ਨਵੀਂ ਦਿੱਲੀ: ਭਾਰਤੀ ਫ਼ੌਜ ਦੇ ਬੁਲਾਰੇ ਨੇ ਦੱਸਿਆ ਹੈ ਕਿ ਭਾਰਤੀ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮੀਸ਼ਨ ਦੇਣ ਦੇ ਲਈ ਸਰਕਾਰ ਨੇ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਹੈ। ਪੱਤਰ ਜਾਰੀ ਹੋਣ ਤੋਂ ਬਾਅਦ ਮਹਿਲਾ ਅਧਿਕਾਰੀਆਂ ਨੂੰ ਫ਼ੌਜ ਵਿੱਚ ਵੱਡੀ ਭੂਮੀਕਾ ਨਿਭਾਉਣ ਦਾ ਹੱਕ ਮਿਲ ਗਿਆ ਹੈ।
ਭਾਰਤੀ ਫ਼ੌਜ 'ਚ ਮਹਿਲਾ ਔਰਤਾਂ ਦੇ ਲਈ ਸਥਾਈ ਕਮਿਸ਼ਨ ਬਣਨ ਦੇ ਨਾਲ ਦੇਸ਼ ਦੀਆਂ ਔਰਤਾਂ ਅੰਦਰ ਫ਼ੌਜ ਵਿੱਚ ਭਰਤੀ ਹੋਣ ਦੀ ਉਕਸੁਕਤਾ ਵਧੇਗੀ। ਇਸ ਕਮਿਸ਼ਨ ਨੂੰ ਪ੍ਰਵਾਨਗੀ ਮਿਲਣਾ ਦੇਸ਼ ਦੇ ਔਰਤ ਵਰਗ ਲਈ ਮਾਣ ਵਾਲੀ ਗੱਲ ਹੈ।