ਅਸਾਮ: ਅਸਾਮ ਦੇ ਗੁੰਮ ਹੋ ਚੁੱਕੇ ਕਬੀਲਿਆਂ ਦਾ ਇੱਕ ਵਿਅਕਤੀ ਹੈ ਕੁਦਰਤ ਅਤੇ ਹਰਿਆਲੀ ਨਾਲ ਇੱਕ ਨਿਵੇਕਲਾ ਰਿਸ਼ਤਾ ਸਾਂਝਾ ਕਰਦਾ ਹੈ। ਜਦੋਂ ਜੰਗਲਾਂ ਦੀ ਕਟਾਈ ਦੇ ਪ੍ਰਭਾਵਾਂ ਨੇ ਸਾਡੇ ਆਲੇ-ਦੁਆਲੇ ਦੀ ਜ਼ਿੰਦਗੀ ਅਤੇ ਕੁਦਰਤ ਨੂੰ ਖਤਰੇ ਵਿਚ ਪਾ ਦਿੱਤਾ, ਤਾਂ ਉਹ ਚੁੱਪ-ਚਾਪ ਕੁਦਰਤ ਦੀ ਰਾਖੀ ਲਈ ਕੰਮ ਕਰ ਰਿਹਾ ਹੈ। ਇਹ ਵਿਅਕਤੀ ਹੈ ਜਾਦਵ ਪਾਯੇਂਗ। ਕੁਦਰਤ ਦੀ ਰਾਖੀ ਲਈ ਜਾਦਵ ਦੇ ਨਿਰੰਤਰ ਯਤਨਾਂ ਨੇ ਉਸ ਨੂੰ ਇੱਕ ਜਿਉਂਦੀ ਮਿਸਾਲ ਵਿੱਚ ਬਦਲ ਦਿੱਤਾ ਹੈ।
1979 ਵਿੱਚ, ਅਸਾਮ ਵਿੱਚ ਗੋਲਾਘਾਟ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਕੀਲਾਮੁਖ ਨੇੜੇ ਓਆਨਾ ਚਪੋਰੀ ਵਿਖੇ ਵਨ-ਸੌਦੇ ਲਈ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਸੀ। ਮੁਲਾਇ ਦੇ ਨਾਂ ਨਾਲ ਵੀ ਜਾਣੇ ਜਾਂਦੇ ਪਾਯੇਂਗ, ਰੁੱਖ ਅਤੇ ਬੂਟੇ ਲਗਾਉਣ ਲਈ ਵਰਕਰਾਂ ਦੀ ਇੱਕ ਟੀਮ ਦੇ ਰੂਪ ਵਿੱਚ ਓਆਨਾ ਚਪੋਰੀ ਗਏ ਸੀ । ਜਦੋਂ ਸਾਰੇ ਕਾਮੇ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਵਾਪਸ ਆ ਗਏ, ਮੁਲਾਇ ਉਰਫ ਜਾਦਵ ਪਾਯੇਂਗ ਬੂਟਿਆਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਲਈ ਉਥੇ ਹੀ ਰੁਕ ਗਏ। ਹੁਣ ਇਸ ਓਆਨਾ ਛਾਪੋਰੀ ਨੂੰ ਮੁਲਾਇ ਕੈਥੋਨੀ ਵਜੋਂ ਜਾਣਿਆ ਜਾਂਦਾ ਹੈ।
ਜੰਗਲ ਦੀ ਸੰਭਾਲ ਲਈ ਮੁਲਾਇ ਦੇ ਕੰਮ 2009 ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ। ਉਸ ਤੋਂ ਬਾਅਦ ਸੈਂਕੜੇ ਲੋਕ ਇਸ ਵਿਲੱਖਣ ਮਨੁੱਖ ਦੁਆਰਾ ਬਣੇ ਜੰਗਲ ਨੂੰ ਵੇਖਣ ਲਈ ਮੁਲਾਇ ਕੈਥੋਨੀ ਗਏ। ਹੁਣ ਮੁਲਾਇ ਕੈਥੋਨੀ ਵਿੱਚ 100 ਤੋਂ ਵੱਧ ਹਾਥੀ, ਅਣਗਿਣਤ ਹਿਰਨ ਅਤੇ ਚਾਰ ਸ਼ਾਹੀ ਬੰਗਾਲ ਟਾਈਗਰ ਹਨ। ਪਾਯੇਂਗ ਜੰਗਲ ਦੀ ਸੰਭਾਲ ਲਈ ਕੰਮ ਕਰਨ ਕਰਕੇ ਵਿਸ਼ਵ ਭਾਈਚਾਰੇ ਵੱਲੋਂ ਪ੍ਰਸ਼ੰਸਾ ਪਾਓਣ ਵਾਲਾ ਨਾਮ ਬਣ ਗਿਆ ਹੈ।
ਜਾਧਵ ਪਾਯੇਂਗ ਨੇ ਦੱਸਿਆ ਕਿ ਉਹ 1979 ਤੋਂ ਜੰਗਲਾਤ ਸੰਭਾਲ ਲਈ ਕੰਮ ਕਰ ਰਿਹਾ ਹੈ। ਉਸ ਵੇਲੇ ਉਨ੍ਹਾਂ ਦੀ ਉਮਰ ਲਗਭਗ 14 ਤੋਂ 15 ਸਾਲ ਸੀ ਅਤੇ ਉਸ ਸਮੇਂ ਤੋਂ ਹੁਣ ਤੱਕ ਜੰਗਲਾਂ ਦੀ ਸੰਭਾਲ ਵਿੱਚ ਸ਼ਾਮਲ ਰਿਹਾ ਹੈ।
ਸਾਲ 2012 ਵਿੱਚ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਪਾਯੇਂਗ ਨੂੰ ਵਨ ਮੈਨ ਆਫ ਇੰਡੀਆ ਦਾ ਖਿਤਾਬ ਦਿੱਤਾ। ਜੰਗਲ ਦੀ ਸੰਭਾਲ ਲਈ ਉਸ ਦੇ ਯਤਨਾਂ ਨੂੰ ਪਛਾਣਦਾ ਇੱਕ ਟਾਈਟਲ।
ਉਸੇ ਸਾਲ, ਇੱਕ ਕੈਨੇਡੀਅਨ ਫੋਟੋਗ੍ਰਾਫਰ ਵਿਲੀਅਮ ਡਗਲਸ ਮੈਕਮਾਸਟਰ ਨੇ ਉਨ੍ਹਾਂ 'ਤੇ (ਦਿ ਫੌਰੈਸਟ ਮੈਨ) ਨਾਂਅ ਦੀ ਇੱਕ ਡੌਕਿਉਮੈਂਟਰੀ ਫਿਲਮ ਬਣਾਈ।
2013 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਇਸ ਡਾਕੂਮੈਂਟਰੀ ਨੇ ਸਰਬੋਤਮ ਡੌਕਿਉਮੈਂਟਰੀ ਪੁਰਸਕਾਰ ਜਿੱਤਿਆ। 2015 ਵਿੱਚ, ਪਾਯੇਂਗ ਨੂੰ ਭਾਰਤ ਦੇ ਚੌਥੇ ਸਭ ਤੋਂ ਉੱਚ ਨਾਗਰਿਕ ਪੁਰਸਕਾਰ "ਪਦਮ ਸ਼੍ਰੀ" ਨਾਲ ਸਨਮਾਨਤ ਕੀਤਾ ਗਿਆ। ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਆਪਣੇ ਸਕੂਲ ਪਾਠਕ੍ਰਮ ਵਿੱਚ ਜੰਗਲਾਂ ਨੂੰ ਬਚਾਉਣ ਲਈ ਪਾਯੇਂਗ ਦੀ ਕੋਸ਼ਿਸ਼ ਨੂੰ ਸ਼ਾਮਲ ਕੀਤਾ ਹੈ।
ਜੇ.ਬੀ. ਕਾਲਜ, ਜੋਰਹਾਟ ਦੇ ਪ੍ਰਿੰਸੀਪਲ ਡਾ. ਬਿਮਲ ਬੋਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਐਸਏ ਵਿੱਚ ਇੱਕ ਅਧਿਆਪਕ, ਨਬੀਮੀ ਸ਼ਰਮਾ, ਜਿਸ ਨੇ ਲੰਬੇ ਸਮੇਂ ਪਹਿਲਾਂ ਜੇਬੀ ਕਾਲਜ ਵਿੱਚ ਪੜ੍ਹਾਈ ਕੀਤੀ ਸੀ, ਉਸ ਦੇ ਇੱਕ ਫੇਸਬੁੱਕ ਪੋਸਟ ਰਾਹੀਂ ਪਤਾ ਲੱਗਿਆ ਕਿ ਯੂਐਸਏ ਦੇ ਇੱਕ ਕੋਰਸ ਪਾਠਕ੍ਰਮ ਵਿੱਚ, ਇੱਕ ਚੈਪਟਰ ਹੈ, ਜਿਸਦਾ ਸਿਰਲੇਖ ਹੈ,‘ ਫੌਰੈਸਟ ਮੈਨ ਜਾਧਵ ਪਾਯੇਂਗ। ਜੇ ਅਜਿਹਾ ਹੈ, ਤਾਂ ਸਾਨੂੰ ਯਕੀਨਨ ਇੱਕ ਅਸਾਮੀ ਅਤੇ ਜੋਰਹਾਟ ਵਾਸੀ ਹੋਣ 'ਤੇ ਮਾਣ ਹੈ।
ਹਾਲ ਹੀ ਵਿੱਚ ਯੂਐਸਏ ਦੀ ਸਰਕਾਰ ਨੇ ਵੀ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਵਿੱਚ ਜਾਦਵ ਪਾਯੇਂਗ ਦੀ ਕਹਾਣੀ ਨੂੰ ‘ਦਿ ਫੌਰੈਸਟ ਮੈਨ ਜਾਦਵ ਪਾਯੇਂਗ’ ਸਿਰਲੇਖ ਦੇ ਇੱਕ ਚੈਪਟਰ ਵਜੋਂ ਸ਼ਾਮਲ ਕੀਤਾ ਸੀ। ਇਸ ਸਮੇਂ ਯੂਐਸਏ ਦੇ ਕਨੈਕਟੀਕਟ ਸ਼ਹਿਰ ਦੇ ਗ੍ਰੇਟ ਹੈਲਪਸ ਸਕੂਲ ਵਿੱਚ ਪੜ੍ਹਾ ਰਹੀ ਜੋਰਾਹਾਟ ਦੀ ਵਸਨੀਕ ਨਬੀਮੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਜਾਧਵ ਪਾਯੇਂਗ ਬਾਰੇ ਇੱਕ ਅਧਿਆਏ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਹੈ।
ਯੂਐਸਏ ਵਿੱਚ ਐਨਆਰਆਈ ਅਧਿਆਪਕ ਨਬਾਮੀ ਸ਼ਰਮਾ ਨੇ ਕਿਹਾ ਕਿ ਉਹ ਵਿਦਿਆਰਥੀਆਂ ਵਿੱਚ ਪਦਮ ਸ਼੍ਰੀ ਜਾਦਵ ਪਾਯੇਂਗ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ। ਵਿਦਿਆਰਥੀ ਪਾਯੇਂਗ 'ਤੇ ਬਣੀਆਂ ਦੋਵੇਂ ਡੌਕਿਊਮੈਂਟ੍ਰੀਸ ਵੇਖਣਾ ਪਸੰਦ ਕਰਦੇ ਹਨ। ਵਿਦਿਆਰਥੀ ਪਾਯੇਂਗ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਵੀ ਵਿਚਾਰ-ਵਟਾਂਦਰੇ ਕਰਦੇ ਹਨ ਅਤੇ ਉਨ੍ਹਾਂ ਨਾਲ ਪ੍ਰਸ਼ਨ-ਉੱਤਰ ਸੈਸ਼ਨ ਕਰਦੇ ਹਨ ਅਤੇ ਬੱਚੇ ਉਸ ਬਾਰੇ ਜਾਣ ਕੇ ਸੱਚਮੁੱਚ ਖ਼ੁਸ਼ ਹੁੰਦੇ ਹਨ। ਨਬਾਮੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਸਾਮ ਤੋਂ ਬਹੁਤ ਦੂਰ ਹਾਂ ਪਰ ਫਿਰ ਵੀ ਅਸੀਂ ਉਸ ਬਾਰੇ ਵਿਚਾਰ ਵਟਾਂਦਰੇ ਕਰਦੇ ਹਾਂ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਜਾਣੂ ਕਰਵਾਓਂਦੇ ਹਾਂ।
ਹਰ ਆਸਾਮੀ ਨੂੰ ਉਨ੍ਹਾਂ ਦੀ ਮਿੱਟੀ ਦੇ ਪੁੱਤਰ 'ਤੇ ਮਾਣ ਹੈ ਜਿਸ ਨੇ ਇੱਕ ਰੇਤ ਤੋਂ ਲੈਕੇ ਵਿਸ਼ਵ ਪੱਧਰ ਤੱਕ ਦੀ ਯਾਤਰਾ ਕੀਤੀ। ਜਿੱਥੋਂ ਤੱਕ ਜੰਗਲ ਸੰਭਾਲ ਦਾ ਸਵਾਲ ਹੈ ਜਾਧਵ ਪਾਯੇਂਗ ਅਤੇ ਉਸ ਦੀ ਮੁਲਾਇ ਕੈਥੋਨੀ ਦੁਨੀਆਂ ਲਈ ਨਿਸ਼ਚਤ ਤੌਰ 'ਤੇ ਇੱਕ ਮਿਸਾਲ ਹੈ।