ਨਵੀਂ ਦਿੱਲੀ: ਲੈਫਟਿਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਨੇ ਥਲ ਸੈਨਾ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਜਨਰਲ ਬਿਪਿਨ ਰਾਵਤ ਦੀ ਥਾਂ ਲਈ ਹੈ ਜਿਨ੍ਹਾਂ ਨੂੰ ਹੁਣ ਭਾਰਤ ਦਾ ਪਹਿਲਾ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਗਿਆ ਹੈ।
ਜਨਰਲ ਮਨੋਕ ਮੁਕੁੰਦ ਨਰਵਾਨੇ ਨੇ 28ਵੇਂ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਹੈ। ਤੰਵਰ ਵਿੱਚ ਉਪ ਸੈਨਾ ਮੁਖੀ ਦੇ ਤੌਰ 'ਤੇ ਕਾਰਜਕਾਰ ਸੰਭਾਲਣ ਤੋਂ ਪਹਿਲਾਂ ਨਰਵਾਨੇ ਫੌ਼ਜ ਦੀ ਪੂਰਵੀ ਕਮਾਨ ਦੀ ਅਗਵਾਈ ਕਰ ਰਹੇ ਸਨ ਜੋ ਚੀਨ ਨਾਲ ਲੱਗਣ ਵਾਲੀ ਲਗਭਗ 4 ਹਜ਼ਾਰ ਕਿਲੋਮੀਟਰ ਲੰਬੀ ਭਾਰਤੀ ਸਰਹੱਦ ਉੱਤੇ ਨਜ਼ਰ ਰੱਖਦੀ ਹੈ।
ਆਪਣੇ 37 ਸਾਲ ਦੇ ਕਾਰਜਕਾਲ ਦੌਰਾਨ ਲੈਫਟੀਨੈਂਟ ਜਨਰਲ ਨਰਵਾਨੇ ਵੱਖ-ਵੱਖ ਕਮਾਨਾਂ ਵਿੱਚ ਸ਼ਾਂਤੀ, ਖੇਤਰ ਅਤੇ ਅੱਤਵਾਦ ਰੋਕੂ ਮਹੌਲ ਵਿੱਚ ਜੰਮੂ-ਕਸ਼ਮੀਰ ਅਤੇ ਪੂਰਵ-ਉੱਤਰ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਉਹ ਜੰਮੂ ਕਸ਼ਮੀਰ ਵਿੱਚ ਰਾਸ਼ਟਰੀ ਰਾਇਫਲਜ਼ ਦੀ ਬਟਾਲੀਅਨ ਅਤੇ ਪੂਰਵੀ ਮੋਰਚੇ ਉੱਤੇ ਇੰਫੈਂਟਰੀ ਬ੍ਰਿਗੇਡ ਕਮਾਨ ਸੰਭਾਲ ਚੁੱਕੇ ਹਨ।