ਮੁੰਬਈ / ਸ਼ਿਰਪੁਰ: ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਇਕ ਕੈਮੀਕਲ ਫੈਕਟਰੀ ਵਿਚ ਸ਼ਨੀਵਾਰ ਸਵੇਰੇ ਕਈ ਸਿਲੰਡਰ ਫੱਟਣ ਕਾਰਨ 12 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਰਪੁਰ ਤਾਲੁਕਾ ਦੇ ਪਿੰਡ ਵਾਹਘਦੀ ਪਿੰਡ ਵਿੱਚ ਸਥਿਤ ਫੈਕਟਰੀ ਵਿੱਚ ਲਗਭਗ 100 ਮਜ਼ਦੂਰ ਘਟਨਾ ਸਮੇਂ ਮੌਜੂਦ ਸਨ। ਇਹ ਹਾਦਸਾ ਸਵੇਰੇ ਤਕਰੀਬਨ ਪੌਨੇ ਦੱਸ ਕੁ ਵਜੇ ਹੋਇਆ।
ਸ਼ਿਰਪੁਰ ਪੁਲਿਸ ਥਾਣਾ ਅਧਿਕਾਰੀ ਨੇ ਕਿਹਾ ਕਿ, ਫੈਕਟਰੀ ਵਿੱਚ ਕਈ ਸਿਲੰਡਰ ਫੱਟ ਗਏ। ਪੁਲਿਸ ਤੇ ਬਚਾਅ ਦਲ ਨੇ ਹੁਣ ਤੱਕ ਘੱਟ ਤੋਂ ਘੱਟ 10-12 ਲੋਕਾਂ ਦੀਆਂ ਮ੍ਰਿਤਕਾਂ ਦੇਹ ਬਰਾਮਦ ਕਰ ਲਈਆਂ ਹਨ। ਬਚਾਅ ਕਾਰਜ ਜਾਰੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਧੂਲੇ ਜ਼ਿਲ੍ਹੇ ਦੇ ਸ਼ੇਰਪੁਰ ਨੇੜੇ ਇਸ ਰਾਸਾਇਣਕ ਫੈਕਟਰੀ ਵਿੱਚ ਹੋਏ ਧਮਾਕੇ ਵਿਚ ਜਾਨ ਮਾਲ ਦੇ ਨੁਕਸਾਨ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ।
ਇਸ ਭਿਆਨਕ ਹਾਦਸੇ ਵਿੱਚ ਜ਼ਖ਼ਮੀ ਮਜ਼ਦੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੁਲਿਸ, ਆਪਦਾ ਪ੍ਰਬੰਧਨ ਅਤੇ ਦਮਕਲ ਵਿਭਾਗ ਦੇ ਕਈ ਦਲ ਬਚਾਅ ਕਾਰਜ ਵਿੱਚ ਜੁੱਟੇ ਹਨ।
ਇਹ ਵੀ ਪੜ੍ਹੋ: ਅਸਮ: NRC ਸੂਚੀ ਜਾਰੀ, 19 ਲੱਖ ਤੋਂ ਵੱਧ ਲੋਕ ਇਸ ਤੋਂ ਬਾਹਰ