ਹਜ਼ਾਰੀਬਾਗ: ਕਹਿੰਦੇ ਹਨ ਕਿ ਜ਼ਰੂਰਤ ਹੀ ਖੋਜ ਨੂੰ ਜਨਮ ਦਿੰਦੀ ਹੈ। ਇਸਨੂੰ ਹਜ਼ਾਰੀਬਾਗ ਦੇ ਮਹੇਸ਼ ਕਰਮਾਲੀ ਨੇ ਸੱਚ ਕਰ ਵਿਖਾਇਆ ਹੈ। ਮਹੇਸ਼ ਨੇ ਆਪਣੀ ਸੋਚ ਨੂੰ ਸੱਚ ਬਣਾ ਘੱਟ ਲਾਗਤ ਵਿੱਚ ਅਜਿਹਾ ਯੰਤਰ ਬਣਾਇਆ ਹੈ ਜੋ ਬਲਦ ਅਤੇ ਟ੍ਰੈਕਟਰ ਦੀ ਜਗ੍ਹਾ ਲੈ ਸਕਦਾ ਹੈ।
ਉੱਚਾਧਨਾ ਪਿੰਡ, ਜਿੱਥੇ ਪੱਕੀ ਸੜਕ ਤੱਕ ਵੀ ਨਹੀਂ ਹੈ ਅਤੇ ਸਹੂਲਤ ਦੇ ਨਾਂਅ ਉੱਤੇ ਸਿਰਫ਼ ਬਿਜਲੀ ਦਿਖਦੀ ਹੈ। ਘੱਟ ਸੁਵਿਧਾਵਾਂ ਵਾਲੇ ਇਸ ਪਿੰਡ ਦੇ ਮਹੇਸ਼ ਕਰਮਾਲੀ ਨੇ ਖੇਤੀ ਲਈ ਅਨੋਖਾ ਯੰਤਰ ਬਣਾਇਆ ਹੈ। ਜੋ ਹੁਣ ਟਰੈਕਟਰ ਜਾਂ ਫਿਰ ਬਲਦ ਦੀ ਜਗ੍ਹਾ ਲੈ ਸਕਦਾ ਹੈ। ਮਹੇਸ਼ ਕਰਮਾਲੀ ਪੇਸ਼ੇ ਤੋਂ ਦਿਹਾੜੀ ਮਜ਼ਦੂਰ ਹੈ। ਜਿਸਨੇ ਆਪਣੀ ਜਜ਼ਬੇ ਅਤੇ ਹੁਨਰ ਦੇ ਜ਼ਰੀਏ ਇੱਕ ਅਜਿਹਾ ਯੰਤਰ ਬਣਾਇਆ ਹੈ ਜਿਸਦੀ ਵਰਤੋਂ ਖੇਤ ਵਾਹੁਣ ਵਿੱਚ ਕੀਤੀ ਜਾ ਰਹੀ ਹੈ।
ਪੈਸੇ ਦੇ ਕਮੀ ਅਤੇ ਗਰੀਬੀ ਨੇ ਉਸਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਸਦੇ ਖੇਤ ਵਿੱਚ ਫਸਲ ਕਿਵੇਂ ਉੱਗੇਗੀ। ਖੇਤ ਵਾਹੁਣ ਲਈ ਟਰੈਕਟਰ ਜਾਂ ਬਲਦ ਦੀ ਜ਼ਰੂਰਤ ਹੁੰਦੀ ਹੈ, ਪਰ ਪੈਸੇ ਨਾ ਹੋਣ ਦੇ ਕਾਰਨ ਮਹੇਸ਼ ਕਰਮਾਲੀ ਟਰੈਕਟਰ ਕਿਰਾਏ ਉੱਤੇ ਨਹੀਂ ਲੈ ਸਕਦਾ ਸੀ ਅਤੇ ਨਾ ਹੀ ਉਸਦੇ ਕੋਲ ਬਲਦ ਸਨ। ਇਸਨੂੰ ਵੇਖਦੇ ਹੋਏ ਉਸਨੇ ਕਬਾੜ ਦੇ ਸਮਾਨ ਤੋਂ ਟਰੈਕਟਰ ਨੁੰਮਾ ਛੋਟਾ ਜਿਹਾ ਯੰਤਰ ਬਣਾਇਆ ਹੈ। ਜੋ ਘੱਟ ਲਾਗਤ ਵਿੱਚ ਬਣਕੇ ਤਿਆਰ ਹੋ ਗਿਆ ਹੈ। ਹੁਣ ਉਹ ਇਸ ਮਸ਼ੀਨ ਰਾਹੀਂ ਖੇਤਾਂ ਵਾਹੁਦਾ ਹੈ, ਜਿਸਨੂੰ ਬਣਾਉਣ ਲਈ ਉਸਨੂੰ ਸਿਰਫ਼ 10 ਤੋਂ 12 ਹਜ਼ਾਰ ਰੁਪਏ ਖਰਚ ਕਰਨੇ ਪਏ। ਪਹਿਲਾਂ ਉਨ੍ਹਾਂ ਨੇ 3 ਹਜ਼ਾਰ ਰੁਪਏ ਦਾ ਇੰਤਜ਼ਾਮ ਕਰ ਸੈਕੰਡ ਹੈਂਡ ਸਕੂਟਰ ਖਰੀਦਿਆ ਅਤੇ ਉਸ ਸਕੂਟਰ ਤੋਂ ਮਸ਼ੀਨ ਬਣਾ ਲਈ, ਜਿਸਨੂੰ ਉਸਨੇ ਪਾਵਰ ਟਿੱਲਰ ਨਾਂਅ ਦਿੱਤਾ ਹੈ। ਜਿਸਦੇ ਜ਼ਰੀਏ ਹੁਣ ਉਹ ਆਪਣਾ ਖੇਤ ਵਾਹ ਰਿਹਾ ਹੈ ਅਤੇ ਉਮੀਦ ਕਰਦਾ ਹੈ ਕਿ ਇਸ ਵਾਰ ਬੰਪਰ ਫਸਲ ਹੋਵੇਗੀ। ਜਿਸਦੇ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇਗਾ।
ਇਸਨੂੰ ਬਣਾਉਣ ਲਈ ਉਹ 3 ਦਿਨਾਂ ਤੱਕ ਆਪਣੇ ਘਰ ਵੀ ਨਹੀਂ ਗਿਆ ਅਤੇ ਆਪਣੇ ਦੋਸਤ ਦੀ ਮਦਦ ਨਾਲ ਵੈਲਡਿੰਗ ਦੁਕਾਨ ਉੱਤੇ ਦਿਨ ਰਾਤ ਕੰਮ ਕਰਦਾ ਰਿਹਾ। ਇਹ ਡੀਜ਼ਲ ਤੋਂ ਚੱਲਦਾ ਹੈ ਅਤੇ ਖੇਤ ਵਾਹੁਣ ਲਈ ਕਾਫ਼ੀ ਘੱਟ ਬਾਲਣ ਲੱਗਦਾ ਹੈ। ਉਸਦਾ ਇਹ ਵੀ ਮੰਨਣਾ ਹੈ ਕਿ ਇਸ ਤੋਂ ਟਰੈਕਟਰ ਦੇ ਮੁਕਾਬਲੇ ਕਾਫ਼ੀ ਘੱਟ ਪੈਸਿਆਂ ਚ ਖੇਤ ਵਾਹਿਆ ਜਾ ਸਕਦਾ ਹੈ। ਹੁਣ ਉਸਦੀ ਮਸ਼ੀਨ ਦੀ ਚਰਚਾ ਪੂਰੇ ਪਿੰਡ ਚ ਹੋ ਰਹੀ ਹੈ।
ਮਹੇਸ਼ ਕਰਮਾਲੀ ਦਾ ਕਹਿਣਾ ਹੈ ਕਿ ਇਸ ਮਸ਼ੀਨ ਦੇ ਜ਼ਰੀਏ ਹੁਣ ਉਸਦੀ ਗਰੀਬੀ ਦੂਰ ਹੋ ਜਾਵੇਗੀ ਅਤੇ ਉਹ ਚੰਗੀ ਖੇਤੀ ਵੀ ਕਰ ਪਾਵੇਗਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪਿੰਡ ਦਾ ਮੁੰਡਾ ਅਜਿਹੀ ਮਸ਼ੀਨ ਬਣਾਵੇਗਾ, ਜੋ ਚਰਚਾ ਦਾ ਵਿਸ਼ਾ ਬਣ ਜਾਵੇਗੀ। ਦਰਅਸਲ ਮਹੇਸ਼ ਕਰਮਾਲੀ ਬਚਪਨ ਤੋਂ ਹੀ ਪੂਨੇ ਵਿੱਚ ਰਹਿੰਦਾ ਸੀ, ਜਿੱਥੇ ਉਸਦੇ ਮਾਂ ਪਿਤਾ ਮਜ਼ਦੂਰੀ ਕਰਦੇ ਸਨ। ਇਸ ਦੌਰਾਨ ਉਹ ਇੱਕ ਗੈਰਾਜ ਵਿੱਚ ਕੰਮ ਵੀ ਕਰਦਾ ਸੀ। ਪਰ, ਪੈਸੇ ਦੀ ਘਾਟ ਕਾਰਨ ਪੜ੍ਹ ਨਹੀਂ ਸਕਿਆ, ਪਰ ਆਪਣੇ ਉਸ ਤਜ਼ੁਰਬੇ ਕਾਰਨ ਹੁਣ ਉਹ ਮਸ਼ੀਨ ਬਣਾਉਣ 'ਚ ਸਫ਼ਲ ਰਿਹਾ।