੋਗ) 'ਚ ਪਹੁੰਚੀ ਤੇ ਉੱਥੇ ਕੰਮ ਕਰਨ ਵਾਲੀਆਂ ਗਰਭਵਤੀ ਔਰਤਾਂ ਨੂੰ ਹੋ ਰਹੇ ਗੰਭੀਰ ਅਨੀਮੀਆ ਦੀ ਜਾਂਚ ਲਈ ਆਈ ਸੀ। ਉਨ੍ਹਾਂ ਵਿੱਚ ਇਹ ਪਾਇਆ ਗਿਆ ਕਿ ਖਰਾਬ ਭੋਜਨ ਮਿਲਣ ਕਾਰਨ ਇਸ ਤਰ੍ਹਾਂ ਹੋ ਰਿਹਾ ਹੈ।
- ਇਸ ਤੋਂ ਬਾਅਦ ਲੂਸੀ ਨੇ ਇਸ ਬੀਮਾਰੀ ਤੋਂ ਗਰਭਵਤੀ ਔਰਤਾਂ ਨੂੰ ਬਚਾਉਣ ਲਈ ਖੋਜ ਸ਼ੁਰੂ ਕੀਤੀ। ਉਨ੍ਹਾਂ ਨੇ ਸੱਭ ਤੋਂ ਪਹਿਲਾ ਪ੍ਰਯੋਗ ਚੂਹਿਆਂ ਤੇ ਬੰਦਰਾਂ 'ਤੇ ਕੀਤਾ। ਅਨੀਮੀਆ ਰੋਕਣ ਲਈ ਭੋਜਨ ਵਿੱਚ ਖਮੀਰ ਦਾ ਪ੍ਰਯੋਗ ਕੀਤਾ। ਜਿੱਥੇ ਉਨ੍ਹਾਂ ਨੂੰ ਨੈਗੇਟਿਵ ਨਤੀਜੇ ਮਿਲੇ। ਭੋਜਨ ਵਿੱਚ ਮਿਲਾਏ ਗਏ ਖਮੀਰ ਐਕਸਟ੍ਰੇਕਟ ਤੋਂ ਬਾਅਦ ਫੌਲਿਕ ਐਸਿਡ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦੇ ਇਸ ਪ੍ਰਯੋਗ ਨੂੰ ਵਿਲਜ਼ ਫੈਕਟਰ ਕਿਹਾ ਜਾਂਦਾ ਹੈ। ਅੱਜ ਇਹ ਦਵਾਈਆਂ ਗਰਭਵਤੀ ਔਰਤਾਂ ਦੇ ਨਾਲ-ਨਾਲ ਕਈ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾ ਰਹੀਆਂ ਹਨ। ਗਰਭਵਤੀ ਔਰਤਾਂ ਲਈ ਫਰਿਸ਼ਤਾ ਬਣੀ ਲੂਸੀ ਵਿਲਜ਼ ਨੇ16 ਅਪ੍ਰੈਲ, 1964 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ।