ਪਟਨਾ : ਇੱਕ ਸਮਾਂ ਅਜਿਹਾ ਵੀ ਸੀ ਜਦੋਂ ਮੂੰਹ ਢੱਕ ਕੇ ਚੱਲਣਾ ਔਰਤਾਂ ਅਤੇ ਕੁੜੀਆਂ ਦੀ ਮਜ਼ਬੂਰੀ ਸੀ। ਮਗਰ ਅੱਜ ਦੇ ਸਮੇਂ ਵਿੱਚ ਮੂੰਹ ਢੱਕਣਾ ਜਾਂ ਨਕਾਬ ਪਾਉਣਾ ਇੱਕ ਫੈਸ਼ਨ ਟ੍ਰੈਂਡ ਬਣ ਗਿਆ ਹੈ। ਸ਼ਹਿਰ ਦੀਆਂ ਕੁੜੀਆਂ ਫੈਸ਼ਨ ਦੇ ਤੌਰ 'ਤੇ ਚਿਹਰੇ ਨੂੰ ਕਪੜੇ ਨਾਲ ਬੰਨ ਕੇ ਘਰੋਂ ਬਾਹਰ ਨਿਕਲਦੀਆਂ ਹਨ।
![ਫੋਟੋ](https://etvbharatimages.akamaized.net/etvbharat/prod-images/4207834_facecover.jpg)
ਨਕਾਬ ਅਤੇ ਮੂੰਹ ਢੱਕਣ ਦੇ ਫਾਇਦੇ :
ਈਟੀਵੀ ਭਾਰਤ ਨੇ ਜਦ ਮੂੰਹ ਢੱਕਣ ਦੇ ਬਾਰੇ ਕੁੜੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਵਿਚਾਰ ਰੱਖਦਿਆਂ ਇਸ ਦੇ ਕਈ ਫਾਇਦੇ ਦੱਸੇ। ਉਨ੍ਹਾਂ ਕਿਹਾ ਕਿ ਮੂੰਹ ਢੱਕਣ ਦੇ ਨਾਲ ਉਹ ਧੂਲ -ਮਿੱਟੀ ਅਤੇ ਗੱਡੀਆਂ ਤੋਂ ਨਿਕਲਣ ਵਾਲਾ ਧੂਆਂ ਅਤੇ ਪ੍ਰਦੂਸ਼ਣ ਤੋਂ ਬਚਾਅ ਹੁੰਦਾ ਹੈ। ਚਿਹਰਾ ਢੱਕਣ ਨਾਲ ਧੂਪ ਤੋਂ ਵੀ ਬਚਾਅ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਸਕਿਨ ਦਾ ਖਿਆਲ ਰੱਖਣ ਲਈ ਉਹ ਅਜਿਹਾ ਕਰਦੀਆਂ ਹਨ ਅਤੇ ਗਰਮੀ ਦੇ ਮੌਸਮ ਵਿੱਚ ਚਿਹਰੇ ਦਾ ਖ਼ਾਸ ਖਿਆਲ ਰੱਖਦੀਆਂ ਹਨ।
ਕੀ ਕਹਿੰਦੇ ਨੇ ਮਾਹਿਰ :
ਜੇਕਰ ਸਮਾਜ ਦੇ ਬੁੱਧੀਜੀਵੀਆਂ ਦੀ ਗੱਲ ਕਰੀਏ ਤਾਂ ਉਹ ਮੂੰਹ ਜਾਂ ਚਿਹਰਾ ਢੱਕਣ ਨੂੰ ਚੰਗੀ ਆਦਤ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਚਿਹਰਾ ਉਹ ਹੀ ਲੋਕ ਢੱਕਦੇ ਨੇ ਜੋ ਕਮਜ਼ੋਰ ਇਨਸਾਨ ਹੁੰਦੇ ਹਨ। ਉਨ੍ਹਾਂ ਮੁਤਾਬਕ ਗ਼ਲਤ ਨਿਯਤ ਅਤੇ ਵਿਚਾਰਾਂ ਵਾਲੇ ਲੋਕ ਮੂੰਹ ਜਾਂ ਚਿਹਰਾ ਢੱਕ ਕੇ ਚਲਦੇ ਹਨ।