ਕੁੱਲੂ: ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਜ਼ਿਲ੍ਹਾ ਲਾਹੌਲ ਸਪਿਤੀ ਦੇ ਕਿਲਾੜ ਚੰਬਾ ਵਾਯਾ ਸਾਚ ਪਾਸ ਦੇ ਰਸਤੇ 'ਤੇ ਇਸ ਸਾਲ ਦੀ ਆਖਰੀ ਬੱਸ ਸੇਵਾ ਨੂੰ ਬਰਫ਼ਬਾਰੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ।
ਇਸ ਸਾਲ ਕਿਲਾੜ ਚੰਬਾ ਰਸਤੇ ਦਾ ਨਿਰੀਖਣ 4 ਜੁਲਾਈ ਨੂੰ ਕੀਤਾ ਗਿਆ ਸੀ ਤੇ 6 ਜੁਲਾਈ ਨੂੰ ਇਸ ਮਾਰਗ 'ਤੇ ਆਪਣੀ ਬੱਸ ਸੇਵਾ ਸ਼ੁਰੂ ਕੀਤੀ ਸੀ। ਉਥੇ ਹੀ ਹੁਣ ਲਗਭਗ 110 ਦਿਨਾਂ ਬਾਅਦ 23 ਅਕਤੂਬਰ ਨੂੰ ਸਾਚ ਪਾਸ 'ਤੇ ਬਰਫ਼ਬਾਰੀ ਤੋਂ ਬਾਅਦ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਬੱਸ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਾਰਗ 'ਤੇ ਹਰ ਸਾਲ 15 ਅਕਤੂਬਰ ਨੂੰ ਬਸ ਸੇਵਾ ਬੰਦ ਕਰ ਦਿੱਤੀ ਜਾਂਦੀ ਹੈ, ਪਰ ਇਸ ਸਾਲ ਮੌਸਮ ਨੂੰ ਦੇਖਦੇ ਹੋਏ ਨਿਗਮ ਨੇ ਪਾਂਗੀ ਪ੍ਰਸ਼ਾਸਨ ਦੇ ਆਦੇਸ਼ ਮੁਤਾਬਕ ਵ ਮੌਸਮ ਅਨੁਕੂਲ ਰਹਿਣ 'ਤੇ ਕੁਝ ਦਿਨ ਤੇ ਇਸ ਮਾਰਗ 'ਤੇ ਆਪਣੀ ਸੇਵਾ ਪ੍ਰਦਾਨ ਕੀਤੀ।
ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਕੇਲਾਂਗ ਸਥਿਤ ਪਾਂਗੀ 'ਚ ਕੰਮ ਕਰ ਰਹੇ ਐਡ-ਇਨ-ਚਾਰਜ ਸੰਜੇ ਸ਼ਰਮਾ ਨੇ ਦੱਸਿਆ ਕਿ ਸਾਚ ਪਾਸ 'ਤੇ ਸ਼ੁੱਕਰਵਾਰ ਨੂੰ ਤਾਜਾ ਬਰਫਬਾਰੀ ਤੋਂ ਬਾਅਦ ਇਸ ਮਾਰਗ 'ਤੇ ਬਸ ਚਲਾਨਾ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਠੀਕ ਨਹੀਂ ਹੈ। ਇਸ ਮਾਰਗ 'ਤੇ ਕਦੇ ਵੀ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ।