ਨਵੀਂ ਦਿੱਲੀ: ਡੋਨਾਲਡ ਟਰੰਪ ਦੇ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਵੱਲੋਂ ਮੰਗਲਵਾਰ ਨੂੰ ਰੱਖੇ ਗਏ ਰਾਤ ਦੇ ਭੋਜਨ ਸਮਾਗ਼ਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ਼ਾਮਲ ਨਹੀਂ ਹੋਣਗੇ।
ਮਨਮੋਹਨ ਸਿੰਘ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਰਾਸ਼ਟਰਪਤੀ ਕੋਵਿੰਦ ਵੱਲੋਂ ਕੀਤਾ ਜਾਣ ਵਾਲੇ ਰਾਤ ਦੇ ਭੋਜਣ ਦੇ ਸਮਾਗ਼ਮ ਵਿੱਚ ਉਹ ਸ਼ਿਰਕਤ ਨਹੀਂ ਕਰਨਗੇ।
ਜ਼ਿਕਰ ਕਰ ਦਈਏ ਕਿ ਪਹਿਲਾਂ ਮਨਮੋਹਨ ਸਿੰਘ ਨੇ ਜਾਣ ਦਾ ਸੱਦਾ ਕਬੂਲ ਲਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਮੁਤਾਬਕ,ਡਾ.ਮਨਮੋਹਨ ਸਿੰਘ ਦੇ ਸਮਾਗ਼ਮ ਵਿੱਚ ਸ਼ਾਮਲ ਨਾ ਹੋਣ ਤੇ ਰਾਸ਼ਟਰਪਤੀ ਭਵਨ ਵਿੱਚ ਅਫ਼ਸੋਸ ਪ੍ਰਗਟਾਇਆ ਜਾ ਰਿਹਾ ਹੈ। ਕਾਂਗਰਸ ਇਸ ਚੀਜ਼ ਨੂੰ ਲੈ ਨਾਰਾਜ਼ ਸੀ ਕਿ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਭਾਰਤ ਆਏ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਪਰਪੰਰਾ ਦੇ ਮੁਤਾਬਕ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਲੋਕ ਸਭਾ ਵਿੱਚ ਕਾਂਗਰਸ ਦੇ ਮੈਂਬਰ ਰੰਜਨ ਚੌਧਰੀ ਨੇ ਵੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਸੱਦਾ ਨਾ ਦਿੱਤੇ ਜਾਣ ਦੇ ਰੋਸ ਵਿੱਚ ਭੋਜਣ ਸਮਾਗ਼ਮ ਵਿੱਚ ਨਾ ਜਾਣ ਦੇ ਫ਼ੈਸਲਾ ਲਿਆ ਹੈ।