ETV Bharat / bharat

ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਰੋ ਰਿਹਾ ਦੇਸ਼, ਧੀ ਗੀਤਾ ਨੇ ਇਸ਼ਾਰਿਆਂ 'ਚ ਬਿਆਨ ਕੀਤਾ ਦਰਦ - ਸੁਸ਼ਮਾ ਸਵਰਾਜ

ਪਾਕਿਸਤਾਨ ਤੋਂ ਲਗਭਗ ਚਾਰ ਸਾਲ ਪਹਿਲਾਂ ਭਾਰਤ ਪਰਤੀ ਗੀਤਾ, ਨਾ ਸੁਣ ਸਕਦੀ ਹੈ ਤੇ ਨਾ ਬੋਲ ਸਕਦੀ ਹੈ, ਪਰ ਉਸਨੇ ਇਸ਼ਾਰਿਆਂ ਰਾਹੀਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਗੁਜ਼ਰ ਜਾਣ ਦਾ ਦਰਦ ਬਿਆਨ ਕੀਤਾ ਹੈ।

ਧੀ ਗੀਤਾ ਨੇ ਇਸ਼ਾਰਿਆਂ 'ਚ ਬਿਆਨ ਕੀਤਾ ਦਰਜ
author img

By

Published : Aug 7, 2019, 3:41 PM IST

Updated : Aug 7, 2019, 5:11 PM IST

ਇੰਦੌਰ: ਗੀਤਾ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਚਲੇ ਜਾਣ ਤੋਂ ਬਾਅਦ ਉਸਨੇ ਕਿਸੀ ਆਪਣੇ ਨੂੰ ਗੁਆ ਲਿਆ ਹੈ। ਉਹ ਇੱਕ ਮਾਂ ਵਾਂਗ ਉਸਦੀ ਚਿੰਤਾ ਕਰਦੀ ਸੀ। ਗਲਤੀ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਗੀਤਾ ਲਗਭਗ 20 ਸਾਲ ਪਹਿਲਾਂ ਪਾਕਿਸਤਾਨ ਪੁੱਜ ਗਈ ਸੀ। ਜਿਸ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਤੋਂ ਬਾਅਦ ਉਹ 26 ਅਕਤੂਬਰ 2015 ਨੂੰ ਆਪਣੇ ਦੇਸ਼ ਪਰਤ ਸਕੀ ਸੀ। ਇਸਦੇ ਅਗਲੇ ਹੀ ਦਿਨ ਉਸਨੂੰ ਇੰਦੌਰ ਵਿੱਚ ਦਿਵਿਆਂਗਾਂ ਲਈ ਚਲਾਈ ਜਾ ਰਹੀ ਗੈਰ ਸਰਕਾਰੀ ਸੰਸਥਾ ਵਿੱਚ ਭੇਜ ਦਿੱਤਾ ਗਿਆ। ਉਦੋਂ ਤੋਂ ਗੀਤਾ ਮੱਧ ਪ੍ਰਦੇਸ਼ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਪਾਹਜ ਭਲਾਈ ਵਿਭਾਗ ਦੀ ਨਿਗਰਾਨੀ ਹੇਠ ਇਸ ਸੰਸਥਾ ਵਿੱਚ ਪੜ੍ਹਾਈ ਕਰ ਰਹੀ ਹੈ।

ਵੇਖੋ ਵੀਡੀਓ।
ਸੰਸਥਾ ਦੇ ਹਾਸਟਲ ਵਾਰਡਨ ਸੰਦੀਪ ਪੰਡਿਤ ਨੇ ਦੱਸਿਆ ਕਿ ਗੀਤਾ ਨੂੰ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖ਼ਬਰ ਬੁੱਧਵਾਰ ਸਵੇਰੇ ਹੀ ਦਿੱਤੀ ਗਈ। ਉਹ ਉਦੋਂ ਤੋਂ ਕਾਫ਼ੀ ਦੁੱਖੀ ਹੈ ਅਤੇ ਰੋ ਰਹੀ ਹੈ।ਸੰਦੀਪ ਪੰਡਿਤ ਨੇ ਦੱਸਿਆ ਕਿ ਗੀਤਾ ਇਸ਼ਾਰਿਆਂ ਵਿੱਚ ਕਹਿ ਰਹੀ ਸੀ ਕਿ ਉਸਦੀਆਂ ਹਰ ਛੋਟੀਆਂ-ਵੱਡੀਆਂ ਮੁਸ਼ਕਲਾਂ ਬਾਰੇ ਸੁਸ਼ਮਾ ਸਵਰਾਜ ਨੇ ਉਸ ਨਾਲ ਸਿੱਧਾ ਹੀ ਗੱਲਬਾਤ ਕੀਤੀ ਅਤੇ ਸਾਲ 2015 ਵਿੱਚ ਗੀਤਾ ਦੀ ਦੇਸ਼ ਵਾਪਸੀ ਤੋਂ ਬਾਅਦ ਉਸਦੀ ਦਿੱਲੀ ਅਤੇ ਇੰਦੌਰ ਵਿੱਚ ਕਈ ਵਾਰ ਸੁਸ਼ਮਾ ਸਵਰਾਜ ਨਾਲ ਗੱਲਬਾਤ ਹੋ ਚੁੱਕੀ ਹੈ।ਸੰਦੀਪ ਪੰਡਿਤ ਨੇ ਦੱਸਿਆ ਕਿ ਸੁਸ਼ਮਾ ਜੀ ਕਈ ਵਾਰ ਵੀਡੀਓ ਕਾਲਿੰਗ ਰਾਹੀਂ ਗੀਤਾ ਨਾਲ ਗੱਲਬਾਤ ਵੀ ਕਰਦੇ ਸਨ, ਉਸਦੀ ਪੜ੍ਹਾਈ ਅਤੇ ਗ੍ਰੋਥ ਬਾਰੇ ਪੁੱਛਿਆ ਕਰਦੇ ਸਨ।ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ 10 ਤੋਂ ਵੀ ਜ਼ਿਆਦਾ ਪਰਿਵਾਰ ਗੀਤਾ ਨੂੰ ਆਪਣੀ ਲਾਪਤਾ ਧੀ ਦੱਸ ਚੁੱਕੇ ਹਨ, ਪਰ ਸਰਕਾਰ ਦੀ ਜਾਂਚ ਵਿੱਚ ਇਹਨਾਂ ਵਿੱਚੋਂ ਕਿਸੇ ਵੀ ਪਰਿਵਾਰ ਦਾ ਸੁਣ-ਬੋਲ ਨਾ ਸਕਣ ਵਾਲੀ ਕੁੜੀ ਉੱਤੇ ਦਾਅਵਾ ਸਾਬਤ ਨਹੀਂ ਹੋ ਸਕਿਆ ਅਤੇ ਅਜੇ ਵੀ ਗੀਤਾ ਦੇ ਮਾਤਾ-ਪਿਤਾ ਦੀ ਖੋਜ ਜਾਰੀ ਹੈ।

Intro:Body:

ਸੁਸ਼ਮਾ ਸਵਰਾਜ ਦੇ ਦੇਹਾਂਤ 'ਤੇ ਰੋ ਰਿਹਾ ਦੇਸ਼, ਧੀ ਗੀਤਾ ਨੇ ਇਸ਼ਾਰਿਆਂ 'ਚ ਬਿਆਨ ਕੀਤਾ ਦਰਜ

ਪਾਕਿਸਤਾਨ ਤੋਂ ਲਗਭਗ ਚਾਰ ਸਾਲ ਪਹਿਲਾਂ ਭਾਰਤ ਪਰਤੀ ਗੀਤਾ, ਨਾ ਸੁਣ ਸਕਦੀ ਹੈ ਤੇ ਨਾ ਬੋਲ ਸਕਦੀ ਹੈ, ਪਰ ਉਸਨੇ ਇਸ਼ਾਰਿਆਂ ਰਾਹੀਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਗੁਜ਼ਰ ਜਾਣ ਦਾ ਦਰਦ ਬਿਆਨ ਕੀਤਾ ਹੈ।

ਇੰਦੌਰ: ਗੀਤਾ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਚਲੇ ਜਾਣ ਤੋਂ ਬਾਅਦ ਉਸਨੇ ਕਿਸੀ ਆਪਣੇ ਨੂੰ ਗੁਆ ਲਿਆ ਹੈ। ਉਹ ਇੱਕ ਮਾਂ ਵਾਂਗ ਉਸਦੀ ਚਿੰਤਾ ਕਰਦੀ ਸੀ। ਗਲਤੀ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਗੀਤਾ ਲਗਭਗ 20 ਸਾਲ ਪਹਿਲਾਂ ਪਾਕਿਸਤਾਨ ਪੁੱਜ ਗਈ ਸੀ। ਜਿਸ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਤੋਂ ਬਾਅਦ ਉਹ 26 ਅਕਤੂਬਰ 2015 ਨੂੰ ਆਪਣੇ ਦੇਸ਼ ਪਰਤ ਸਕੀ ਸੀ। ਇਸਦੇ ਅਗਲੇ ਹੀ ਦਿਨ ਉਸਨੂੰ ਇੰਦੌਰ ਵਿੱਚ ਦਿਵਿਆਂਗਾਂ ਲਈ ਚਲਾਈ ਜਾ ਰਹੀ ਗੈਰ ਸਰਕਾਰੀ ਸੰਸਥਾ ਵਿੱਚ ਭੇਜ ਦਿੱਤਾ ਗਿਆ। ਉਦੋਂ ਤੋਂ ਗੀਤਾ ਮੱਧ ਪ੍ਰਦੇਸ਼ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਪਾਹਜ ਭਲਾਈ ਵਿਭਾਗ ਦੀ ਨਿਗਰਾਨੀ ਹੇਠ ਇਸ ਸੰਸਥਾ ਵਿੱਚ ਪੜ੍ਹਾਈ ਕਰ ਰਹੀ ਹੈ।

ਸੰਸਥਾ ਦੇ ਹਾਸਟਲ ਵਾਰਡਨ ਸੰਦੀਪ ਪੰਡਿਤ ਨੇ ਦੱਸਿਆ ਕਿ ਗੀਤਾ ਨੂੰ ਸੁਸ਼ਮਾ ਸਵਰਾਜ ਦੇ ਦੇਹਾਂਤ ਦੀ ਖ਼ਬਰ ਬੁੱਧਵਾਰ ਸਵੇਰੇ ਹੀ ਦਿੱਤੀ ਗਈ। ਉਹ ਉਦੋਂ ਤੋਂ ਕਾਫ਼ੀ ਦੁੱਖੀ ਹੈ ਅਤੇ ਰੋ ਰਹੀ ਹੈ।

ਸੰਦੀਪ ਪੰਡਿਤ ਨੇ ਦੱਸਿਆ ਕਿ ਗੀਤਾ ਇਸ਼ਾਰਿਆਂ ਵਿੱਚ ਕਹਿ ਰਹੀ ਸੀ ਕਿ ਉਸਦੀਆਂ ਹਰ ਛੋਟੀਆਂ-ਵੱਡੀਆਂ ਮੁਸ਼ਕਲਾਂ ਬਾਰੇ ਸੁਸ਼ਮਾ ਸਵਰਾਜ ਨੇ ਉਸ ਨਾਲ ਸਿੱਧਾ ਹੀ ਗੱਲਬਾਤ ਕੀਤੀ ਅਤੇ ਸਾਲ 2015 ਵਿੱਚ ਗੀਤਾ ਦੀ ਦੇਸ਼ ਵਾਪਸੀ ਤੋਂ ਬਾਅਦ ਉਸਦੀ ਦਿੱਲੀ ਅਤੇ ਇੰਦੌਰ ਵਿੱਚ ਕਈ ਵਾਰ ਸੁਸ਼ਮਾ ਸਵਰਾਜ ਨਾਲ ਗੱਲਬਾਤ ਹੋ ਚੁੱਕੀ ਹੈ।

ਸੰਦੀਪ ਪੰਡਿਤ ਨੇ ਦੱਸਿਆ ਕਿ ਸੁਸ਼ਮਾ ਜੀ ਕਈ ਵਾਰ ਵੀਡੀਓ ਕਾਲਿੰਗ ਰਾਹੀਂ ਗੀਤਾ ਨਾਲ ਗੱਲਬਾਤ ਵੀ ਕਰਦੇ ਸਨ, ਉਸਦੀ ਪੜ੍ਹਾਈ ਅਤੇ ਗ੍ਰੋਥ ਬਾਰੇ ਪੁੱਛਿਆ ਕਰਦੇ ਸਨ।

ਦੱਸ ਦਈਏ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ 10 ਤੋਂ ਵੀ ਜ਼ਿਆਦਾ ਪਰਿਵਾਰ ਗੀਤਾ ਨੂੰ ਆਪਣੀ ਲਾਪਤਾ ਧੀ ਦੱਸ ਚੁੱਕੇ ਹਨ, ਪਰ ਸਰਕਾਰ ਦੀ ਜਾਂਚ ਵਿੱਚ ਇਹਨਾਂ ਵਿੱਚੋਂ ਕਿਸੇ ਵੀ ਪਰਿਵਾਰ ਦਾ ਸੁਣ-ਬੋਲ ਨਾ ਸਕਣ ਵਾਲੀ ਕੁੜੀ ਉੱਤੇ ਦਾਅਵਾ ਸਾਬਤ ਨਹੀਂ ਹੋ ਸਕਿਆ ਅਤੇ ਅਜੇ ਵੀ ਗੀਤਾ ਦੇ ਮਾਤਾ-ਪਿਤਾ ਦੀ ਖੋਜ ਜਾਰੀ ਹੈ।

Conclusion:
Last Updated : Aug 7, 2019, 5:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.