ਗਲਤ ਖੁਰਾਕ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਖੁਦ ਨੂੰ ਤੰਦਰੁਸਤ ਰੱਖਣ ਲਈ ਖੁਰਾਕ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਸਿਹਤਮੰਦ ਸਮਝ ਕੇ ਗਲਤ ਖੁਰਾਕ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਲੈਂਦੇ ਹਨ, ਜੋ ਤੁਹਾਨੂੰ ਅੰਦਰੋ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਖੁਰਾਕ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਅਤੇ ਕਿਹੜੀ ਖੁਰਾਕ ਨੁਕਸਾਨਦੇਹ ਹੋ ਸਕਦੀ ਹੈ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਕੁਝ ਅਜਿਹੇ ਭੋਜਨਾਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਅਸੀਂ ਸਿਹਤਮੰਦ ਸਮਝ ਕੇ ਖਾਂਦੇ ਹਾਂ। ਅਸਲ ਵਿੱਚ ਇਹ ਭੋਜਨ ਸਿਹਤਮੰਦ ਨਹੀਂ ਸਗੋਂ ਨੁਕਸਾਨਦੇਹ ਹੁੰਦੇ ਹਨ, ਜੋ ਸਾਨੂੰ ਅੰਦਰੋ ਨੁਕਸਾਨ ਪਹੁੰਚਾਉਦੇ ਹਨ।
ਸਿਹਤਮੰਦ ਦੀ ਜਗ੍ਹਾਂ ਨੁਕਸਾਨਦੇਹ ਹੋ ਸਕਦੀਆਂ ਨੇ ਇਹ ਚੀਜ਼ਾਂ
ਡਾਈਟ ਸੋਡਾ: ਡਾਈਟ ਸੋਡਾ ਨੂੰ ਇੱਕ ਸਿਹਤਮੰਦ ਵਿਕਲਪ ਸਮਝ ਕੇ ਕਈ ਲੋਕ ਇਸਤੇਮਾਲ ਕਰਦੇ ਹਨ ਪਰ ਇਹ ਨਕਲੀ ਮਿੱਠੇ ਪਦਾਰਥਾਂ ਨਾਲ ਭਰਿਆ ਹੁੰਦਾ ਹੈ, ਜੋ ਤੁਹਾਡੇ ਮੈਟਾਬੋਲਿਜ਼ਮ ਅਤੇ ਅੰਤੜੀਆਂ ਦੀ ਸਿਹਤ ਨੂੰ ਵਿਗਾੜ ਸਕਦਾ ਹੈ। ਇਸ ਲਈ ਤੁਸੀਂ ਹਰਬਲ-ਟੀ ਜਾਂ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਵੈਜੀਟੇਬਲ ਤੇਲ: ਵੈਜੀਟੇਬਲ ਤੇਲ ਅਕਸਰ ਖਾਣਾ ਪਕਾਉਣ ਵਿੱਚ ਵਰਤਿਆ ਜਾਂਦਾ ਹੈ ਪਰ ਇਹ ਓਮੇਗਾ-6 ਫੈਟੀ ਐਸਿਡ ਵਿੱਚ ਉੱਚਾ ਹੁੰਦਾ ਹੈ। ਇਸਦਾ ਜ਼ਿਆਦਾ ਸੇਵਨ ਕਰਨ 'ਤੇ ਸੋਜਸ਼ ਦਾ ਕਾਰਨ ਬਣ ਸਕਦਾ ਹੈ। ਇਸ ਲਈ ਤੁਸੀਂ ਅਜਿਹੇ ਤੇਲ ਦੀ ਜਗ੍ਹਾਂ ਘਿਓ, ਨਾਰੀਅਲ ਦਾ ਤੇਲ ਅਤੇ ਮੂੰਗਫਲੀ ਦਾ ਤੇਲ ਆਦਿ ਦਾ ਇਸਤੇਮਾਲ ਕਰ ਸਕਦੇ ਹੋ।
ਓਟਸ: ਓਟਸ ਨੂੰ ਲੋਕ ਸਿਹਤਮੰਦ ਸਮਝ ਕੇ ਆਪਣੀ ਖੁਰਾਕ 'ਚ ਸ਼ਾਮਲ ਕਰ ਲੈਂਦੇ ਹਨ ਪਰ ਇਹ ਵਾਧੂ ਖੰਡ ਅਤੇ ਨਕਲੀ ਸੁਆਦਾਂ ਨਾਲ ਭਰੇ ਹੋਏ ਹੁੰਦੇ ਹਨ ਜੋ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਤੁਸੀਂ ਘਰ 'ਚ ਬਣਿਆ ਦਲੀਆਂ, ਘਰ 'ਚ ਬਣੇ ਓਟਸ ਨੂੰ ਖਾ ਸਕਦੇ ਹੋ।
ਪੈਕ ਕੀਤੇ ਫਲਾਂ ਦੇ ਜੂਸ: ਪੈਕ ਕੀਤੇ ਫਲਾਂ ਦੇ ਜੂਸ ਫਾਈਬਰ ਨਾਲ ਭਰਪੂਰ ਨਹੀਂ ਹੁੰਦੇ ਅਤੇ ਲੁਕਵੀਂ ਸ਼ੱਕਰ ਨਾਲ ਭਰੇ ਹੁੰਦੇ ਹਨ, ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਫਾਇਬਰ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੂਸ ਨੂੰ ਹੀ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਇਹ ਵੀ ਪੜ੍ਹੋ:-
- ਗਰਮ ਜਾਂ ਠੰਢਾ, ਸਰਦੀਆਂ 'ਚ ਕਿਹੜੇ ਪਾਣੀ ਨਾਲ ਨਹਾਉਣਾ ਫਾਇਦੇਮੰਦ, ਲਾਭ ਹੀ ਨਹੀਂ ਸਗੋਂ ਨੁਕਸਾਨ ਵੀ ਜਾਣ ਲਓ
- ਸਬਜ਼ੀ 'ਚ ਜ਼ਿਆਦਾ ਲੂਣ ਪੈ ਗਿਆ ਹੈ? ਇਹ ਆਸਾਨ ਤਰੀਕੇ ਆਉਣਗੇ ਤੁਹਾਡੇ ਕੰਮ, ਸਬਜ਼ੀ ਦੇ ਸਵਾਦ 'ਚ ਨਹੀਂ ਪਵੇਗਾ ਕੋਈ ਵੀ ਫਰਕ!
- ਸਵੇਰ ਦੇ ਭੋਜਨ 'ਚ ਅੰਡੇ ਅਤੇ ਪੋਹੇ ਵਰਗੀਆਂ ਚੀਜ਼ਾਂ ਖਾਂਦੇ ਹੋ? ਹੋ ਸਕਦਾ ਨੁਕਸਾਨਦੇਹ! ਜਾਣ ਲਓ ਇਨ੍ਹਾਂ ਚੀਜ਼ਾਂ ਨੂੰ ਕਿਵੇਂ ਖਾਣਾ ਹੈ ਫਾਇਦੇਮੰਦ