ਨਵੀਂ ਦਿੱਲੀ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਦਿੱਲੀ ਵਿੱਖੇ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਜਗਨਨਾਥ ਮਿਸ਼ਰਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 82 ਸਾਲਾਂ ਮਿਸ਼ਰਾ ਤਿੰਨ ਵਾਰ ਬਿਹਾਰ ਦੇ ਸੀਐੱਮ ਰਹਿ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਮਿਸ਼ਰਾ ਕੈਂਸਰ ਅਤੇ ਕਈ ਹੋਰ ਬਿਮਾਰੀਆਂ ਤੋਂ ਪੀੜ੍ਹਤ ਸਨ।
ਜਗਨਨਾਥ ਮਿਸ਼ਰਾ ਦਾ ਰਾਜਨਿਤਿਕ ਸਫ਼ਰ
- ਮਿਸ਼ਰਾ ਪਹਿਲੀ ਵਾਰ 1975 'ਚ ਰਾਜ ਦੇ ਮੁੱਖ ਮੰਤਰੀ ਬਣੇ ਅਤੇ ਅਪ੍ਰੈਲ 1977 ਤੱਕ ਇਸ ਪਦਵੀ 'ਤੇ ਰਹੇ।
- ਉਸ ਤੋਂ ਬਾਅਦ 1980 'ਚ ਉਨ੍ਹਾਂ ਨੇ ਮੁੱਖ ਮੰਤਰੀ ਦੀ ਪਦਵੀ ਸੰਭਾਲੀ।
- 1989 'ਚ ਮਿਸ਼ਰਾ ਤਿੰਨ ਮਹੀਨੇ ਲਈ ਸੀਐੱਮ ਬਣੇ।
- ਉਹ 90 ਦੇ ਦਸ਼ਕ 'ਚ ਕੈਬਿਨੇਟ ਮੰਤਰੀ ਵੀ ਰਹੇ।
- ਜਗਨਨਾਥ ਮਿਸ਼ਰਾ ਕਾਂਗਰਸ ਛੱਡ ਕੇ ਰਾਸ਼ਟਰਵਾਦੀ ਕਾਂਗਰਸ 'ਚ ਸ਼ਾਮਲ ਹੋਏ।
- ਉਹ ਕਾਲਜ 'ਚ ਪੜ੍ਹਣ ਵੇਲੇ ਤੋਂ ਹੀ ਕਾਂਗਰਸ 'ਚ ਸ਼ਾਮਿਲ ਹੋ ਗਏ ਸਨ।