ETV Bharat / bharat

ਦੁਸ਼ਹਿਰੇ ਲਈ ਕੁੱਲੂ ਰਵਾਨਾ ਹੋਈ ਦੇਵੀ ਹਿਡਿੰਬਾ, ਕੁੱਲੂ ਪਹੁੰਚਣ 'ਤੇ ਹੋਵੇਗੀ ਸਮਾਰੋਹ ਦੀ ਸ਼ੁਰੂਆਤ

ਕੌਮਾਂਤਰੀ ਕੁੱਲੂ ਦਸ਼ਹਿਰੇ ਦੀ ਸ਼ਾਨ ਵਧਾਉਣ ਲਈ ਮਨਾਲੀ ਘਾਟੀ ਦੀ ਦੇਵੀ ਅਤੇ ਕੁੱਲੂ ਰਾਜਵੇਸ਼ ਦੀ ਦਾਦੀ ਮਾਤਾ ਹਿਡਿੰਬਾ ਕੁੱਲੂ ਲਈ ਰਵਾਨਾ ਹੋ ਗਏ ਹਨ। ਮਾਤਾ ਨਾਲ ਜਾਣ ਵਾਲੇ ਸਾਰੇ ਸ਼ਰਧਾਲੂਆਂ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਹੈ। ਮਨਾਲੀ ਦੇ ਲੋਕ ਨਿਰਮਾਣ ਵਿਭਾਗ ਨੇ ਮਾਤਾ ਦਾ ਜ਼ੋਰਦਾਰ ਸਵਾਗਤ ਕੀਤਾ।

ਕੌਮਾਂਤਰੀ ਦੁਸ਼ਹਿਰੇ ਲਈ ਕੁੱਲੂ ਲਈ ਰਵਾਨਾ ਹੋਈ ਮਾਤਾ ਹਿਡਿੰਬਾ

author img

By

Published : Oct 24, 2020, 10:42 PM IST

ਕੁੱਲੂ: ਕੌਮਾਂਤਰੀ ਕੁੱਲੂ ਦਸ਼ਹਿਰੇ ਦੀ ਸ਼ਾਨ ਵਧਾਉਣ ਲਈ ਮਨਾਲੀ ਘਾਟੀ ਦੀ ਦੇਵੀ ਅਤੇ ਕੁੱਲੂ ਰਾਜਵੇਸ਼ ਦੀ ਦਾਦੀ ਮਾਤਾ ਹਿਡਿੰਬਾ ਆਪਣੀਆਂ ਦੇਵੀ ਸ਼ਕਤੀਆਂ ਦੇ ਨਾਲ ਆਪਣੇ ਸੀਮਤ ਕਾਰਕੂੰਨਾਂ ਸਹਿਤ ਕੁੱਲੂ ਲਈ ਰਵਾਨਾ ਹੋ ਗਏ ਹਨ।

ਕੋਵਿਡ-19 ਨਿਯਮਾਂ ਦੀ ਹੋ ਰਹੀ ਪਾਲਣਾ

ਕੋਵਿਡ-19 ਕਾਰਨ ਇਸ ਵਾਰ ਮਾਤਾ ਨਾਲ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੀਮਤ ਹੈ। ਮੰਦਰ ਤੋਂ ਪੀਡਬਲਯੂਡੀ ਦਫ਼ਤਰ ਤਕ ਸ਼ਰਧਾਲੂਆਂ ਨੇ ਮਾਤਾ ਹਿਡਿੰਬਾ ਤੋਂ ਸੁਖ ਸ਼ਾਂਤੀ ਦਾ ਆਸ਼ੀਰਵਾਦ ਲਿਆ। ਭਗਤਾਂ ਨੇ ਥਾਂ ਥਾਂ 'ਤੇ ਮਾਤਾ ਦਾ ਸਵਾਗਤ ਕੀਤਾ।

ਕੌਮਾਂਤਰੀ ਦੁਸ਼ਹਿਰੇ ਲਈ ਕੁੱਲੂ ਲਈ ਰਵਾਨਾ ਹੋਈ ਮਾਤਾ ਹਿਡਿੰਬਾ

ਸੰਗੀਤ ਯੰਤਰਾਂ ਦੀ ਧੁੰਨ ਨਾਲ ਗੁੰਜਿਆ ਢੁੰਗਰੀ ਦਾ ਵਿਹੜਾ

ਮਾਤਾ ਢੁੰਗਰੀ ਦਾ ਵੇਹੜਾ ਸੰਗੀਤ ਯੰਤਰੀ ਦੀ ਧੁਮਨ ਨਾਲ ਗੂੰਜਿਆ। ਸ਼ਰਧਾਲੂ ਮਾਸਕ ਲਾ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਮਾਤਾ ਹਿਡਿੰਬਾ ਦੇ ਵਿਹੜੇ ਚ ਇਕੱਠੇ ਹੋਏ ਅਤੇ ਮਾਲ ਰੋਡ ਤੋਂ ਹੁੰਦਿਆਂ ਹੋਇਆ ਪੀਡਬਲਯੂਡੀ ਵਿਭਾਗ ਦੇ ਕੈਂਪਸ 'ਚ ਪਹੁੰਚੇ। ਇਸੇ ਦੌਰਾਨ ਭਗਤਾਂ ਅਤੇ ਸ਼ਰਧਾਲੂਆਂ ਨੇ ਪੂਜਾ ਕੀਤੀ।

ਸੈਲਾਨੀਆਂ ਨੇ ਲਿਆ ਆਨੰਦ

ਮਾਤਾ ਹਿਡਿੰਬਾ ਦੇ ਮਾਲ ਰੋਡ 'ਤੇ ਪਹੁੰਚਦੇ ਹੀ ਲੋਕਾਂ ਸਣੇ ਕਈ ਸੈਲਾਨੀਆਂ ਨੇ ਇਨਾਂ ਸ਼ਾਨਦਾਰ ਪਲਾਂ ਨੂੰ ਕੈਮਰੇ 'ਚ ਕੈਦ ਕੀਤਾ। ਮਨਾਲੀ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਮਾਤਾ ਹਿਡਿੰਬਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਵਿਭਾਗ ਨੇ ਮਾਤਾ ਦੇ ਸਵਾਗਤ ਦੇ ਨਾਲ ਨਾਲ ਸ਼ਰਧਾਲੂਆਂ ਲਈ ਭੋਗ ਦਾ ਪ੍ਰਬੰਧ ਵੀ ਕੀਤਾ।

ਲੋਕ ਨਿਰਮਾਣ ਵਿਭਾਗ ਨੇ ਕੀਤਾ ਸਵਾਗਤ

ਲੋਕ ਨਿਰਮਾਣ ਵਿਭਾਗ 1976 ਤੋਂ ਮਾਤਾ ਦੇ ਦੁਸ਼ਹਿਰੇ 'ਤੇ ਜਾਣ ਦੌਰਾਨ ਸ਼ਰਧਾਲੂਆਂ ਨੂੰ ਲੰਗਰ ਛਕਾਉਂਦਾ ਰਿਹਾ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਨੂਪ ਸ਼ਰਮਾ ਅਤੇ ਐਸਡੀਓ ਪਵਨ ਰਾਣਾ ਨੇ ਮਾਤਾ ਹਿਡਿੰਬਾ ਦਾ ਸਵਾਗਤ ਕੀਤਾ ਅਤੇ ਆਸ਼ੀਰਵਾਦ ਲਿਆ। ਰਘੁਵੀਰ ਨੇਗੀ ਨੇ ਦੱਸਿਆ ਕਿ ਇਸ ਦੌਰਾਨ ਸਾਰੇ ਸ਼ਰਧਾਲੂਆਂ ਦਾ ਕੋਵਿਡ-19 ਟੈਸਟ ਕੀਤਾ ਗਿਆ ਹੈ ਅਤੇ ਕੋਵਿਡ-19 ਹਦਾਇਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਸਾਰੇ ਸ਼ਰਧਾਲੂਆਂ ਦੇ ਹੋਏ ਕੋਵਿਡ-19 ਟੈਸਟ

ਮਾਤਾ ਨਾਲ ਜਾਣ ਵਾਲੇ ਸ਼ਰਧਲੂਆਂ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਦੁਸ਼ਹਿਰੇ ਦੀ ਸ਼ੁਰੂਆਤ ਮਾਤਾ ਹਿਡਿੰਬਾ ਦੀ ਦੀ ਮੌਜੂਦਗੀ 'ਚ ਹੀ ਹੁੰਦੀ ਹੈ। ਮਾਤਾ ਹਿਡਿੰਬਾ ਦੇ ਸ਼ਰਧਾਲੂ ਅੱਜ ਸਾਰਾ ਦਿਨ ਪੈਦਲ ਚੱਲਣ ਤੋਂ ਬਾਅਦ ਸ਼ਾਮ ਕੁੱਲੂ ਦੇ ਰਾਮਸ਼ੀਲਾ ਹਨੂੰਮਾਨ ਮੰਦਰ ਪਹੁੰਚਣਗੇ।

ਮਾਤਾ ਦੇ ਕੁੱਲੂ ਪਹੁੰਚਣ 'ਤੇ ਦੁਸ਼ਹਿਰੇ ਦੀ ਹੋਵੇਗੀ ਸ਼ੁਰੂਆਤ

ਮੁੱਢ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਮਾਤਾ ਰਾਮਸ਼ੀਲਾ ਮੰਦਰ 'ਚ ਆਰਾਮ ਕਰਨਗੇ। ਐਤਵਾਰ ਸਵੇਰ ਭਗਵਾਨ ਰਘੁਨਾਥ ਦੀ ਛੜੀ ਮਾਤਾ ਹਿਡਿੰਬਾ ਨੂੰ ਲੈਣ ਰਾਮਸ਼ੀਲਾ ਦੇ ਹਨੂੰਮਾਨ ਮੰਦਰ ਆਉਣਗੇ। ਹਿਡਿੰਬਾ ਮਾਤਾ ਦੇ ਕੁੱਲੂ ਪਹੁੰਚਦੇ ਹੀ ਕੌਮਾਂਤਰੀ ਦੁਸ਼ਹਿਰੇ ਦੀ ਸ਼ੁਰੂਆਤ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.