ਨਵੀਂ ਦਿੱਲੀ: ਨਿਰਭਯਾ ਸਮੂਹਿਕ ਜ਼ਬਰ ਜਨਾਹ ਅਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ ਸ਼ੁੱਕਰਵਾਰ ਸਵੇਰੇ 5.30 ਫਾਂਸੀ ਦਿੱਤੀ ਗਈ। ਇਹ ਤਿਹਾੜ ਜੇਲ੍ਹ ਦੀ ਪਹਿਲੀ ਫਾਂਸੀ ਬਣ ਗਈ ਜਦੋਂ ਚਾਰ ਲੋਕਾਂ ਨੂੰ ਇਕੱਠੇ ਫਾਹੇ ਤੇ ਟੰਗਿਆ ਗਿਆ।
ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਕੰਮ ਪਵਨ ਜੱਲਾਦ ਨੇ ਕੀਤਾ। ਪਵਨ ਦਾ ਪਰਿਵਾਰ ਪਿਛਲੀਆਂ ਕਈ ਪੀੜ੍ਹੀਆਂ ਤੋਂ ਇਹੀ ਕੰਮ ਕਰਦਾ ਆ ਰਿਹਾ ਹੈ। ਪਵਨ ਦੇ ਪੜਦਾਦਾ ਲਕਸ਼ਮਣ, ਦਾਦਾ ਕਾਲੂ ਜੱਲਾਦ ਅਤੇ ਪਿਤਾ ਮੰਮੂ ਜੱਲਾਦ ਵੀ ਫਾਂਸੀ ਦੇਣ ਦਾ ਕੰਮ ਕਰਦੇ ਸਨ।
ਪਵਨ ਨੇ ਚਾਰ ਦੋਸ਼ੀਆਂ ਨੂੰ ਇੱਕ ਨਾਲ ਫਾਂਸੀ ਤੇ ਟੰਗ ਕੇ ਆਜ਼ਾਦ ਭਾਰਤ ਵਿੱਚ ਤਿਹਾੜ ਜੇਲ੍ਹ ਵਿੱਚ ਹੋਈਆਂ ਫਾਂਸੀਆਂ ਨੂੰ ਲੈ ਕੇ ਆਪਣਾ ਨਾਂਅ ਇਤਿਹਾਸ ਵਿੱਚ ਦਰਜ ਕਰਵਾ ਲਿਆ ਹੈ। ਇੱਥੇ ਇੱਕ ਹੀ ਅਪਰਾਧ ਦੇ ਲਈ ਚਾਰ ਦੋਸ਼ੀਆਂ ਨੂੰ ਇੱਕ ਵੇਲੇ ਫਾਂਸੀ ਦੇਣ ਦਾ ਰਿਕਾਰਡ ਪਵਨ ਨੇ ਆਪਣੇ ਨਾਂਅ ਕਰ ਲਿਆ ਹੈ।
ਉੱਥੇ, ਡੀਜੀ ਜੇਲ੍ਹ ਦੋਸ਼ੀਆਂ ਦੀ ਫਾਂਸੀ ਤੋਂ ਪਹਿਲਾਂ 24 ਘੰਟਿਆਂ ਤੱਕ ਜਾਗਦੇ ਰਹੇ ਅਤੇ ਜੇਲ੍ਹ ਵਿੱਚ ਮੌਜੂਦ ਰਹੇ। ਜੇਲ੍ਹ ਨੰਬਰ 3 ਸੁਪਰਡੈਂਟ ਸੁਨੀਲ, ਐਡੀਸ਼ਨਲ ਆਈਜੀ (ਜੇਲ੍ਹ) ਰਾਜਕੁਮਾਰ ਸ਼ਰਮਾ ਅਤੇ ਜੇਲ੍ਹ ਦੇ ਲੀਗਲ ਅਫ਼ਸਰ ਪੂਰੀ ਰਾਤ ਜਾਗਦੇ ਰਹੇ।
ਦੂਜੇ ਪਾਸੇ ਫਾਂਸੀ ਤੋਂ ਬਾਅਦ ਪਵਨ ਜੱਲਾਦ ਨੂੰ ਕੜੀ ਸੁਰੱਖਿਆ ਦੇ ਵਿਚਾਲੇ ਮੇਰਠ ਲਈ ਰਵਾਨਾ ਕਰ ਦਿੱਤਾ ਗਿਆ।
ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਚਾਰ ਦੋਸ਼ੀਆਂ ਨੂੰ ਇਕੱਠੇ ਫਾਂਸੀ ਦਿੱਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਚਾਰ ਲੋਕਾਂ ਨੂੰ ਪੁਣੇ ਦੀ ਯੇਰਵੜਾ ਜੇਲ੍ਹ ਵਿੱਚ ਫਾਂਸੀ ਦਿੱਤੀ ਜਾ ਚੁੱਕੀ ਹੈ। 27 ਨਵੰਬਰ 1983 ਨੂੰ ਜੋਸ਼ੀ ਮਾਮਲੇ ਵਿੱਚ 10 ਲੋਕਾਂ ਦਾ ਕਤਲ ਕਰਨ ਵਾਲੇ ਚਾਰ ਲੋਕਾਂ ਨੂੰ ਇੱਕੋ ਵੇਲੇ ਫਾਂਸੀ ਦਿੱਤੀ ਗਈ ਸੀ