ਗੁਹਾਟੀ: ਬੀਤੀ ਰਾਤ ਜ਼ੂ ਰੋਡ ਇਲਾਕੇ 'ਚ ਇਕ ਮਾਲ ਦੇ ਬਾਹਰ ਹੋਏ ਧਮਾਕੇ ਦੇ ਸਬੰਧ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚ ਤਿੰਨ ਵਿਅਕਤੀ ਅਤੇ ਇਕ ਔਰਤ ਸ਼ਾਮਲ ਹਨ।
ਗੁਹਾਟੀ ਦੇ ਜ਼ੂ ਰੋਡ ਇਲਾਕੇ 'ਚ ਇਸ ਤੋਂ ਪਹਿਲਾਂ ਦੋ ਅਣਪਛਾਤੇ ਮੋਟਰਸਾਈਲਕ ਸਵਾਰ ਵਿਅਕਤੀਆਂ ਨੇ ਪੁਲਿਸ 'ਤੇ ਗ੍ਰੇਨੇਡ ਸੁੱਟਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਕੀਤੀ ਗਈ ਖੋਜ ਮੁਹਿੰਮ ਦੌਰਾਨ ਇਨ੍ਹਾਂ ਚਾਰਾਂ ਨੂੰ ਬਘਰਬਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੀ ਰਾਤ ਅਸਾਮ ਦੇ ਗੁਹਾਟੀ 'ਚ ਜ਼ੂ ਰੋਡ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋਇਆ ਜਿਸ ਵਿੱਚ 12 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।