ਨਵੀਂ ਦਿੱਲੀ: ਦਿੱਲੀ ਕੈਂਟ ਦੇ ਸਦਰ ਬਾਜ਼ਾਰ ਖੇਤਰ ਵਿਚ ਸਥਿਤੀ ਫੌਜ ਦੀ ਕੰਟੀਨ ਵਿੱਚ ਅਚਾਨਕ ਅੱਗ ਲੱਗ ਗਈ। ਤਕਰੀਬਨ 45 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਬੁਝਾਊ ਵਿਭਾਗ ਵੱਲੋਂ ਮੌਕੇ ‘ਤੇ ਹੀ ਕੂਲਿੰਗ ਪ੍ਰਕਿਰਿਆ ਕੀਤੀ ਜਾ ਰਹੀ ਹੈ। ਘਟਨਾ ਵੇਲੇ ਕੰਟੀਨ ਬੰਦ ਸੀ ਅਤੇ ਇਸ ਦੇ ਅੰਦਰ ਕੋਈ ਨਹੀਂ ਸੀ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸੈਨਾ ਦੇ ਅਧਿਕਾਰੀ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
-
Delhi: Fire breaks out at Army Canteen in Delhi Cantt area. 8 fire tenders rushed to the spot. More details awaited. pic.twitter.com/QjGQwtnxNI
— ANI (@ANI) May 31, 2020 " class="align-text-top noRightClick twitterSection" data="
">Delhi: Fire breaks out at Army Canteen in Delhi Cantt area. 8 fire tenders rushed to the spot. More details awaited. pic.twitter.com/QjGQwtnxNI
— ANI (@ANI) May 31, 2020Delhi: Fire breaks out at Army Canteen in Delhi Cantt area. 8 fire tenders rushed to the spot. More details awaited. pic.twitter.com/QjGQwtnxNI
— ANI (@ANI) May 31, 2020
ਸਥਾਨਕ ਪੁਲਿਸ, ਸੈਨਾ ਅਤੇ ਫਾਇਰ ਬ੍ਰਿਗੇਡ ਦੀ ਸਾਂਝੀ ਟੀਮ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਅੱਗ ਲੱਗਣ ਕਾਰਨ ਕੰਟੀਨ ਵਿਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ: ਦੇਸ਼ 'ਚ 30 ਜੂਨ ਤੱਕ ਵਧਿਆ ਲੌਕਡਾਊਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼
ਅੱਗ ਬੁਝਾਊ ਵਿਭਾਗ ਮੁਤਾਬਕ ਸਵੇਰੇ ਕਰੀਬ 9:04 ਵਜੇ ਦਿੱਲੀ ਕੈਂਟ ਦੇ ਸਦਰ ਬਾਜ਼ਾਰ ਖੇਤਰ ਵਿੱਚ ਫੌਜ ਦੀ ਕੰਟੀਨ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ। ਜਾਣਕਾਰੀ ਦੇ ਨਾਲ ਫਾਇਰ ਬ੍ਰਿਗੇਡ ਦੇ 2 ਫਾਇਰ ਟੈਂਡਰ ਮੌਕੇ 'ਤੇ ਭੇਜ ਦਿੱਤੇ ਗਏ। ਅੱਗ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ, ਜਦੋਂ ਕਿ ਦੂਜੀ ਟੀਮ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਅੱਗ ਬੁਝਾਊ ਵਿਭਾਗ ਅਤੇ ਸਥਾਨਕ ਪੁਲਿਸ ਮੁਤਾਬਕ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੇ ਨਾਲ ਅੱਗ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ ਗਿਆ ਹੈ।