ਕੋਲਕਾਤਾ : ਭਾਰਤੀ ਕੋਸਟ ਗਾਰਡ (ਆਈਸੀਜੀ) ਨੇ ਪੱਛਮੀ ਬੰਗਾਲ ਦੇ 15 ਮਛੇਰੀਆਂ ਨੂੰ ਸੁਰੱਖਿਤ ਬਚਾਇਆ ਹੈ। ਇਨ੍ਹਾਂ ਮਛੇਰੀਆਂ ਦੀ ਕਿਸ਼ਤੀਆਂ ਸੰਮੁਦਰ ਵਿੱਚ ਫਸ ਗਾਈਆਂ ਸਨ। ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਬਾਰੇ ਦੱਸਦੇ ਹੋਏ ਅਧਿਕਾਰੀ ਨੇ ਕਿਹਾ, "ਸੰਮੁਦਰ ਵਿੱਚ ਫਸੀ ਭਾਰਤੀ ਮੱਛੀਆਂ ਫੜਨ ਵਾਲੀ ਕਿਸ਼ਤੀ ਕ੍ਰਿਸ਼ਨਾ ਕਨਿਆ ਤੋਂ ਕਿਸੇ ਨੇ ਸ਼ਨੀਵਾਰ ਦੇਰ ਰਾਤ ਉੱਤਰੀ ਬੰਗਾਲ ਖਾੜੀ ਵਿਖੇ ਤਾਇਨਾਤ ਆਈਸੀਜੀ ਵਿਜੇ ਜਹਾਜ਼ ਨੂੰ ਫੋਨ ਕਰ ਇਸ ਬਾਰੇ ਸੂਚਨਾ ਦਿੱਤੀ ਸੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬਚਾਅ ਅਭਿਆਨ ਸ਼ੁਰੂ ਕੀਤਾ ਗਿਆ।

ਆਈਸੀਜੀ ਦੇ ਅਧਿਕਾਰੀ ਨੇ ਦੱਸਿਆ ਕਿ ਡੀਆਈਜੀ ਵਿਜੇ ਸਿੰਘ ਦੀ ਅਗਵਾਈ ਹੇਠ ਸਮੇਂ ਸਿਰ ਕਿਸ਼ਤੀ ਦਾ ਪਤਾ ਲਗਾ ਕੇ ਮਛੇਰਿਆਂ ਨੂੰ ਬਚਾਇਆ ਗਿਆ। ਇਸ ਦੌਰਾਨ ਸੰਮੁਦਰ ਵਿੱਚ ਫਸੇ 15 ਮਛੇਰੀਆਂ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ।