ETV Bharat / bharat

ਕਿਸਾਨਾਂ ਦੀ ਕੇਂਦਰ ਨੂੰ ਦੋ ਟੂਕ: ਤਿੰਨੇ ਖੇਤੀ ਕਾਨੂੰਨ ਲਏ ਜਾਣ ਵਾਪਸ - ਖੇਤੀ ਕਾਨੂੰਨ

ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰ ਕਈ ਐਲਾਨ ਕੀਤੇ ਹਨ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਉਹ ਆਰ ਪਾਰ ਦੀ ਲੜਾਈ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਅਤੇ ਕਾਰਪੋਰੇਟ 'ਤੇ ਵੀ ਜੰਮ ਕੇ ਹਮਲਾ ਬੋਲਿਆ ਹੈ।

ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ
ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ
author img

By

Published : Nov 30, 2020, 8:35 PM IST

ਨਵੀਂ ਦਿੱਲੀ/ਸਿੰਘੂ ਬਾਰਡਰ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਪ੍ਰਦਰਸ਼ਨ ਲੰਮੇ ਸਮੇ ਤੋਂ ਜਾਰੀ ਹੈ। ਬੀਤੇ 4 ਦਿਨਾਂ ਤੋਂ ਕਿਸਾਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਰਤ ਨੂੰ ਪ੍ਰਵਾਨ ਨਾ ਕਰ ਸਿੰਘੂ ਬਾਰਡਰ ਤੇ ਬੈਠ ਕੇ ਹੀ ਆਪਣਾ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ। ਅੱਜ ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰ ਕਈ ਐਲਾਨ ਕੀਤੇ ਹਨ ਅਤੇ ਕਈ ਹੋਰ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।

ਮੀਡੀਆ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਜਗਨਮੋਹਨ

ਆਰ-ਪਾਰ ਦੀ ਲੜਾਈ ਲਈ ਤਿਆਰ ਕਿਸਾਨ

ਅੱਜ ਵੀ ਸਿੰਘੀ ਬਾਰਡਰ ਤੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ 'ਚ ਕਿਸਾਨਾਂ ਨੇ ਸਿੱਧੀ ਦਲੀਲ ਦਿੱਤੀ ਕਿ ਬਿਨ੍ਹਾਂ ਕਿਸੇ ਸ਼ਰਤ ਉਨ੍ਹਾਂ ਦੀ ਇੱਕੋ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਮੋਦੀ ਨੂੰ ਕਿਸਾਨਾਂ ਦੇ ਮਨ ਕੀ ਬਾਤ ਸੁਣਾਉਣ ਆਏ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਸੰਘਰਸ਼ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ, ਸੱਗੋਂ ਆਰ-ਪਾਰ ਦੀ ਲੜਾਈ ਲਈ ਤਿਆਹ ਹਨ।

ਕਾਰਪੋਰੇਟ ਘਰਾਣੇ ਹੋ ਰਹੇ ਅਮੀਰ

ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਇਹ ਕਾਨੂੰਨ ਸਿਰਫ਼ ਕਿਸਾਨਾਂ ਲਈ ਹੀ ਨਹੀਂ ਸੱਗੋਂ ਦੇਸ਼ ਦੇ ਹਰ ਇੱਕ ਵਰਗ ਲਈ ਮਾਰੂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਕਾਰਪੋਰੇਟ ਕਿਸਾਨਾਂ ਤੋਂ ਘੱਟ ਦਾਮ 'ਤੇ ਸਮਾਨ ਖਰੀਦਣਗੇ ਅਤੇ ਖ਼ਰੀਦਦਾਰ ਨੂੰ ਮਹਿੰਗੀ ਕੀਮਤਾਂ 'ਤੇ ਸਮਾਨ ਵੇਚਣਗੇ।

ਮੀਡੀਆ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ

ਚਢੂਨੀ ਨੇ ਕਿਹਾ ਕਿ ਅੱਜ ਲੋਕਤੰਤਰ ਦਾ ਪਰਿਭਾਸ਼ਾ ਬਦਲ ਕੇ ਕਾਰਪੋਰੇਟ ਦਾ, ਕਾਰਪੋਰੇਟ ਲਈ ਅਤੇ ਕਾਰਪੋਰੇਟ ਦੁਆਰਾ ਬਣ ਗਈ ਹੈ। ਉਨ੍ਹਾਂ ਇਸ ਸੰਘਰਸ਼ ਚ ਪੂਰੇ ਦੇਸ਼ ਤੇ ਲੋਕਾਂ ਨੂੰ ਆਪਣਾ ਸਮਰਥਨ ਦੇਣ ਦੀ ਅਪੀਲ ਕੀਤੀ ਹੈ।

ਪੂਰੇ ਦੇਸ਼ ਦਾ ਬਣਿਆ ਅੰਦੋਲਨ

ਸੰਯੂਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਸਵਰਾਜ ਪਾਰਟੀ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਅੱਜ ਸਿਰਫ਼ ਕਿਸਾਨਾਂ ਦਾ ਨਹੀਂ ਸਗੋਂ ਪੂਰੇ ਦੇਸ਼ ਦੇ ਲੋਕਾਂ ਦਾ ਅੰਦੋਲਨ ਬਣਿਆ ਹੈ ਅਤੇ ਵੱਖੋਂ ਵੱਖ ਸੂਬਿਆਂ ਦੇ ਕਿਸਾਨਾਂ ਦਾ ਸਾਥ ਮਿਲ ਰਿਹਾ ਹੈ।

ਮੀਡੀਆ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਯੋਗੇਂਦਰ ਯਾਦਵ

ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਦੇ ਅੰਦੋਲਨ ਨੂੰ ਕਈ ਰੰਗ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦੀ ਸੂਝ ਬੂਝ ਸਦਕਾ ਭਾਜਪਾ ਦੀ ਇਹ ਚਾਲ ਕੰਮ ਨਾ ਆਈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਰਾਜਨੀਤੀਕ ਆਗੂਆਂ ਵੱਲੋਂ ਦੱਸੇ ਜਾ ਰਹੇ ਕਈ ਝੂਠਾਂ ਨੂੰ ਬੇ ਬੁਨਿਆਦ ਸਾਬਤ ਕੀਤਾ ਹੈ।

ਮੋਦੀ ਨੂੰ ਸੁਣਾਉਣ ਆਏ ਹਾਂ ਕਿਸਾਨਾਂ ਦੇ ਮਨ ਕੀ ਬਾਤ

ਕਿਸਾਨਾਂ ਨੇ ਕਿਹਾ ਕਿ ਕੇਂਦਰ ਬਿਨ੍ਹਾਂ ਸ਼ਰਤ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਵੇ ਅਤੇ ਕਿਸਾਨਾਂ ਦੀਆਂ ਗੱਲਾਂ ਸੁਣੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਮੰਗ ਪੂਰੀ ਕਰਾਏ ਬਿਨ੍ਹਾਂ ਧਰਨੇ ਤੋਂ ਨਹੀਂ ਉੱਠਣਗੇ, ਭਾਵੇਂ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਉਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੇ ਮਨ ਕੀ ਬਾਤ ਸੁਣਾਉਣ ਆਏ ਹਾਂ।

ਸਿੱਧੇ ਤੌਰ 'ਤੇ ਕਿਸਾਨ ਆਰ ਪਾਰ ਦੀ ਲੜਾਈ ਲਈ ਤਿਆਰ ਹਨ।

ਟਰਾਂਸਪੋਰਟ ਯੂਨੀਅਨ ਦਾ ਕਿਸਾਨਾਂ ਨੂੰ ਸਮਰਥਨ

ਅੱਜ ਟਰਾਂਸਪੋਰਟ ਯੂਨੀਅਨ ਵੀ ਕਿਸਾਨਾਂ ਦੇ ਧਰਨੇ 'ਚ ਸਾਮਲ ਹੋਈ ਅਤੇ ਪ੍ਰੈਸ ਕਾਨਫਰੰਸ ਦਾ ਹਿੱਸਾ ਬਣੀ। ਯੂਨੀਅਨ ਦੇ ਆਗੂ ਨੇ ਕਿਹਾ ਕਿ ਟਰਾਂਸਪੋਰਟ ਬੀਤੇ ਸੱਤ ਸਾਲਾਂ ਤੋਂ ਕਾਰਪੋਰੇਟ ਦਾ ਬੋਝ ਚੁੱਕੀ ਫਿਰ ਰਹੀ ਹੈ ਅਤੇ ਉਹ ਇਹ ਬੋਝ ਕਿਸਾਨਾਂ ਤੇ ਨਹੀਂ ਪੈਣ ਦੇਣਗੇ। ਉਨ੍ਹਾਂ ਭਰੋਸਾ ਦਵਾਇਆ ਕਿ ਟਰਾਂਸਪੋਰਟ ਯੂਨੀਅਨ ਪੂਰੇ ਤਰੀਕੇ ਨਾਲ ਕਿਸਾਨਾਂ ਦੇ ਹੱਕ 'ਚ ਖੜ੍ਹੀ ਹੈ।

ਮੀਡੀਆ ਨੂੰ ਸੰਬੋਧਨ ਕਰਦੇ ਟਰਾਂਸਪੋਰਟ ਯੂਨੀਅਨ ਦੇ ਆਗੂ

ਉਨ੍ਹਾਂ ਇਹ ਵੀ ਦੱਸਿਆ ਕਿ ਪੂਰੀ ਟਰਾਂਸਪੋਰਟ ਯੂਨੀਅਨ ਨੇ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਦੋ ਦਿਨਾਂ ਦਾ ਮੌਕਾ ਦਿੱਤਾ ਹੈ ਅਤੇ ਜੇਕਰ ਸਰਕਾਰ ਦੋ ਦਿਨਾਂ 'ਚ ਕਿਸਾਨਾਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਦਿੱਲੀ 'ਚ ਕੋਈ ਆਟੋ, ਕੋਈ ਬੱਸ ਅਤੇ ਕੋਈ ਰਿਕਸ਼ਾ ਨਹੀਂ ਚੱਲੇਗਾ।

ਦੱਸਣਯੋਗ ਹੈ ਕਿ ਗ੍ਰਹਿ ਅਮਿਤ ਸ਼ਾਹ ਨੇ 3 ਦਸੰਬਰ ਤੋਂ ਪਹਿਲਾਂ ਕੇਂਦਰ ਨਾਲ ਗੱਲਬਾਤ ਕਰਨ ਲਈ ਕਿਸਾਨਾਂ ਨੂੰ ਬੁਰਾੜੀ ਜਾ ਕੇ ਧਰਨਾ ਲਾਉਣ ਲਈ ਕਿਹਾ ਸੀ, ਅਤੇ ਇਸ ਅਪੀਲ ਨੂੰ ਕਿਸਨਾ ਭਾਈਚਾਰੋ ਨੇ ਪੂਰੀ ਤਰ੍ਹਾਂ ਠੁਕਰਾ ਦਿੱਤੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ਰਤ ਤੇ ਕੋਈ ਵੀ ਘੱਲਬਾਤ ਨਹੀਂ ਹੁੰਦੀ, ਜੇਕਰ ਕੇਂਦਰ ਕਿਸਾਨਾਂ ਨਾਲ ਘ4ਲਬਾਤ ਕਰਨਾ ਚਾਹੁੰਦੀ ਹੈ ਤਾਂ ਬਿਨ੍ਹਾਂ ਕਿਸੇ ਸ਼ਰਤ ਦੇ ਕਿਸਾਨਾਂ ਨੂੰ ਬੁਲਾਇਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.