ਇਹਨਾਂ ਪਿੱਛਲੇ ਕੁੱਝ ਹਫ਼ਤਿਆਂ ਵਿੱਚ ਤਾਂ ਇਸ ਵਾਤਾਵਰਣੀ ਪ੍ਰਦੂਸ਼ਣ ਦੀ ਤੀਬਰਤਾ ਖਤਰਨਾਕ ਰੂਪ ਵਿੱਚ ਅਸਹਿਣਯੋਗ ਸੀ। ਸਫ਼ਾਰਤੀ ਕੋਰ (ਡਿਪਲੋਮੈਟਿਕ ਕੌਰਪਸ) ਦੇ ਡੀਨ, ਜੋ ਕਿ ਫ਼ਿਲਹਾਲ ਯਾਤਰਾ ‘ਤੇ ਹਨ, ਉਮੀਦ ਕਰਦੇ ਹਨ ਕਿ ਉਹ ਇਸ ਹਫ਼ਤੇ ਦਿੱਲੀ ਵਾਪਸ ਪਰਤਣ ‘ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲ ਗੱਲਬਾਤ ਕਰਨਗੇ ਤਾਂ ਜੋ ਕੁੱਝ ਸੁਝਾਵਾਂ ਤੇ ਵਾਤਾਵਰਣ ਦੀਆਂ ਸਮੱਸਿਆਵਾਂ ਦੇ ਹੱਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਮੈਂ ਐਂਨਾ ਹੀ ਕਹਿ ਸਕਦਾ ਹਾਂ ਕਿ ਸਫ਼ਾਰਤੀ ਭਾਈਚਾਰਾ ਵੀ ਉਸੇ ਹਵਾ ‘ਚ ਸਾਹ ਲੈਂਦਾ ਹੈ ਜਿਸ ਵਿੱਚ ਦਿੱਲੀ ਦੇ ਨਿਵਾਸੀ, ਤੇ ਅਸੀਂ ਵੀ ਉਨੇ ਹੀ ਚਿੰਤਤ ਹਾਂ ਜਿੰਨਾ ਕਿ ਹਰ ਕੋਈ, ਤੇ ਸਥਿਤੀ ਨੂੰ ਸੁਧਾਰਨ ਵਾਸਤੇ ਅਸੀਂ ਕੁੱਝ ਸੁਝਾਵਾਂ ਦੇ ਬਾਬਤ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹ ਵਰਤਾਰਾ ਕੇਵਲ ਦਿੱਲੀ ਵਾਸੀਆਂ ਦੀ ਸਿਹਤ ‘ਤੇ ਅਸਰਅੰਦਾਜ਼ ਨਹੀਂ ਹੁੰਦਾ, ਬਲਕਿ ਸਾਡੇ ਆਪਣੇ ਦੇਸ਼ ਵਾਸੀਆਂ ‘ਤੇ ਵੀ ਅਸਰ ਪਾਉਂਦਾ ਹੈ ਜੋ ਕਿਸੇ ਕੰਮਕਾਜ ਦੇ ਸਿਲਸਿਲੇ ਵਿੱਚ ਜਾਂ ਸੈਰ-ਸਪਾਟੇ ਦੇ ਸਿਲਸਿਲੇ ਵਿੱਚ ਹਿੰਦੋਸਤਾਨ ਆਉਂਦੇ ਹਨ।”
ਡੀਨ ਫ਼੍ਰੈਂਕ ਕੈਸਟੀਲੈੱਨਸ ਨੇ ਈ.ਟੀਵੀ. ਭਾਰਤ ਦੇ ਨਾਲ ਗੱਲਬਾਤ ਕਰਦਿਆਂ ਕਿਹਾ, 2017 ਵਿੱਚ, ਭਾਰਤ ਨੂੰ ਉਦੋਂ ਬਹੱਤ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਰਾਜਦੂਤ ਕੈਸਟਾਲੈੱਨਸ ਨੇ, ਰਾਜਧਾਨੀ ਵਿੱਚਲੇ ਵਾਯੂਮੰਡਲੀ ਪ੍ਰਦੂਸ਼ਣ ਦੇ ਗਹਿਰੇ ਸੰਕਟ ਦੇ ਵਿਰੋਧ ਵਿੱਚ ਵਿਦੇਸ਼ ਮੰਤਰਾਲੇ ਕੋਲ ਰਸਮੀਂ ਇਤਰਾਜ਼ ਤੇ ਵਿਰੋਧ ਦਰਜ ਕਰਾਇਆ ਕਿ ਕਿਵੇਂ ਦਿੱਲੀ ਵਿੱਚਲਾ ਪ੍ਰਦੂਸ਼ਣ ਸੰਕਟ ਸਫ਼ਾਰਤੀ ਕੋਰ ਦੇ ਰੋਜ਼ਮੱਰਾ ਦੇ ਕੰਮ ਕਾਜ਼ ਵਿੱਚ ਦਖ਼ਲ-ਅੰਦਾਜ਼ ਹੁੰਦਾ ਹੈ।
ਅਨੇਕਾਂ ਦੂਤਵਾਸਾਂ, ਤੇ ਉੱਚ ਕਮਿਸ਼ਨਾਂ ਵੱਲੋਂ ਆਪਣੇ ਸਟਾਫ਼ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਸੁਆਸ ਸਬੰਧੀ ਸਮਸਿਆਵਾਂ ਤੇ ਹੋਰ ਸਿਹਤ ਸਬੰਧੀ ਮਸਲਿਆਂ ਤੇ ਮਾਮਲਿਆਂ ਵਿੱਚ ਵਾਧੇ ਦੀ ਇਤਲਾਹ ਦਿੱਤੀ ਗਈ। ਆਸੀਆਨ (ASEAN) ਦੇ ਦੋ ਮੈਬਰ ਮੁੱਲਕਾਂ ਦੇ ਸਫ਼ੀਰਾਂ ਨੂੰ ਮਜਬੂਰ ਹੋ ਕੇ ਸਮੇਂ ਤੋਂ ਪਹਿਲਾਂ ਹੀ ਆਪਣੀ ਦਿੱਲੀ ਵਿੱਚਲੀ ਪੋਸਟਿੰਗ ਛੱਡਣੀ ਪਈ, ਜਦੋਂ ਕਿ ਕੁੱਝ ਹੋਰਨਾਂ ਨੂੰ ਮਜਬੂਰਨ ਆਪਣੀਆਂ ਛੁੱਟੀਆਂ ਨੂੰ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਛੁੱਟੀਆਂ ਨੂੰ ਪੇਸ਼ਗੀ ਪਾਉਣਾ ਪਿਆ।
ਭਾਰਤ ਵਿੱਚਲੇ ਥਾਈਲੈਂਡ ਦੂਤਾਵਾਸ ਵੱਲੋਂ 2017 ਵਿੱਚ ਆਪਣੇ ਵਿਦੇਸ਼ ਮੰਤਰਾਲੇ ਦੇ ਹੈੱਡਕੁਆਟਰ ਨੂੰ ਲਿੱਖਤ ਰੂਪ ਵਿੱਚ, ਹਿੰਦੋਸਤਾਨ ਨੂੰ ‘ਹਾਰਡ ਪੋਸਟਿੰਗ’ ਗਰਦਾਨਿਆ ਜਾ ਸਕਣ ਦੀ ਸੰਭਾਵਨਾ ਘੋਖਨ ਲਈ ਆਖਿਆ ਗਿਆ ਜਦੋਂ ਕਿ ਕੋਸਟਾ ਰਿਕਨ ਰਾਜਦੂਤ ਮੈਰੀਐਲਾ ਕਰੂਜ਼ ਐਲਵਾਰੇਜ਼ (Mariela Cruz Alvarez) ਨੂੰ ਸਾਹ-ਪ੍ਰਣਾਲੀ ਸਬੰਧੀ ਸਮੱਸਿਆਵਾਂ ਦੀ ਵਜਹ ਕਾਰਨ ਹਸਪਤਾਲ ਦਾਖਲ ਕਰਵਾਉਣਾ ਪਿਆ। ਉਦੋਂ ਤੋਂ ਲੈ ਕੇ ਹੁਣ ਤੱਕ, ਜੋ ਭਾਰਤ ਵਿੱਚਲੇ ਵਿਦੇਸ਼ੀ ਮਿਸ਼ਨ ਹਨ, ਉਹਨਾਂ ਨੇ ਇੱਸ ਸਮੱਸਿਆ ਨਾਲ ਨਜਿੱਠਣ ਵਾਸਤੇ ਆਪਣੇ ਰਾਜਦੂਤਾਂ ਤੇ ਸਟਾਫ਼ ਦੇ ਸੰਦਰਭ ਵਿੱਚ ਅੰਦਰੂਨੀ ਸਾਵਧਾਨੀਆਂ ਵਰਤਣ ਦਾ ਸਹਾਰਾ ਲਿਆ ਹੈ।
‘ਵਾਯੂਮੰਡਲੀ ਆਪਾਤਕਾਲ’ ਦਾ ਨਾਗਰਿਕਾਂ ਵੱਲੋਂ ਵਿਰੋਧ
ਇਸੇ ਦੌਰਾਨ ਦਿੱਲੀ ਤੇ ਹੋਰਨਾਂ ਸ਼ਹਿਰਾਂ ਦੇ ਵਾਸੀਆਂ ਵੱਲੋਂ ਮੰਗਲਵਾਰ ਨੂੰ ਗੈਰ-ਰਾਜਨੀਤਿਕ ਮੰਚ, ‘ਮੈਨੂੰ ਸਾਹ ਲੈਣ ਦਿਓ’ (Let Me Breathe), ਦੀ ਅਗਵਾਈ ਹੇਠ ਇੰਡੀਆ ਗੇਟ ‘ਤੇ ਵਿਰੋਧ ਪ੍ਰਦਰਸ਼ਣ ਕੀਤਾ ਗਿਆ, ਤੇ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਇਸ ਸਮੱਸਿਆ ਦੇ ਸਮਾਧਾਨ ਲਈ ਇੱਕ ਪੁੱਖਤਾ ਬਲੂਪ੍ਰਿੰਟ ਪੇਸ਼ ਕਰਨ ਦੀ ਮੰਗ ਕੀਤੀ ਗਈ। ਇਸ ਘੋਰ ਹਵਾਈ ਪਰਦੂਸ਼ਣ ਦੇ ਚੱਲਦਿਆਂ ਬੱਚਿਆ ਨੇ ਛਾਤੀ ਵਿੱਚ ਦਰਦ, ਅੱਖਾਂ ਅਤੇ ਗਲੇ ਵਿੱਚ ਜਲਨ, ਸਾਹ ਫੁੱਲਣ, ਅਤੇ ਗੰਭੀਰ ਸਾਹ ਸਬੰਧੀ ਬਿਮਾਰੀਆਂ ਦੀ ਸ਼ਿਕਾਇਤ ਕੀਤੀ।
12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਨੇ ਇਸ ਰਾਜਨੀਤਿਕ ਤੋਹਮਤਬਾਜੀ ਦੀ ਚੱਲ ਰਹੀ ਖੇਡ ਨੂੰ ਸਮੇਂ ਦੀ ਬਰਬਾਦੀ ਆਖ ਭੰਡਿਆ ਜਦਕਿ 11 ਵਿੱਚ ਪੜ੍ਹ ਰਹੀ ਵਿਦਿਆਰਥਣ ਈਸ਼ਾ ਨੇ ਇਹ ਦੱਸੇ ਜਾਣ ਦੀ ਮੰਗ ਕੀਤੀ ਕਿ ਅਜਿਹੀ ਸਥਿਤੀ, ਜਿਸਨੂੰ ਕਿ ਪੂਰੇ ਦੇਸ਼ ਵਿੱਚ ਇੱਕ ਵਾਯੂਮੰਡਲੀ ਆਪਾਤਕਾਲ ਗਰਦਾਨਿਆ ਜਾਣਾ ਚਾਹੀਦਾ ਹੈ, ਉਸ ਨਾਲ ਨਜਿੱਠਣ ਲਈ ਪਰਿਆਵਰਣ ਮੰਤਰਾਲੇ ਦਾ ਬਜਟ ਐਨਾਂ ਘੱਟ ਕਿਉਂ ਹੈ।
ਹੋਰਨਾਂ ਦੀ ਦਲੀਲ ਇਹ ਸੀ ਕਿ ਜੇ ਕਰ ਔਡ-ਈਵਨ ਸਕੀਮ ਪ੍ਰਭਾਵਕਾਰੀ ਸਾਬਿਤ ਹੋ ਰਹੀ ਹੈ, ਤਾਂ ਕਿਉਂ ਇਸ ਨੂੰ ਪੂਰੇ ਦੇ ਪੂਰੇ ਸਾਲ ਲਈ ਲਾਗੂ ਨਹੀਂ ਰੱਖਿਆ ਜਾਂਦਾ, ਅਤੇ ਕੇਵਲ ਦਿਵਾਲੀ ਦੇ ਆਸਪਾਸ ਹੀ ਪਰਦੂਸ਼ਣ ਦੀ ਰੋਕਥਾਮ ਦੇ ਉਪਰਾਲੇ ਕੀਤੇ ਜਾਂਦੇ ਹਨ, ਜਦੋਂ ਹਵਾ ਦੀ ਗੁਣਵੱਤਾ ਵਿੱਚ ਤਿੱਖਾ ਨਿਘਾਰ ਆ ਜਾਂਦਾ ਹੈ।
ਸਮਿਤਾ ਸ਼ਰਮਾ