ETV Bharat / bharat

ਗਲਵਾਨ ਘਾਟੀ ਵਿੱਚ ਆਖ਼ਰ ਹੋਇਆ ਕੀ ਸੀ, ਜਾਣੋ

ਚੀਨੀ ਆਰਮੀ ਨੇ ਲਗਭਗ 300 ਤੋਂ 350 ਸਿਪਾਹੀਆਂ ਨੂੰ ਬੁਲਾਇਆ ਅਤੇ ਆਪਣੀ ਚੌਕੀ ਦੇ ਨੇੜੇ ਪੁਜ਼ੀਸ਼ਨਾਂ ਲੈ ਲਈਆਂ ਸਨ। ਪੂਰੀ ਜਾਣਕਾਰੀ ਲਈ ਅੱਗੇ ਪੜ੍ਹੋ...

author img

By

Published : Jun 21, 2020, 6:55 PM IST

ਗਲਵਾਨ
ਗਲਵਾਨ

ਨਵੀਂ ਦਿੱਲੀ: 15 ਜੂਨ ਦੀ ਸ਼ਾਮ ਨੂੰ ਭਾਰਤੀ ਤਿੰਨ ਇਨਫੈਂਟਰੀ ਡਵੀਜ਼ਨ ਦੇ ਕਮਾਂਡਰ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਪੂਰਬੀ ਲੱਦਾਖ਼ ਸੈਕਟਰ ਵਿੱਚ ਸ਼ਯੋਕ ਅਤੇ ਗਲਵਾਨ ਨਦੀ ਦੇ ਵਾਈ ਜੰਕਸ਼ਨ ਨੇੜੇ ਇੱਕ ਭਾਰਤੀ ਚੌਕੀ 'ਤੇ ਸਨ, ਜਿਥੇ ਭਾਰਤ ਅਤੇ ਚੀਨ ਦੇ ਵਿਚਕਾਰ ਇੱਕ ਬੈਠਕ ਹੋਣ ਵਾਲੀ ਸੀ।

ਸੂਤਰਾਂ ਨੇ ਦੱਸਿਆ ਕਿ ਚੀਨੀ ਸੈਨਿਕਾਂ ਨੇ ਸਮਝੌਤੇ ਅਨੁਸਾਰ ਚੌਕੀ ਨੂੰ ਹਟਾ ਦਿੱਤਾ ਸੀ। ਇਸ ਗੱਲ ਲਈ ਕੁੱਝ ਫ਼ੌਜੀ ਜਵਾਨਾਂ ਨੂੰ ਮੌਕੇ ‘ਤੇ ਭੇਜਿਆ ਗਿਆ ਸੀ ਜਿਸ ਵਿੱਚ ਸਭ ਤੋਂ ਵੱਧ ਫ਼ੌਜੀ 16 ਬਿਹਾਰ ਰੈਜੀਮੈਂਟ ਦੇ ਸਨ।

ਜਦੋਂ ਭਾਰਤੀ ਸੈਨਿਕ ਉੱਥੇ ਪਹੁੰਚੇ, ਉਨ੍ਹਾਂ ਦੇਖਿਆ ਕਿ 10 ਤੋਂ 12 ਸੈਨਿਕ ਚੀਨ ਦੀ ਨਿਗਰਾਨੀ ਚੌਕੀ ‘ਤੇ ਮੌਜੂਦ ਸਨ। ਇਸ ਤੋਂ ਬਾਅਦ, ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਪਿੱਛੇ ਹਟ ਜਾਣ, ਪਰ ਚੀਨੀ ਸੈਨਿਕਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ।

ਭਾਰਤੀ ਫ਼ੌਜ ਦੀਆਂ ਇਕਾਈਆਂ ਇਸ ਬਾਰੇ ਜਾਣਕਾਰੀ ਲੈਣ ਆਈਆਂ। ਉਸ ਸਮੇਂ 50 ਭਾਰਤੀ ਸੈਨਿਕ, ਚੀਨੀ ਚੌਕੀ ‘ਤੇ ਗਏ ਸਨ। ਇਸ ਦੀ ਅਗਵਾਈ 16 ਬਿਹਾਰ ਕਮਾਂਡਿੰਗ ਅਫ਼ਸਰ ਕਰਨਲ ਸੰਤੋਸ਼ ਬਾਬੂ ਨੇ ਕੀਤੀ। ਜਦੋਂ ਭਾਰਤੀ ਸਿਪਾਹੀ ਉਥੋਂ ਆਪਣੀ ਇਕਾਈਆਂ ਵਿੱਚ ਆਏ, ਚੀਨੀ ਸੈਨਿਕਾਂ ਨੇ ਪਿੱਛੇ ਤੋਂ ਗਲਵਾਨ ਵੈਲ਼ੀ ਵਿੱਚ ਮੌਜੂਦ ਸੈਨਿਕਾਂ ਨੂੰ ਬੁਲਾਇਆ।

ਇਸ ਸਮੇਂ ਦੌਰਾਨ, ਚੀਨੀ ਆਰਮੀ ਨੇ ਲੱਗਭੱਗ 300 ਤੋਂ 350 ਸਿਪਾਹੀਆਂ ਨੂੰ ਬੁਲਾਇਆ ਸੀ। ਜਦੋਂ ਭਾਰਤੀ ਸੈਨਿਕ ਦੁਬਾਰਾ ਚੀਨੀ ਚੌਕੀ 'ਤੇ ਪਹੁੰਚੇ ਤਾਂ ਚੀਨੀ ਸੈਨਿਕਾਂ ਦੀ ਗਿਣਤੀ ਵੱਧ ਗਈ ਸੀ ਅਤੇ ਚੀਨੀ ਸੈਨਿਕਾਂ ਨੇ ਚੌਕੀ ਦੇ ਆਸ ਪਾਸ ਪੁਜ਼ੀਸ਼ਨਾਂ ਲੈ ਲਈਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਮਲਾ ਕਰਨ ਲਈ ਪੱਥਰ, ਲੋਹੇ ਦੀ ਰਾਡ ਵਰਗੇ ਹਥਿਆਰ ਤਿਆਰ ਕੀਤੇ ਸਨ।

ਇਸ ਤੋਂ ਪਹਿਲਾਂ ਕਿ ਭਾਰਤੀ ਸੈਨਿਕ ਕੁਝ ਵੀ ਕਹਿ ਸਕਣ, ਚੀਨੀ ਸੈਨਿਕਾਂ ਨੇ 16 ਬਿਹਾਰ ਰੈਜੀਮੈਂਟ ਦੇ ਸੀਓ ਹੌਲਦਾਰ ਪਲਾਨੀ 'ਤੇ ਹਮਲਾ ਕਰ ਦਿੱਤਾ। ਪਲਾਨੀ ਉੱਤੇ ਹਮਲੇ ਤੋਂ ਬਾਅਦ, ਭਾਰਤੀ ਸੈਨਿਕ ਵੀ ਨਾਰਾਜ਼ ਹੋ ਗਏ ਅਤੇ ਪੱਥਰਬਾਜ਼ੀ ਕਰਨ ਵਾਲੇ ਚੀਨੀ ਸੈਨਿਕਾਂ ਦੀ ਸੰਖਿਆ 'ਤੇ ਜਵਾਬੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਹ ਸੰਘਰਸ਼ ਲੱਗਭੱਗ ਤਿੰਨ ਘੰਟੇ ਚੱਲਿਆ। ਇਸ ਟਕਰਾਅ ਵਿੱਚ, ਬਹੁਤ ਸਾਰੇ ਚੀਨੀ ਸੈਨਿਕ ਜਾਂ ਤਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜਾਂ ਮਾਰੇ ਗਏ।

ਸੂਤਰਾਂ ਨੇ ਦੱਸਿਆ ਕਿ ਅਗਲੀ ਸਵੇਰ, ਜਦੋਂ ਉਥੇ ਸਭ ਕੁਝ ਸ਼ਾਂਤ ਸੀ, ਚੀਨੀ ਸੈਨਿਕਾਂ ਦੀਆਂ ਲਾਸ਼ਾਂ ਉਥੇ ਪਈਆਂ ਸਨ। ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਦੀਆਂ ਲਾਸ਼ਾਂ ਨੂੰ ਚੀਨ ਫ਼ੌਜ ਦੇ ਹਵਾਲੇ ਕਰ ਦਿੱਤੀਆਂ।

ਏਜੰਸੀ ਮੁਤਾਬਕ, ਇਸ ਹਿੰਸਕ ਝੜਪ ਵਿੱਚ ਭਾਰਤ ਦੇ 100 ਫ਼ੌਜੀ ਸਨ, ਜਦੋਂ ਕਿ ਚੀਨ ਵਿੱਚ 350 ਸਿਪਾਹੀ ਸਨ। ਟਕਰਾਅ ਦੇ ਦੌਰਾਨ, ਬਿਹਾਰੀ ਫੌਜਾਂ ਨੇ ਚੀਨੀ ਪੋਸਟ (ਪੈਟਰੋਲਿੰਗ ਪੁਆਇੰਟ 14) ਨੂੰ ਖ਼ਤਮ ਕਰ ਦਿੱਤਾ।

ਹੁਣ ਅਗਲੇ ਕੁਝ ਦਿਨਾਂ ਵਿੱਚ, ਪੈਟਰੋਲਿੰਗ ਪੁਆਇੰਟ 14, 15 ਅਤੇ 17 ਏ ਦੇ ਨੇੜੇ ਸਥਿਤੀ ਨੂੰ ਆਮ ਬਣਾਉਣ ਲਈ ਭਾਰਤ ਅਤੇ ਚੀਨ ਵਿੱਚ ਲੈਫਟੀਨੈਂਟ ਜਨਰਲ ਪੱਧਰ 'ਤੇ ਗੱਲਬਾਤ ਦੀ ਯੋਜਨਾ ਬਣਾਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.