ETV Bharat / bharat

ਅਸਾਮ 'ਚ ਹੜ੍ਹ ਕਾਰਨ ਹਲਾਤ ਹੋਏ ਗੰਭੀਰ, ਲੱਖਾਂ ਲੋਕ ਪ੍ਰਭਾਵਤ - ਬਾਗਜ਼ਾਨ 'ਚ ਗੈਸ ਲੀਕ

ਅਸਾਮ ਵਿੱਚ ਹੜ੍ਹਾਂ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰੀ ਮੀਂਹ ਦੇ ਕਾਰਨ ਸੂਬੇ 'ਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਬਣ ਗਈ ਹੈ। ਹੜ੍ਹ ਦਾ ਪਾਣੀ ਸੂਬੇ ਦੇ 21 ਜ਼ਿਲ੍ਹਿਆਂ 'ਚ ਦਾਖਲ ਹੋ ਗਿਆ ਹੈ, ਜਿਸ ਨਾਲ 4.6 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਤੋਂ ਇਲਾਵਾ, ਬਾਗਜ਼ਾਨ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਇਥੇ ਪਿਛਲੇ 32 ਦਿਨਾਂ ਤੋਂ ਗੈਸ ਦੇ ਖੂਹ ਤੋਂ ਲਗਾਤਾਰ ਗੈਸ ਲੀਕ ਹੋ ਰਹੀ ਹੈ।

ਅਸਾਮ 'ਚ ਹੜ੍ਹ ਕਾਰਨ ਹਲਾਤ ਹੋਏ ਗੰਭੀਰ
ਅਸਾਮ 'ਚ ਹੜ੍ਹ ਕਾਰਨ ਹਲਾਤ ਹੋਏ ਗੰਭੀਰ
author img

By

Published : Jun 28, 2020, 2:16 PM IST

ਗੁਵਹਾਟੀ : ਅਸਾਮ ਵਿੱਚ ਹੜ੍ਹਾਂ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰੀ ਮੀਂਹ ਤੇ ਗੈਸ ਦੇ ਖੂਹ ਤੋਂ ਗੈਸ ਲੀਕ ਹੋਣ ਦੇ ਚਲਦੇ ਸੂਬੇ 'ਚ ਗੰਭੀਰ ਹਲਾਤ ਪੈਦਾ ਹੋ ਗਏ ਹਨ। ਐਤਵਾਰ ਨੂੰ ਹੜ੍ਹ ਨਾਲ ਦੋ ਹਰੋ ਲੋਕਾਂ ਦੀ ਮੌਤ ਹੋ ਗਈ ਹੈ। ਜਿਥੇ ਇੱਕ ਪਾਸੇ ਹੜ੍ਹ ਅਤੇ ਦੂਜੇ ਪਾਸੇ ਬਾਗਜ਼ਾਨ 'ਚ ਸਥਿਤ ਗੈਸ ਦੇ ਖੂਹ 'ਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ, ਇਥੇ ਹੜ੍ਹ ਦਾ ਪਾਣੀ ਭਰ ਜਾਣ ਦੇ ਚਲਦੇ ਅੱਗ ਨੂੰ ਬੁਝਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ।

ਅਸਾਮ 'ਚ ਹੜ੍ਹ ਕਾਰਨ ਹਲਾਤ ਹੋਏ ਗੰਭੀਰ
ਅਸਾਮ 'ਚ ਹੜ੍ਹ ਕਾਰਨ ਹਲਾਤ ਹੋਏ ਗੰਭੀਰ

ਅਧਿਕਾਰੀਆਂ ਨੇ ਧੱਸਿਆ ਕਿ ਹੜ੍ਹ ਦਾ ਪਾਣੀ ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਦਾਖਲ ਹੋ ਚੁੱਕਾ ਹੈ। ਇਸ ਨਾਲ ਤਕਰੀਬਨ 4.6 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪਿਛਲੇ 32 ਦਿਨਾਂ ਤੋਂ ਤਿਨਸੁਕੀਆ ਜ਼ਿਲ੍ਹੇ ਦੇ ਬਾਗਜ਼ਾਨ ਵਿੱਚ ਸਥਿਤ ਗੈਸ ਖੂਹ 'ਚੋਂ ਗੈਸ ਲੀਕ ਹੋ ਰਹੀ ਹੈ ਅਤੇ ਇਥੇ ਦੀ ਸਥਿਤੀ ਬੇਕਾਬੂ ਹੋ ਚੁੱਕੀ ਹੈ।

27 ਮਈ ਨੂੰ ਇੱਕ ਧਮਾਕੇ ਤੋਂ ਬਾਅਦ ਖੂਹ 'ਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਇੰਡੀਅਨ ਆਇਲ ਇੰਡੀਆ ਲਿਮਟਿਡ ਦੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਕੰਪਨੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਖੂਹ ਉੱਤੇ ਲਾਇਆ ਗਿਆ ਪੰਪ ਪਾਣ ਵਿੱਚ ਪੂਰੀ ਤਰ੍ਹਾਂ ਡੂੱਬ ਗਿਆ ਹੈ। ਇਥੋਂ ਦੇ ਨੇੜਲੇ ਇਲਾਕੇ 'ਚ ਸਥਿਤ ਨਦੀਆਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵੱਗ ਰਿਹਾ ਹੈ। ਇਸ ਕਾਰਨ ਅੱਗ ਬੁਝਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ।

ਅਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਦੀ ਰੁਜ਼ਾਨਾ ਹੜ੍ਹ ਦੀ ਰਿਪੋਰਟ ਦੇ ਮੁਤਾਬਕ ਗੋਵਾਲਪਾੜਾ ਜ਼ਿਲ੍ਹੇ 'ਚ ਬਾਲੀਜਾਨਾ ਅਤੇ ਮਟਿਆ ਵਿਖੇ ਦੋ ਹੜ੍ਹ ਆਏ ਹਨ। ਧੇਮਜੀ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਾ ਹੈ ਤੇ ਇਥੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਤਿਨਸੁਕੀਆ ਅਤੇ ਨਾਲਬਰੀ ਜ਼ਿਲ੍ਹੇ ਵੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਏਐੱਸਡੀਐੱਮਏ ਨੇ ਦੱਸਿਆ ਕਿ ਧਮਾਜੀ, ਲਖੀਮਪੁਰ, ਬਿਸਵਾਨਥ, ਉਦਾਲਗੁਰੀ, ਦਰੰਗ, ਬਕਸਾ, ਨਲਬਾਰੀ, ਚਿਰਾਂਗ, ਗੋਵਾਲਾਪਾੜਾ, ਕਾਮਰੂਪ, ਕੋਕਰਾਝਰ, ਬਰਪੇਟਾ, ਨਾਗਾਓਂ, ਗੋਲਾਘਾਟ, ਜੋਰਹਾਟ, ਮਾਂਜੁਲੀ, ਸ਼ਿਵਸਾਗਰ, ਦਿਬਰਗੜ੍ਹ ਅਤੇ ਤਿਨਸੁਕੀਆ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ 4.6 ਲੱਖ ਵਧੇਰੇ ਲੋਕ ਪ੍ਰਭਾਵਤ ਹੋਏ ਹਨ।

ਮੀਡੀਆ ਰਿਪੋਰਟ ਦੇ ਮੁਤਾਬਕ, ਪ੍ਰਸ਼ਾਸਨ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 261 ਲੋਕਾਂ ਨੂੰ ਤਿੰਨ ਜ਼ਿਲ੍ਹਿਆਂ 'ਚ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਏਐਸਡੀਐਮਏ ਨੇ ਦੱਸਿਆ ਕਿ ਡਿਬਰੂਗੜ੍ਹ ਸ਼ਹਿਰ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਪਏ ਮੀਂਹ ਕਾਰਨ ਪਾਣੀ ਵਿੱਚ ਡੁੱਬਿਆ ਹੋਇਆ ਹੈ ਅਤੇ ਹੜ੍ਹਾਂ ਨੇ ਫਸਲ ਦਾ ਤਕਰੀਬਨ 37,313.46 ਹੈਕਟੇਅਰ ਦਾ ਨੁਕਸਾਨ ਕੀਤਾ ਹੈ। ਏਐਸਡੀਐਮਏ ਨੇ ਦੱਸਿਆ ਕਿ ਜ਼ਿਲ੍ਹਾ ਵਿਭਾਗਾਂ ਨੇ 10 ਜ਼ਿਲ੍ਹਿਆਂ ਵਿੱਚ 132 ਰਾਹਤ ਕੈਂਪ ਅਤੇ ਵੰਡ ਕੇਂਦਰ ਸਥਾਪਤ ਕੀਤੇ ਹਨ, ਜਿਥੇ 19,496 ਲੋਕ ਰਹਿ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.