ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਤੇ ਐਨ.ਆਰ.ਸੀ. ਦੇ ਵਿਰੋਧ ਵਿਚ ਦਿੱਲੀ ਦੀ ਜਾਮੀਆ ਮਿਲੀਆ ਇਸਲਾਮਿਕ ਯੂਨੀਵਰਸਿਟੀ ਤੋਂ ਰਾਜਘਾਟ ਤੱਕ ਮਾਰਚ ਦੌਰਾਨ ਇੱਕ ਨੌਜਵਾਨ ਨੇ ਗੋਲੀਬਾਰੀ ਕੀਤੀ।
ਜਾਮੀਆ ਇਲਾਕੇ ਦੇ ਕੋਲ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜਿਸ ਵਿਚ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਸਖ਼ਤ ਸੁਰੱਖਿਆ ਦੇ ਬਾਵਜੂਦ ਵੀ ਗੋਲੀ ਚੱਲੀ। ਦੋਸ਼ੀ ਨੌਜਵਾਨ ਨੇ ਪੁਲਿਸ ਬਲ ਦੀ ਤਾਇਨਾਤੀ ਦੇ ਬਾਵਜੂਦ ਖੁੱਲ੍ਹੇਆਮ ਪਿਸਤੌਲ ਤੋਂ ਗੋਲੀ ਚਲਾਈ।
ਇਹ ਵੀ ਪੜੋ: CAA ਨੂੰ ਲੈ ਕੇ ਯੂਰਪੀਅਨ ਸੰਸਦ ਵਿੱਚ ਭਾਰਤ ਦੀ ਕੂਟਨੀਤਿਕ ਜਿੱਤ, ਹੁਣ ਮਾਰਚ ਵਿੱਚ ਹੋਵੇਗੀ ਵੋਟਿੰਗ
ਪੁਲਿਸ ਨੇ ਆਰੋਪੀ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦਈਏ ਕਿ ਜਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀ ਬਿਨਾ ਪੁਲਿਸ ਦੀ ਪ੍ਰਵਾਨਗੀ ਤੋਂ ਪੈਦਲ ਮਾਰਚ ਕੱਢ ਰਹੇ ਹਨ।