ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ 'ਤੇ ਅੱਜ ਸ਼ਾਮ 7:25 ਵਜੇ ਲੋਕ ਕਲਿਆਣ ਮਾਰਗ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ।
ਇਸ ਘਟਨਾ 'ਤੇ ਪੀਐਮਓ ਨੇ ਟਵੀਟ ਕੀਤਾ ਹੈ ਕਿ ਲੋਕ ਕਲਿਆਣ ਮਾਰਗ' ਤੇ ਸ਼ਾਰਟ ਸਰਕਿਟ ਕਾਰਨ ਮਾਮੂਲੀ ਅੱਗ ਲੱਗੀ। ਇਹ ਪ੍ਰਧਾਨ ਮੰਤਰੀ ਦੇ ਰਿਹਾਇਸ਼ੀ ਜਾਂ ਦਫ਼ਤਰ ਖੇਤਰ ਵਿੱਚ ਨਹੀਂ, ਬਲਕਿ ਐਲਕੇਐਮ ਕੈਂਪਸ ਦੇ ਐਸਪੀਜੀ ਰਿਸੈਪਸ਼ਨ ਖੇਤਰ ਵਿੱਚ ਸੀ। ਪੀਐਮ ਨਿਵਾਸ ਸਥਾਨ ਉੱਤੇ ਬੈਟਰੀ ਵਿੱਚ ਸ਼ਾਰਟ ਸਰਕਿਟ ਹੋਣ ਨਾਲ ਅੱਗ ਲੱਗ ਗਈ ਸੀ।
![PM Modi residence Delhi](https://etvbharatimages.akamaized.net/etvbharat/prod-images/5543093_ppmo.jpg)
ਘਟਨਾ ਵਾਲੀ ਥਾਂ ਉੱਤੇ ਮੌਕੇ 'ਤੇ 9 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਰਹੀਆਂ। ਸੂਤਰਾਂ ਮੁਤਾਬਰ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।
![PM Modi residence Delhi](https://etvbharatimages.akamaized.net/etvbharat/prod-images/5543093_modi.jpg)