ETV Bharat / bharat

ਅੱਜ ਵੀ ਲੋਕਾਂ ਦੇ ਦਿਲਾਂ 'ਚ ਅਮਰ ਹਨ ਮਹਾਤਮਾ ਗਾਂਧੀ

author img

By

Published : Aug 18, 2019, 7:02 AM IST

ਮਹਾਤਮਾ ਗਾਂਧੀ ਅਜਿਹੀ ਸਖ਼ਸ਼ੀਅਤ ਦਾ ਨਾਂਅ ਹੈ ਜਿਨ੍ਹਾਂ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦੀ ਦਵਾਈ ਸੀ, ਜਿਨ੍ਹਾਂ ਦੀ ਇੱਕ ਆਵਾਜ਼ 'ਤੇ ਲੱਖਾਂ ਲੋਕਾਂ ਦਾ ਕਾਫ਼ਲਾ ਉਨ੍ਹਾਂ ਦੇ ਪਿੱਛੇ ਚੱਲਦਾ ਸੀ। ਗਾਂਧੀ ਜੀ ਦੇ ਜਨੂੰਨ ਨੇ ਦੇਸ਼ ਨੂੰ ਆਜ਼ਾਦੀ ਤਾਂ ਦਵਾਈ ਹੀ ਪਰ ਮਰਨ ਤੋਂ ਬਾਅਦ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਚ ਅਮਰ ਹਨ।

ਫ਼ੋਟੋ।

ਨੈਨੀਤਾਲ: ਮਹਾਤਮਾ ਗਾਂਧੀ ਜੀ ਦਾ ਦੇਵ ਭੂਮੀ ਉੱਤਰਾਖੰਡ ਨਾਲ ਕਾਫ਼ੀ ਪਿਆਰ ਸੀ। ਉਨ੍ਹਾਂ ਦੀ ਨੈਨੀਤਾਲ ਤੋਂ ਬਾਗੇਸ਼ਵਰ ਤੱਕ ਦੀ ਯਾਤਰਾ ਨੇ ਲੋਕਾਂ ਦੇ ਦਿਲਾਂ 'ਚ ਆਜ਼ਾਦੀ ਦੀ ਚਿੰਗਾਰੀ ਨੂੰ ਹੋਰ ਭੜਕਾ ਦਿੱਤਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਕਈ ਵਿਰਾਸਤਾਂ ਖੰਡਰਾਂ 'ਚ ਤਬਦੀਲ ਹੋ ਰਹੀਆਂ ਹਨ।

ਨੈਨੀਤਾਲ ਤੋਂ ਬਾਗੇਸ਼ਵਰ ਤੱਕ ਦੀ ਯਾਤਰਾ
ਜਾਣਕਾਰੀ ਮੁਤਾਬਕ ਗਾਂਧੀ ਜੀ ਇਸ ਯਾਤਰਾ ਦੌਰਾਨ ਕਈ ਰੂਪਾਂ 'ਚ ਨਜ਼ਰ ਆਉਂਦੇ ਸਨ। ਕਦੇ ਉਹ ਸਮਾਜ ਸੇਵੀ ਤੇ ਕਦੇ ਸੁਲਝੇ ਹੋਏ ਸਿਆਸਤਦਾਨ ਅਤੇ ਕਦੇ ਅਧਿਆਤਮਕ ਸੰਤ ਦੇ ਰੂਪ 'ਚ ਲੋਕਾਂ ਨਾਲ ਮੁਖ਼ਾਤਿਬ ਹੁੰਦੇ ਸਨ। ਮਹਾਤਮਾ ਗਾਂਧੀ ਨੇ ਨੈਨੀਤਾਲ ਤੋਂ ਬਾਗੇਸ਼ਵਰ ਤੱਕ ਦੀ ਯਾਤਰਾ ਦੌਰਾਨ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਲਈ ਪ੍ਰੇਰਿਤ ਕੀਤਾ ਸੀ ਪਰ ਅੱਜ ਗਾਂਧੀ ਜੀ ਦੇ ਕੁਮਾਉਂ ਦੌਰੇ ਦੀਆਂ ਕਈ ਵਿਰਾਸਤਾਂ ਦੇਖਰੇਖ ਦੀ ਕਮੀ ਦੇ ਚਲਦਿਆਂ ਖੰਡਰ 'ਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਹੀ ਇੱਕ ਤਾਲੁਕਾ ਸਥਿਤ ਗਾਂਧੀ ਮੰਦਿਰ ਵੀ ਹੈ।

ਵੇਖੋ ਵੀਡੀਓ

ਗਾਂਧੀ ਜੀ ਦਾ ਔਰਤਾਂ 'ਤੇ ਪ੍ਰਭਾਵ
14 ਜੂਨ 1929 ਨੂੰ ਗਾਂਧੀ ਜੀ ਤਾਲੁਕਾ ਪੁੱਜੇ ਸਨ ਜਿਸ ਤੋਂ ਅਗਲੇ ਦਿਨ ਉਨ੍ਹਾਂ ਨੇ ਔਰਤਾਂ ਨੂੰ ਸੰਬੋਧਨ ਕੀਤਾ ਸੀ। ਗਾਂਧੀ ਜੀ ਦੇ ਸੰਬੋਧਨ ਨਾਲ ਔਰਤਾਂ 'ਤੇ ਅਜਿਹਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਲਈ ਆਪਣੇ ਗਹਿਣੇ ਦਾਨ ਕਰ ਦਿੱਤੇ। ਔਰਤਾਂ ਦੇ ਇਸ ਕਦਮ ਨਾਲ ਗਾਂਧੀ ਜੀ ਕਾਫ਼ੀ ਪ੍ਰਭਾਵਿਤ ਹੋਏ ਸਨ ਜਿਸ ਦੇ ਨਤੀਜੇ ਵਜੋਂ ਕੁਮਾਉਂ ਦੇ ਲੋਕਾਂ ਨੇ ਨਮਕ ਸੱਤਿਆਗ੍ਰਹਿ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਤਾਲੁਕਾ ਦੇ ਲੋਕਾਂ ਨੇ ਇਸ ਆਸ਼ਰਮ ਨੂੰ ਗਾਂਧੀ ਮੰਦਿਰ ਦਾ ਨਾਂਅ ਦਿੱਤਾ।

ਇਸ ਦੀ ਬੁਨਿਆਦ ਖ਼ੁਦ ਮਹਾਤਮਾ ਗਾਂਧੀ ਨੇ ਰੱਖੀ ਸੀ ਜਿੱਥੇ ਉਨ੍ਹਾਂ ਪ੍ਰਵਾਸ ਵੀ ਕੀਤਾ ਸੀ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਗਾਂਧੀ ਜੀ ਦੀ ਇਸ ਇਤਿਹਾਸਕ ਵਿਰਾਸਤ ਨੂੰ ਸਰਕਾਰਾਂ ਭੁੱਲ ਗਈਆਂ ਜੋ ਅੱਜ ਵੀ ਆਪਣੇ ਹਾਲ 'ਤੇ ਰੋ ਰਿਹਾ ਹੈ। ਉੱਥੇ ਹੀ ਗਾਂਧੀ ਦਰਸ਼ਨ ਨਾਲ ਜੁੜੇ ਲੋਕ ਇਸ ਨੂੰ ਰਾਸ਼ਟਰੀ ਸਮਾਰਕ ਐਲਾਨ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਅੱਜ ਜ਼ਰੂਰਤ ਹੈ ਤਾਂ ਗਾਂਧੀ ਜੀ ਦੀ ਇਸ ਇਤਿਹਾਸਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤੋਂ ਜਾਣੂ ਹੋ ਸਕਣ।

ਗਾਂਧੀ ਜੀ ਦਾ ਕੁਮਾਉ ਦੌਰਾ
ਇੱਥੇ ਦੱਸ ਦਈਏ ਕਿ ਪਹਿਲੀ ਵਾਰ ਮਹਾਤਮਾ ਗਾਂਧੀ 14 ਜੂਨ 1929 ਨੂੰ ਕੁਮਾਉ ਦੌਰੇ 'ਤੇ ਆਏ ਸਨ ਅਤੇ 15 ਜੂਨ ਨੂੰ ਨੈਨੀਤਾਲ ਵਾਸੀਆਂ ਨੂੰ ਉਨ੍ਹਾਂ ਦੇ ਇਸਤਕਬਾਲ ਕਰਨ ਦਾ ਮੌਕਾ ਮਿਲਿਆ ਸੀ। ਗਾਂਧੀ ਜੀ 14 ਜੂਨ ਨੂੰ ਹਲਦਵਾਨੀ ਪੁੱਜਣ ਤੋਂ ਬਾਅਦ ਉਸੇ ਦਿਨ ਗਾਂਧੀ ਕਾਠਗੋਦਾਮ-ਨੈਨੀਤਾਲ ਰਸਤੇ 'ਤੇ ਸਥਿਤ ਤਾਲੁਕਾ ਪਿੰਡ ਪੁੱਜੇ ਸਨ। ਉਸੇ ਸਮੇਂ ਮਹਾਤਮਾ ਗਾਂਧੀ ਨੇ ਉੱਥੇ ਗਾਂਧੀ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਸੀ। ਗਾਂਧੀ ਜੀ ਜਿਸ ਤੋਂ ਬਾਅਦ ਭਵਾਨੀ, ਰਾਨੀਖੇਤ, ਅਲਮੋੜਾ ਅਤੇ ਬਾਗੇਸ਼ਵਰ ਤੱਕ ਗਏ। ਦੂਜੀ ਵਾਰ ਗਾਂਧੀ ਜੀ 1931 'ਚ ਫਿਰ ਕੁਮਾਉ ਦੌਰੇ 'ਤੇ ਆਏ ਅਤੇ ਤਾਲੁਕਾ ਸਥਿਤ ਗਾਂਧੀ ਆਸ਼ਰਮ 'ਚ ਕੁੱਝ ਦਿਨਾਂ ਤੱਕ ਰਹੇ।

Intro:Body:

gandhi ji package

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.